ਵਿਦੇਸ਼

ਦੋ ਦਿਨਾਂ ਵਿੱਚ ਦੋ ਹਮਲੇ: ਨਿਊਯਾਰਕ ਸ਼ਹਿਰ ਦਾ ਇੱਕ ਹੋਰ ਸਿੱਖ ਨਸਲੀ ਹਮਲੇ ਵਿੱਚ ਜ਼ਖਮੀ

By ਸਿੱਖ ਸਿਆਸਤ ਬਿਊਰੋ

August 09, 2014

ਅਮਰੀਕਾ ( 9 ਅਗਸਤ 2014): ਅਮਰੀਕਾ ਵਿੱਚ ਸਿੱਖਾਂ ‘ਤੇ ਨਸਲੀ ਨਫਰਤੀ ਹਮਲੇ ਜਾਰੀ ਹਨ।ਕੁਝ ਦਿਨ ਪਹਿਲਾਂ ਸਿੱਖ ਨੌਜਵਾਨ ਸੰਦੀਪ ਸਿੰਘ ਇੱਕ ਟਰੱਕ ਡਰਾਈਵਰ ਵੱਲੋ ਨਸਲੀ ਗਾਲ੍ਹਾਂ ਦੇਣ ਅਤੇ ਅੱਤਵਾਦੀ ਕਹਿਣ ਤੋਂ ਬਾਅਦ ਉਸ ਉੱਪਰ ਆਪਣਾ ਟਰੱਕ ਚੜ੍ਹਾ ਦਿੱਤਾ ਸੀ। ਹੁਣ ਫਿਰ ਨਸਲ਼ੀ ਨਫਰਤ ਨਾਲ਼ ਭਰੇ ਅਤੇ ਸਿੱਖੀ ਪਛਾਣ ਪ੍ਰਤੀ ਅਣਜਾਣ ਲੋਕਾਂ ਵੱਲੋਂ ਇੱਕ ਹੋਰ ਮੰਦਭਾਗੀ ਘਟਨਾ ‘ਚ ਇੱਕ ਸਿੱਖ ਵਿਅਕਤੀ ਅਤੇ ਉਸ ਦੀ ਮਾਤਾ ‘ਤੇ ਨਾਬਾਲਗਾਂ ਦੇ ਸਮੂਹ ਵੱਲੋਂ ਹਮਲਾ ਕੀਤਾ ਗਿਆ ਹੈ।

ਇਹ ਸਮੂਹ ਉਨ੍ਹਾਂ ਨੂੰ ਓਸਾਮਾ ਬਿਨ ਲਾਦੇਨ ਕਹਿ ਰਿਹਾ ਸੀ। ਇਹ ਸਿੱਖ ਵਿਅਕਤੀ ਫਿਜ਼ੀਸ਼ੀਅਨ ਵਿਗਿਆਨੀ ਹੈ ਅਤੇ ਸਿੱਖ ਧਰਮ ‘ਚ ਮਾਨਤਾ ਹੋਣ ਕਾਰਨ ਦੋਵੇਂ ਮਾਂ-ਪੁੱਤ ਦਸਤਾਰ ਸਜਾਉਂਦੇ ਹਨ ਅਤੇ ਕੇਸਾਂ ਦੀ ਬੇਅਦਬੀ ਨਹੀਂ ਕਰਦੇ। ਇਨ੍ਹਾਂ ਦਾ ਕਹਿਣਾ ਸੀ ਕਿ ਕਰੀਬ 10 ਨਾਬਾਲਗਾਂ ਨੇ ਉਨ੍ਹਾਂ ਦੀ ਗ਼ਲਤ ਪਹਿਚਾਣ ਕਰਦਿਆਂ ਉਨ੍ਹਾਂ ਨਾਲ ਝਗੜਾ ਕੀਤਾ ਅਤੇ ਓਸਾਮਾ ਬਿਨ ਲਾਦੇਨ ਕਹਿ ਕੇ ਉਨ੍ਹਾਂ ਨੂੰ ਵਾਪਸ ਆਪਣੇ ਦੇਸ਼ ਜਾਣ ਲਈ ਕਿਹਾ।

ਇਨ੍ਹਾਂ ਨਾਬਾਲਗਾਂ ਨੇ ਪੀੜਤ ਦੀ ਮਾਂ ਪ੍ਰਤੀ ਗ਼ਲਤ ਅਲਫਾਜ਼ਾ ਦੀ ਵਰਤੋਂ ਵੀ ਕੀਤੀ। ਪੀੜਤ ਸਿੱਖ ਵਿਅਕਤੀ ਨੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੀੜਤ ਨੂੰ ਆਸੇ ਪਾਸੇ ਤੋਂ ਘੇਰ ਕੇ ਉਸ ਨਾਲ ਕੁੱਟ ਮਾਰ ਕੀਤੀ।

ਪੀੜਤਾਂ ਨੇ ਆਪਣੀ ਪਹਿਚਾਣ ਦੱਸਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਨਿਊਯਾਰਕ ਪੁਲਿਸ ਤੋਂ ਮੰਗ ਕੀਤੀ ਹੈ ਕਿ ਉਹ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਤਾਂ ਜੋ ਦੋਸ਼ੀ ਸਮੂਹ ਇਹ ਨਫ਼ਰਤ ਭਰੀ ਖੇਡ ਕਿਸੇ ਹੋਰ ਨਾਲ ਨਾ ਖੇਡਣ।

ਸਿੱਖ ਕੁਲੀਸ਼ਨ ਸੰਸਥਾ ਨੇ ਗਵਾਹਾਂ ਨੂੰ ਪੁਲਸ ਨੂੰ ਫੌਨ ਕਰਨ ਲਈ ਬੇਨਤੀ ਕੀਤੀ।ਇਹ ਹਮਲਾ ਲੱਗਭਗ ਵੀਰਵਾਰ ਸ਼ਾਮੀ 8:15 ‘ਤੇ ਰੋਜ਼ਵੇਲਟ ਦੇ ਖੇਡ ਮੈਦਾਨ ਕੋਲ ਹੋਇਆ।

ਇਸ ਪੂਰੀ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਵਾਲੀ ਖ਼ਬਰਾਂ ਦੀ ੜੈੱਬਸਾਈਟ ‘ਤੇ ਜਾਓੁ, ਵੇਖੋ:

2nd attack in 2 Weeks: Another New York City Sikh injured in Hate Attack

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: