ਉੱਘੇ ਮੌਲਿਕ ਸਿੱਖ ਚਿੰਤਕ ਡਾ. ਗੁਰਭਗਤ ਸਿੰਘ ਵਲੋਂ ਤਿੰਨ ਦਹਾਕਿਆਂ ਦੌਰਾਨ ਲਿਖੇ ਲੇਖਾਂ ਦਾ ਸੰਗ੍ਰਹਿ ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲੇਖਕ ਭਾਈ ਅਜਮੇਰ ਸਿੰਘ ਵਲੋਂ “ਸਿੱਖ ਦ੍ਰਿਸ਼ਟੀ ਦਾ ਗੌਰਵ (ਪੱਛਮੀ, ਇਸਲਾਮੀ ਅਤੇ ਬ੍ਰਾਂਹਮਣੀ ਚਿੰਤਨ ਦੇ ਸਨਮੁਖ)” ਕਿਤਾਬ ਦੇ ਸਿਰਲੇਖ ਹੇਠ ਸੰਪਾਦਿਤ ਕੀਤਾ ਗਿਆ ਹੈ।
ਸੰਵਾਦ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਿਦਆਰਥੀਆਂ ਵਲੋਂ ਇਸ ਕਿਤਾਬ ਨੂੰ ਪੰਜਾਬੀ ਯੂਨੀਵਰਸਿਟੀ ਵਿਖੇ ਜਾਰੀ ਕਰਨ ਲਈ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ।
ਅਦਾਰੇ ਦੇ ਸੈਨੇਟ ਹਾਲ ਵਿਚ 18 ਅਪਰੈਲ, 2019 ਨੂੰ ਕਰਵਾਏ ਗਏ ਇਸ ਸਮਾਗਮ ਮੌਕੇ ਬੋਲਦਿਆਂ ਭਾਈ ਅਜਮੇਰ ਸਿੰਘ ਨੇ ਸਿੱਖ ਦ੍ਰਿਸ਼ਟੀ ਦਾ ਗੌਰਵ (ਪੱਛਮੀ, ਇਸਲਾਮੀ ਅਤੇ ਬ੍ਰਾਂਹਮਣੀ ਚਿੰਤਨ ਦੇ ਸਨਮੁਖ) ਕਿਤਾਬ ਅਤੇ ਇਸ ਦੇ ਲੇਖਕ ਡਾ. ਗੁਰਭਗਤ ਸਿੰਘ ਤੇ ਉਨ੍ਹਾਂ ਦੇ ਮੌਲਿਕ ਚਿੰਤਨ ਬਾਰੇ ਵਿਸਤਾਰ ਵਿਚ ਜਾਣਕਾਰੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ।
ਇਥੇ ਅਸੀਂ ਭਾਈ ਅਜਮੇਰ ਸਿੰਘ ਦੀ ਪੂਰੀ ਤਕਰੀਰ ਸਰੋਤਿਆਂ/ਦਰਸ਼ਕਾਂ/ਵਿਚਾਰਕਾਂ ਦੀ ਜਾਣਕਾਰੀ ਹਿਤ ਸਾਂਝੀ ਕਰ ਰਹੇ ਹਾਂ।
⊕ ਜਰੂਰੀ ਗੱਲ; ਧਿਆਨ ਦਿਓ: ਇਸ ਸਾਮਗਮ ਮੌਕੇ ਡਾ. ਗੁਰਭਗਤ ਸਿੰਘ ਨਾਲ ਜੂਨ 2011 ਵਿਚ ਦੋ ਦਿਨਾਂ ਦੌਰਾਨ ਕੀਤੀ ਗਈ ਲੰਮੀ ਗੱਲਬਾਤ ਵੀ ਜਾਰੀ ਕੀਤੀ ਗਈ। ਇਹ ਗੱਲਬਾਤ ਸਿੱਖ ਸਿਆਸਤ ਦੀ ਐਂਡਰਾਇਡ ਐਪ ਰਾਹੀਂ ਬਿਨਾ ਕਿਸੇ ਭੇਟਾ ਦੇ ਸੁਣੀ ਜਾ ਸਕਦੀ ਹੈ। ਸਿੱਖ ਸਿਆਸਤ ਦੀ ਐਪ ਗੂਗਲ ਪਲੇਅ ਸੋਟਰ ਤੋਂ ਹਾਸਲ ਕਰਨ ਲਈ ਇਹ ਤੰਦ ਛੂਹੋ – https://bit.ly/sikhsiyasatapp
⊕ ਡਾ. ਗੁਰਭਗਤ ਸਿੰਘ ਦੀਆਂ ਲਿਖੀਆਂ ਕਿਤਾਬਾਂ ਖਰੀਦੋ: