Site icon Sikh Siyasat News

ਕਥਾ ਵਾਚਕ ਤੇ ਪਰਚਾ ਦਰਜ਼ ਕਰਨ ਖ਼ਿਲਾਫ ਪੰਥਕ ਜਥੇਬੰਦੀਆਂ ਦੀ ਮੀਟਿੰਗ ਅੱਜ

ਬਠਿੰਡਾ ( 3 ਸਤੰਬਰ 2013):- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਮੌਕੇ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਿਖੇ ਹੋਏ ਧਾਰਮਿਕ ਸਮਾਗਮ ਦੌਰਾਨ ਸੰਗਤਾਂ ਨੂੰ ਸ਼ਬਦ ਗੁਰੂ ਦੇ ਲੜ ਲੱਗਣ ਅਤੇ ਦੇਹਧਾਰੀ ਪਾਖੰਡੀਆਂ ਤੋਂ ਦੂਰ ਰਹਿਣ ਦਾ ਸੁਨੇਹਾ ਦੇਣ ਵਾਲੇ ਪ੍ਰਚਾਰਕ ਕਥਾ ਵਾਚਕ ਭਾਈ ਕੁਲਦੀਪ ਸਿੰਘ ਸਖ਼ਤ ਤੇ ਇੱਕ ਪ੍ਰੇਮੀ ਵੱਲੋਂ ਪ੍ਰੇਮੀਆਂ ਦੀਆਂ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ਼ ਕਰਕੇ, ਉਨ੍ਹਾਂ ਨੂੰ ਜੇਲ ਭੇਜਣ ਦਾ ਮਾਮਲਾ ਪੰਥਕ ਜੱਥੇਬੰਦੀਆਂ ਦੇ ਸਟੈਂਡ ਲੈਣ ਨਾਲ ਮਾਮਲਾ ਦਿਨੋ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ।
ਇਸ ਮਾਮਲੇ ਦਾ ਗੰਭੀਰ ਨੋਟਿਸ ਲੈਦਿਆਂ ਸਿੱਖ ਜੱਥੇਬੰਦੀਆਂ ਵੱਲੋਂ ਤਿੱਖਾ ਸ਼ੰਘਰਸ਼ ਵਿੱਢਣ ਲਈ 4 ਸਤੰਬਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਗੋਬਿੰਦ ਸਿੰਘ, ਬਾਬਾ ਫਰੀਦ ਨਗਰ ਨਗਰ ਵਿਖੇ ਮੀਟਿੰਗ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਪ੍ਰਮਿੰਦਰ ਸਿੰਘ ਬਾਲਿਆਂ ਵਾਲੀ, ਜਿਲਾ ਪ੍ਰਧਾਨ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦੱਸਿਆ ਕਿ ਡੇਰਾ ਪ੍ਰੇਮੀਆਂ ਵੱਲੋਂ ਸਰਕਾਰ ਦੀ ਸ਼ਹਿ ਤੇ ਸਿੱਖ ਪ੍ਰਚਾਰਕਾਂ ਖ਼ਿਲਾਫ ਪਰਚੇ ਦਰਜ਼ ਕਰਵਾਏ ਜਾ ਰਹੇ ਹਨ ਤੇ ਪੰਥਕ ਅਖਵਾੳਂੁਦੀ ਸਰਕਾਰ ਵੀ ਸੌਦਾ ਸਾਧ ਦੇ ਹੱਥਾਂ ਵਿਚ ਖੇਡ ਰਹੀ ਹੈ।ਇਸ ਕਰਕੇ ਕੌਮ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛਣਾ ਚਾਹੁਦੀ ਹੈ, ਕਿ ਸਰਕਾਰ ਪੰਜਾਬੀਆਂ ਦੀ ਹੈ ਜਾਂ ਸਿਰਫ ਸੌਦਾ ਸਾਧ ਦੇ ਚੇਲਿਆਂ ਦੀ? ਕਿਉਕਿ ਜੇਕਰ ਸਿੱਖ ਆਪਣੇ ਧਰਮ ਦਾ ਪ੍ਰਚਾਰ ਗੁਰਦੁਆਰਿਆਂ ਵਿੱਚ ਹੀ ਨਹੀਂ ਕਰ ਸਕਦੇ ,ਤਾਂ ਫਿਰ ਕਿੱਥੇ ਕਰਨ?
ਉਨ੍ਹਾਂ ਕਿਹਾ ਕਿ ਕੁਲਦੀਪ ਸਿੰਘ ਸਖ਼ਤ ਤੇ ਦਰਜ਼ ਮੁਕੱਦਮਾ ਰਾਜਨੀਤੀ ਤੋਂ ਪ੍ਰੇਰਿਤ ਹੈ, ਜਿਸ ਨੂੰ ਤਰੁੰਤ ਖ਼ਾਰਜ਼ ਕਰਕੇ ਭਾਈ ਕੁਲਦੀਪ ਸਿੰਘ ਸਖ਼ਤ ਨੂੰ ਰਿਹਾਅ ਰਰਨਾ ਚਾਹੀਦਾ ਹੈ, ਨਹੀਂ ਤਾਂ ਸਰਕਾਰ ਲਈ ਇਸ ਦੇ ਨਤੀਜੇ ਗੰਭੀਰ ਨਿਕਲਣਗੇ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਰਣਨੀਤੀ ਉਲੀਕਣ ਲਈ ਇੱਕ ਮੀਟਿੰਗ ਕੀਤੀ ਜਾ ਰਹੀ ਹੈ, ਜਿਸ ਵਿਚ ਪੰਥਕ ਸੇਵਾ ਲਹਿਰ ਦੇ ਮੁੱਖੀ ਬਾਬਾ ਬਲਜੀਤ ਸਿੰਘ ਦਾਦੂ ਵਾਲੇ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਹਰਪਾਲ ਸਿੰਘ ਚੀਮਾਂ, ਭਾਈ ਮੋਹਕਮ ਸਿੰਘ, ਕਿਰਪਾਲ ਸਿੰਘ ਬੁਲਾਰਾ ਦਮਦਮੀ ਟਕਸਾਲ, ਰਜਿੰਦਰ ਸਿੰਘ ਸਿੱਧੂ, ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ , ਭਿੰਡਰਾਵਾਲਾ ਯੂਥ ਫ਼ੈਡਰੇਸ਼ਨ ਅਤੇ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਸ਼ਾਮਿਲ ਹੋ ਰਹਆਂਿ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version