ਸੰਗਤ ਮੰਡੀ (1 ਸਤੰਬਰ 2013):- ਸਿੱਖ ਕੌਮ ਲਈ ਆਪਣੀ ਜ਼ਿੰਦਗੀ ਸਮੇਤ ਸਭ ਕੁੱਝ ਦਾਅ ਤੇ ਲਾਉਣ ਵਾਲੇ ਬਾਬਾ ਗੁਰਬਖਸ਼ ਸਿੰਘ ‘ਹਾਈਜੈਕਰ’ ਜੋ ਲੰਬੀ ਬਿਮਾਰੀ ਕਾਰਨ ਪਿਛਲੇ ਦਿਨੀ ਅਕਾਲ ਚਕਾਣਾ ਕਰ ਗਏ ਸਨ, ਦੀ ਅਰਦਾਸ ਲਈ ਪਿੰਡ ਦੇ ਇਤਿਹਾਸਕ ਗੁਰਦੂਆਰਾ ਸਾਹਿਬ ਵਿਚ ਰੱਖੈ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਮੌਕੇ ਵੱਖ ਵੱਖ ਧਾਰਮਿਕ ,ਰਾਜਸੀ ਤੇ ਸਮਾਜਿਕ ਆਗੂਅਆਂ ਵੱਲੌਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜੈਕਟਿਵ ਮੈਂਬਰ ਸ. ਕਰਨੈਲ਼ ਸਿੰਘ ਪੰਜੌਲੀ ਨੇ ਬਾਬਾ ਜੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਬਾਬਾ ਜੀ ਵਲੱੋਂ ਕੌਮੰ ਦੀ ਚੜ੍ਹਦੀ ਕਲਾ ਲਈ ਕੀਤੇ ਸੰਘਰਸ਼ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਦੇ ਸੁਨਿਹਰੀ ਪੰਂਨੇ ਬਾਬਾ ਜੀ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣਗੇ।
ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਦੀ ਯਾਦ ਵਿਚ ਇੱਕ ਵੱਡੀ ਲਾਇਬਰੇਰੀ ਬਣਾਉਣ ਦਾ ਐਲਾਣ ਕੀਤਾ ਅਤੇ ਉਨ੍ਹਾਂ ਦੀ ਜੀਵਨੀ ਨੂੰ ਸਮਰਪਿਤ ਕਿਤਾਬ ਲਿਖਣ ਵਾਲੇ ਕਿਸੇ ਵੀ ਲੇਖਕ ਦੀ ਵਿਤੀ ਸਹਾਇਤਾ ਕਰਨ ਦਾ ਐਲਾਨ ਵੀ ਕੀਤਾ।ਇਸ ਮੌਕੇ ਬਾਬਾ ਜੀ ਦੇ ਭਰਾ ਸ. ਰਘੂਵੀਰ ਸਿੰਘ ਅਮਰੀਕਾ ਨੇ ਉਨ੍ਹਾਂ ਦੀ ਯਾਦ ਵਿਚ ਬਨਣ ਵਾਲੀ ਲਾਇਬਰੇਰੀ ਨੂੰ ਹਰ ਸਾਲ 50 ਹਜ਼ਾਰ ਰੁਪਏ ਵਿਤੀ ਸਹਾਇਤਾ ਦੇਣ ਦਾ ਐਲਾਨ ਕੀਤਾ ।
ਸਟੇਜ ਦੀ ਸੇਵਾ ਗੁਰਦੁਆਰਾ ਹਾਜੀ ਰਤਨ ਦੇ ਮੈਂਨੇਜ਼ਰ ਭਾਈ ਸ਼ਮ੍ਹੇਰ ਸਿੰਘ ਵੱਲੋਂ ਨਿਭਾਈ ਗਈ।ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲਿਆਂਵਿਚ ਹੋਰਨਾ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਮੈਂਬਰ ਜਗਤਾਰ ਸਿੰਘਰੋਡੇ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸ਼ਨਿੀੳਰ ਆਗੂ ਸ. ਦਰਸ਼ਨ ਸਿੰਘ ਜਗ੍ਹਾ ਰਾਮਤੀਰਥ, ਸਿੱਖ ਯੂਨਾਈਟਿਡ ਮੂਵਮੈਂਟ ਦੇ ਸਕੱਤਰ ਜਨਰਲ ਗੁਰਦੀਪ ਸਿੰਘ , ਧਿਆਨ ਸਿੰਘ ਮੰਡ, ਫ਼ਾਲਸਾ ਏਡ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਅੰਮ੍ਰਿਤਸਰ, ਪਿੰਡ ਦੇ ਸਰਪੰਚ ੳਤੇ ਯੁਵਕ ਭਲਾਈ ਕਲੱਬ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਸੰਗਤ ਸਾਮਿਲ ਹੋਈ, ਪਰ ਇਸ ਸਮੇਂ ਸੱਤਾਧਾਰੀ ਸ਼੍ਰੋਮਣੀ ਅਕਾਲੀ ਸਰਕਾਰ ਦੇ ਕਿਸੇ ਵੀ ਨੁਮਾਇਦੇ ਦਾ ਨਾ ਪਹੁਚਣਾ ਸੰਗਤਾ ਨੂੰ ਰੜਕਦਾ ਰਿਹਾ।