ਖਾਸ ਖਬਰਾਂ

ਨਰਿੰਦਰ ਮੋਦੀ ਨੂੰ ਯੂ ਕੇ ਸੱਦਣ ਵਾਲੇ ਐੱਮ ਪੀ ਦੇ ਦਫ਼ਤਰ ਸਾਹਮਣੇ ਰੋਸ ਮੁਜਾਹਰਾ 9 ਨੂੰ

By ਸਿੱਖ ਸਿਆਸਤ ਬਿਊਰੋ

August 31, 2013

ਲੰਡਨ (30 ਅਗਸਤ 2013):-ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਯੂ ਕੇ ਫੇਰੀ ਦਾ ਮਾਮਲਾ ਇਸ ਸਮੇਂ ਪੂਰੀ ਤਰਾਂ ਯੂ ਕੇ ਵਿਚ ਗਰਮਾਇਆ ਹੋਇਆ ਹੈ। ਨਰਿੰਦਰ ਮੋਦੀ ਨੂੰ ਯੂ ਕੇ ਸੱਦਣ ਵਾਲੇ ਗਰੁੱਪ ਦੇ ਲੀਡਰ ਅੱਮ. ਪੀ ਬੈਰੀ ਗਾਰਡੀਨਰ ਦੇ ਵੈਂਬਲੀ ਦਫ਼ਤਰ ਸਾਹਮਣੇ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਵੱਖ ਵੱਖ ਸੰਗਠਨਾਂ ਵੱਲੋਂ 9 ਸਤੰਬਰ ਸੋਮਵਾਰ ਨੂੰ 11.30 ਵਜੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਇਸ ਰੋਸ ਮੁਜ਼ਾਹਰੇ ਨੂੰ ਸਿੱਖ ਫ਼ੈਡਰੇਸ਼ਨ ਯੂ ਕੇ ਵਲੋਂ ਵੀ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ।

ਸਿੱਖ ਫ਼ੈਡਰੇਸ਼ਨ ਯੂ ਕੇ ਦੇ ਭਾਈ ਅਮਰੀਕ ਸਿੰਘ ਗਿੱਲ ਨੇ ਕਿਹਾ ਕਿ ਸਿੱਖ ਭਾਈਚਾਰੇ ਵਲੋਂ ਵੀ ਇਸ ਰੋਸ ਮੁਜ਼ਾਹਰੇ ਵਿਚ ਸ਼ਮੂਲੀਅਤ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਗੁਜਰਾਤ ਵਿਚ ਸਿੱਖ ਕਿਸਾਨਾਂ ਸਮੇਤ ਘੱਟ ਗਿਣਤੀ ਕੋਮਾਂ ਨਾਲ ਧੱਕਾ ਹੋ ਰਿਹਾ ਹੈ। ਬ੍ਰਿਟਿਸ਼ ਹਾਈ ਕਮਿਸ਼ਨ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗੁਜਰਾਤ ਵਿਚ ਦੰਗੇ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਸਨ। ਭਾਈ ਗਿੱਲ ਨੇ ਇਹ ਵੀ ਕਿਹਾ ਕਿ ਸਤੰਬਰ ਦੇ ਸ਼ੁਰੂ ਵਿਚ ਪਾਰਲੀਮੈਂਟ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਮੋਦੀ ਦੀ ਫੇਰੀ ਦੇ ਵਿਰੋਧ ਵਿਚ ਲਾਬੀ ਕੀਤੀ ਜਾਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: