ਵੀਡੀਓ

ਬੱਬਰ ਅਕਾਲੀ ਲਹਿਰ ਦੇ 100 ਸਾਲ: ਜਾਣੋ ਕਿਸ ਵਾਸਤੇ ਬੱਬਰ ਅਕਾਲੀਆਂ ਨੇ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ ਸਨ?

By ਸਿੱਖ ਸਿਆਸਤ ਬਿਊਰੋ

August 31, 2022

ਵੀਹਵੀਂ ਸਦੀ ਦੇ ਸ਼ੁਰੂਆਤੀ ਦਹਾਕਿਆਂ ਵਿੱਚ ਪੰਜਾਬ ਦੇ ਦੁਆਬਾ ਖੇਤਰ ਵਿੱਚ ਚੱਲੀ ਬੱਬਰ ਅਕਾਲੀ ਲਹਿਰ ਦੇ ਸੌ ਸਾਲ ਪੂਰੇ ਹੋਣ ਉੱਤੇ ਪੰਥ ਸੇਵਕ ਜੱਥਾ ਦੋਆਬਾ ਵੱਲੋਂ ਇਸ ਲਹਿਰ ਦੀ ਯਾਦ ਵਿਚ ਸਮਾਗਮਾਂ ਦੀ ਇਕ ਲੜੀ ਚਲਾਈ ਗਈ। ਇਸ ਲੜੀ ਦਾ ਆਖ਼ਰੀ ਸਮਾਗਮ ਗਡ਼੍ਹਸ਼ੰਕਰ ਵਿਖੇ 27 ਅਗਸਤ 2022 ਨੂੰ ਹੋਇਆ ਜਿਸ ਵਿੱਚ ਇਲਾਕੇ ਦੀਆਂ ਸਿੱਖ ਸੰਗਤਾਂ ਅਤੇ ਬੱਬਰ ਅਕਾਲੀ ਸ਼ਹੀਦਾਂ ਦੇ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਉੱਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਪੰਥ ਸੇਵਕ ਜੱਥਾ ਦੋਆਬਾ ਵੱਲੋਂ ਭਾਈ ਮਨਧੀਰ ਸਿੰਘ ਨੇ ਬੱਬਰ ਅਕਾਲੀ ਲਹਿਰ ਦੇ ਮਨੋਰਥਾਂ ਅਤੇ ਇਸ ਦੇ ਸ਼ਾਨਾਮੱਤੇ ਇਤਿਹਾਸ ਬਾਰੇ ਚਾਨਣਾ ਪਾਇਆ।

ਇੱਥੇ ਅਸੀਂ ਭਾਈ ਮਨਧੀਰ ਸਿੰਘ ਹੁਰਾਂ ਦੀ ਤਕਰੀਰ ਸਿੱਖ ਸਿਆਸਤ ਦੇ ਦਰਸ਼ਕਾਂ ਨਾਲ ਸਾਂਝੀ ਕਰ ਰਹੇ ਹਾਂ। ਆਪ ਸੁਣੋ ਅਤੇ ਅਗਾਂਹ ਸਾਂਝੀ ਕਰੋ ਜੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: