ਨਵੀਂ ਦਿੱਲੀ/ਚੰਡੀਗੜ੍ਹ: ਕੱਲ੍ਹ ਸੁਖਬੀਰ ਬਾਦਲ ਵੱਲੋਂ ਦਿੱਤੇ ਗਏ ਬਿਆਨ ਕਿ ਕਾਂਗਰਸ ਵੱਖਵਾਦੀ ਜਐਬੰਦੀਆਂ ਨਾਲ ਮਿਲਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਅਤੇ ਦੇਸ਼ ਵਿਰੋਧੀ ਤਾਕਤਾਂ ਨਾਲ ਗੰਢਤੁੱਪ ਕਰਨ ਕਾਰਨ ਕਾਂਗਰਸ ਦੀ ਮਾਨਤਾ ਰੱਦ ਕਰਨ ਲਈ ਰਾਸ਼ਟਰਪਤੀ ਨੂੰ ਦਿੱਤੇ ਗਏ ਮੰਗ ਪੱਤਰ ਤੋਂ ਬਾਅਦ ਕਾਂਗਰਸੀ ਆਗੂਆਂ ਵੱਲੋਂ ਵੀ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਬਾਦਲ ਤੇ ਜਵਾਬੀ ਹਮਲਾ ਕੀਤਾ ਗਿਆ।
ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਦੇ ਇਨ੍ਹਾਂ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਉੱਪ ਮੁੱਖ ਮੰਤਰੀ ਆਪਣੀਆਂ ਨਕਾਮੀਆਂ ਦਾ ਠੀਕਰਾ ਕਾਂਗਰਸ ਦੇ ਸਿਰ ਭੰਨ ਰਹੇ ਹਨ।ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਅਕਾਲੀਆਂ ਤੋਂ ਦੇਸ਼ ਭਗਤੀ ਅਤੇ ਰਾਸ਼ਟਰਵਾਦ ਦਾ ਸਬਕ ਸਿੱਖਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਸੁਖਬੀਰ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਅਜੇ ਵੀ ਖਾਲਿਸਤਾਨੀ ਮੁਹਿੰਮ ਦੌਰਾਨ ਦੇਸ਼ ਦੇ ਸੰਵਿਧਾਨ ਦੀਆਂ ਕਾਪੀਆਂ ਸਾੜਨ ਦੀ ਕਾਰਵਾਈ ਤੇ ਫਖ਼ਰ ਕਰਦੇ ਹਨ।
ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਸਮਾਗਮ ਵਿੱਚ ਕੋਈ ਵੀ ਸਿੱਖ ਸ਼ਾਮਿਲ ਹੋ ਸਕਦਾ ਹੈ ਤੇ ਉਸ ਇਕੱਠ ਵਿੱਚ ਸ਼ਾਮਿਲ ਲੋਕ ਵੱਡੀ ਗਿਣਤੀ ਵਿੱਚ ਬਾਦਲ ਸਰਕਾਰ ਵਿਰੁੱਧ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨ ਲਈ ਗਏ ਸਨ ਨਾ ਕਿ ਖਾਲਿਸਤਾਨ ਦੀ ਹਮਾਇਤ ਵਿੱਚ ਗਏ ਸਨ।
ਕੈਪਟਨ ਨੇ ਕਿਹਾ ਕਿ ਜੇ ਸਰਬੱਤ ਖਾਲਸਾ ਸਮਾਗਮ ਵਿੱਚ ਦੇਸ਼ ਵਿਰੋਧੀ ਮਤੇ ਪਾਸ ਕੀਤੇ ਜਾਣ ਦੇ ਸਬੂਤ ਸੁਖਬੀਰ ਬਾਦਲ ਕੋਲ ਸਨ ਤਾਂ ਉਹ ਸੂਬੇ ਦੇ ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਹੋਣ ਨਾਤੇ ਹੁਣ ਤੱਕ ਕੀ ਕਰਦੇ ਰਹੇ?ਉਨ੍ਹਾਂ ਸੁਖਬੀਰ ਬਾਦਲ ਤੋਂ ਅਸਤੀਫੇ ਦੀ ਮੰਗ ਕੀਤੀ ਤੇ ਕਿਹਾ ਕਿ ਉਹ ਕਾਂਗਰਸ ਉੱਤੇ ਬੇਬਨੁਨਿਆਦ ਦੋਸ਼ ਲਾਉਣੇ ਬੰਦ ਕਰਨ।
ਦੂਜੇ ਪਾਸੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਬਾਦਲਾਂ ਤੇ ਸਿਆਸੀ ਹਮਲਾ ਕਰਦੇ ਹੋਏ ਅਕਾਲੀਆਂ ਦੇ ਸਮਾੁਜਕ ਅਤੇ ਰਾਜਨੀਤਕ ਬਾਈਕਾਟ ਦਾ ਸੱਦਾ ਦਿੱਤਾ ਹੈ।ਉਨ੍ਹਾਂ ਪੰਜਾਬ ਵਿੱਚ ਮੋਜੂਦਾ ਸਮੇਂ ਪੈਦਾ ਹੋਏ ਹਾਲਾਤਾਂ ਲਈ ਆਰ.ਐਸ.ਐਸ, ਅਕਾਲੀ ਦਲ ਬਾਦਲ ਅਤੇ ਭਾਜਪਾ ਨੂੰ ਜਿੰਮੇਵਾਰ ਠਹਿਰਾਇਆ ਹੈ।
ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾ ਸਵਾਲ ਕਰਦਿਆ ਕਿਹਾ ਕਿ ਸੁਖਬੀਰ ਬਾਦਲ ਆਪਣੇ ਪਿਤਾ ਤੋਂ ਇਨ੍ਹਾਂ ਸਵਾਲਾਂ ਦੇ ਜਵਾਬ ਲੈ ਲੈਣ ਤਾਂ ਕਿ ਪੱਤ ਲੱਗ ਜਾਵੇ ਕਿਹੜੀ ਪਾਰਟੀ ਦੇਸ਼ ਹਮਾਇਤੀ ਹੈ ਅਤੇ ਕਿਹੜੀ ਦੇਸ਼ ਵਿਰੋਧੀ।
ਉਨ੍ਹਾਂ ਸਵਾਲ ਕੀਤਾ ਕਿ ਉਖਬੀਰ ਦੇ ਪਿਤਾ ਨੇ 1985 ਵਿੱਚ ਭਾਰਤੀ ਪਾਰਲੀਮੈਂਟ ਦੇ ਬਾਹਰ ਭਾਰਤੀ ਸੰਵਿਧਾਨ ਨੂੰ ਪਾੜਿਆ ਸੀ, ਉਹ ਦੱਸਣ ਕਿ ਕੀ ਇਹ ਕਾਰਵਾਈ ਰਾਸ਼ਟਰਵਾਦੀ ਸੀ?ਦੂਜਾ ਸਵਾਲ ਕਰਦਿਆਂ ਉਨ੍ਹਾਂ ਕਿਹਾ ਕਿ 1992 ਵਿੱਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬੁਤਰਸ ਘਾਲੀ ਨੂੰ ਵੱਖਰੇ ਸਿੱਖ ਰਾਜ ਲਈ ਦਿੱਤੇ ਮੰਗ ਪੱਤਰ ਤੇ ਉਨ੍ਹਾਂ ਦੇ ਪਿਤਾ ਵੱਲੋਂ ਹਸਤਾਖਰ ਕਰਨੇ ਕੀ ਦੇਸ਼ ਪੱਖੀ ਫੈਂਸਲਾ ਸੀ?ਉਨ੍ਹਾਂ ਹੋਰ ਸਵਾਲ ਕਰਦਿਆਂ ਕਿਹਾ ਕਿ ਬਾਦਲ ਦੱਸਣ ਕਿ ਇੱਕ ਲੱਖ ਮਰਜੀਵੜਿਆਂ ਨੂੰ ਸੌਂਹ ਚੁਕਾਉਣ, ਫੌਜ ਨੂੰ ਬਗਾਵਤ ਕਰਨ ਦਾ ਸੱਦਾ ਦੇਣਾ ਅਤੇ ਸਿੱਖ ਸੰਘਰਸ਼ ਦੇ ਖਾੜਕੂ ਸ਼ਹੀਦ (ਬਾਜਵਾ ਵੱਲੋਂ ਵਰਤਿਆ ਸ਼ਬਦ ਅੱਤਵਾਦੀ) ਭਾਈ ਗੇਰਜੰਟ ਸਿੰਘ ਬੁਧਸਿੰਘਵਾਲਾ ਨੂੰ ਉਨ੍ਹਾਂ ਦੇ ਭੋਗ ਤੇ ਸ਼ਹੀਦ ਐਲਾਨਣਾ. ਕੀ ਇਹ ਫੈਂਸਲੇ ਰਾਸ਼ਟਰਵਾਦੀ ਸਨ।
ਬਾਜਵਾ ਨੇ ਕਿਹਾ ਕਿ ਕਾਂਗਰਸ ਦੇ ਦੋ ਪ੍ਰਧਾਨ ਮੰਤਰੀਆਂ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੇ ਦੇਸ਼ ਦੀ ਏਕਤਾ ਲਈ ਕੁਰਬਾਨੀਆਂ ਕੀਤੀਆਂ ਜਦਕਿ ਅਕਾਲੀ ਸਰਕਾਰ ਨੇ ਆਪਣੇ ਮੁੱਖ ਪਾਰਲੀਮਾਨੀ ਸਕੱਤਰ ਵਿਰਸਾ ਸਿੰਘ ਵਲਟੋਹਾ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜੋ ਅੱਜ ਵੀੌ ਦਾਅਵਾ ਕਰਦਾ ਹੈ ਕਿ ਉਸ ਨੂੰ ਅੱਤਵਾਦੀ ਹੋਣ ਤੇ ਮਾਣ ਹੈ।