ਦਲ ਖਾਲਸਾ ਦੇ ਨਵ-ਨਿਯੂਕਤ ਨੌਜਵਾਨ ਜਰਨਲ ਸਕੱਤਰ ਪਰਮਜੀਤ ਸਿੰਘ ਟਾਂਡਾ

ਆਮ ਖਬਰਾਂ

ਨੌਜਵਾਨ ਆਪਣੀ ਮਾਤ-ਭੂਮੀ ਛੱਡਕੇ “ਵਿਦੇਸ਼ਾਂ ਵੱਲ ਭੱਜਣ” ਦੇ ਰੁਝਾਨ ਨੂੰ ਤਿਆਗਣ : ਦਲ ਖਾਲਸਾ

By ਸਿੱਖ ਸਿਆਸਤ ਬਿਊਰੋ

September 30, 2017

ਅੰਮ੍ਰਿਤਸਰ: ਦਲ ਖਾਲਸਾ ਨੇ ਦਲਿਤਾਂ ਅਤੇ ਹੋਰਨਾਂ ਘੱਟ-ਗਿਣਤੀਆਂ ਨਾਲ ਮਿਲ ਕੇ ਕੰਮ ਕਰਨ ਨੂੰ ਤਰਜੀਹ ਦਿੰਦੇ ਹੋਏ ਜੱਥੇਬੰਦਕ ਢਾਂਚੇ ਨੂੰ ਮਜ਼ਬੂਤ ਅਤੇ ਉਸਦੇ ਘੇਰੇ ਨੂੰ ਵਿਸ਼ਾਲ ਕਰਨ ਦਾ ਫੈਸਲਾ ਲਿਆ ਹੈ। ਪਾਰਟੀ ਵਲੋਂ ਨਵ-ਨਿਯੂਕਤ ਨੌਜਵਾਨ ਜਰਨਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਜਥੇਬੰਦਕ ਮੁਹਿੰਮ ਦੀ ਸ਼ੁਰੁਆਤ ਕਰਦੇ ਹੋਏ ਨੌਜਵਾਨਾਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਉਹ ਸ਼ਾਂਤਮਈ ਢੰਗ ਨਾਲ ਇਨਸਾਫ ਅਤੇ ਆਜਾਦੀ ਦੀ ਲਹਿਰ ਨੂੰ ਚਲਾਉਣ ਲਈ ਅੱਗੇ ਆਉਣ।

ਜ਼ਿਕਰਯੋਗ ਹੈ ਕਿ ਬੀਤੇ ਦਿਨੀ, ਦਲ ਖਾਲਸਾ ਵਲੋਂ ਨੌਜਵਾਨਾਂ ਨੂੰ ਅੱਗੇ ਲਿਆਉਣ ਲਈ ਜਥੇਬੰਦੀ ਅੰਦਰ ਉਹਨਾਂ ਨੂੰ ਅਹਿਮ ਅਹੁਦੇ ਦਿੱਤੇ ਗਏ ਸਨ। ਉਹਨਾਂ ਨੌਜਵਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਉਰਜਾ ਅਤੇ ਸ਼ਕਤੀ ਨੂੰ ਇਕ ਥਾਂ ਇਕੱਤਰ ਕਰਨ ਤਾਂ ਕਿ ਫਾਸੀਵਾਦੀ ਭਾਜਪਾ ਸਰਕਾਰ ਦੀਆਂ ਚੱਲ ਰਹੀਆਂ ਘਾਤਕ ਅਤੇ ਦਮਨਕਾਰੀ ਨੀਤੀਆਂ ਨਾਲ ਨਜਿਿਠਆ ਜਾ ਸਕੇ।

ਸਿੱਖ ਕੌਮ ਦਾ ਭਰੋਸਾ ਗੁਆ ਚੁੱਕੇ ਅਕਾਲ ਤਖਤ ਸਾਹਿਬ ਦੇ ਵਿਵਾਦਿਤ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਅਹੁਦੇ ‘ਤੇ ਬੇਸ਼ਰਮੀ ਨਾਲ ਬਣੇ ਰਹਿਣ ਉਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਉਹਨਾਂ ਕਿਹਾ ਕਿ ਅਕਾਲੀ ਦਲ ਦੀ ਲੀਡਰਸ਼ਿਪ ਦੇ ਹੰਕਾਰ ਕਰਕੇ ਇਸ ਅਹੁਦੇ ਦੀ ਸ਼ਾਨ, ਮਰਯਾਦਾ ਅਤੇ ਸਰਵਉੱਚਤਾ ਨੂੰ ਲਗਾਤਾਰ ਢਾਹ ਲੱਗ ਰਹੀ ਹੈ।

ਪ੍ਰੈਸ ਨਾਲ ਗਲਬਾਤ ਕਰਦਿਆਂ ਪਰਮਜੀਤ ਸਿੰਘ ਨੇ ਪਾਰਟੀ ਦੇ ਟੀਚੇ ਨੂੰ ਸ਼ਪੱਸ਼ਟ ਦੱਸਦਿਆਂ ਕਿਹਾ ਕਿ ਪੰਜਾਬ ਨੂੰ ਪ੍ਰਭੂਸੱਤਾ ਸੰਪੰਨ ਆਜਾਦ ਦੇਖਣਾ ਦਲ ਖਾਲਸਾ ਦਾ ਸੁਪਨਾ ਹੈ।ਇਸ ਸੁਪਨੇ ਨੂੰ ਸਾਕਾਰ ਕਰਨ ਲਈ ਅਸੀਂ ਸ਼ਾਂਤਮਈ ਅਤੇ ਲੋਕਤਾਂਤਰਿਕ ਢੰਗ ਨਾਲ ਸੰਘਰਸ਼ਸ਼ੀਲ ਰਹਾਂਗੇ। ਉਹਨਾਂ ਕਿਹਾ ਕਿ ਦਿੱਲੀ ਤਖਤ ਨੇ ਸਾਡਾ ਸੱਭਿਆਚਾਰ, ਧਾਰਮਿਕ ਅਤੇ ਸਮਾਜਿਕ ਜਿੰਦਗੀ ਨੂੰ ਪ੍ਰਵਾਭਿਤ ਕੀਤਾ ਹੈ। ਉਹਨਾਂ ਖੁੱਲ ਕੇ ਬੋਲਦਿਆਂ ਹੋਇਆ ਕਿਹਾ ਕਿ ਸਿੱਖ ਕੌਮ ਦੇ ੨੫,੦੦੦ ਤੋਂ ਵੱਧ ਨੌਜਵਾਨਾਂ ਨੇ ਜਿਸ ਨਿਸ਼ਾਨੇ ਦੀ ਪ੍ਰਾਪਤੀ ਲਈ ਸੰਘਰਸ਼ ਕਰਦਿਆਂ ਸ਼ਹਾਦਤਾਂ ਦਿੱਤੀਆਂ ਹਨ ਉਸ ਸੰਘਰਸ਼ ਨੂੰ ਅੱਧ ਵਿਚਾਲੇ ਨਹੀ ਛੱਡਿਆ ਜਾ ਸਕਦਾ। ਉਹਨਾਂ ਕਿਹਾ ਕਿ ਅਸੀ ਆਪਣਾ ਸੰਘਰਸ਼ ਜਾਰੀ ਰੱਖਾਂਗੇ ਅਤੇ ਪੰਜਾਬ ਨੂੰ ਸਵੈ-ਨਿਰਣੇ ਦਾ ਹੱਕ ਮਿਲਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਪ੍ਰਾਥਮਿਕਤਾ ਦੇ ਆਧਾਰ ‘ਤੇ ਪਾਰਟੀ ਵਲੋਂ ਪ੍ਰੋਗਰਾਮ ਉਲੀਕੇ ਜਾਣਗੇ ਜਿਸ ਵਿੱਚ ਸਿੱਖ ਨੌਜਵਾਨਾਂ ਅੰਦਰ ਸਿੱਖ ਰਾਸ਼ਟਰਵਾਦ ਦੀ ਭਾਵਨਾ ਨੂੰ ਪ੍ਰਚੰਡ ਕਰਨਾ, ਆਜ਼ਾਦੀ ਦੀ ਤਾਂਘ ਜਗਾਉਣੀ, ਅੰਤਰਾਸ਼ਟਰੀ ਪੱਧਰ ਉਪਰ ਬਦਲੇ ਹੋਏ ਹਲਾਤਾਂ ਅਨੁਸਾਰ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਕਰਨਾ, ਉਹਨਾਂ ਅੰਦਰ ਨਸ਼ਿਆਂ ਖਿਲਾਫ ਜਾਗ੍ਰਤੀ ਲਿਆਉਣੀ ਅਤੇ ਸਿਧਾਂਤਕ ਅਤੇ ਮਿਆਰੀ ਰਾਜਨੀਤੀ ਲਈ ਪ੍ਰੇਰਿਤ ਕਰਨਾ।

ਉਹਨਾਂ ਨੌਜਵਾਨਾਂ ਅੰਦਰ ਆਪਣੀ ਮਾਤ-ਭੂਮੀ ਨੂੰ ਛੱਡ ਕੇ ਵਿਦੇਸ਼ਾਂ ਵਿਚੱ ਪੱਕੇ ਤੌਰ ‘ਤੇ ਵੱਸਣ ਉਪਰ ਚਿੰਤਾ ਪ੍ਰਗਟ ਕਰਦੇ ਕਿਹਾ ਕਿ ਇਹ ਇਕ ਸਾਡੇ ਸਾਰਿਆਂ ਲਈ ਬਹੁਤ ਖਤਰਨਾਕ ਵਰਤਾਰਾ ਹੈ। ਉਹਨਾਂ ਨੌਜਵਾਨ ਲੜਕੇ-ਲੜਕੀਆਂ ਨੂੰ ਅਪੀਲ ਕੀਤੀ ਕਿ ਉਹ “ਵਿਦੇਸ਼ਾਂ ਵੱਲ ਭੱਜਣ“ ਦੇ ਇਸ ਰੁਝਾਨ ਨੂੰ ਬਦਲਣ ਲਈ ਇਸ ਪ੍ਰਤੀ ਗੰਭੀਰ ਹੋਣ। ਉਹਨਾਂ ਅੱਗੇ ਕਿਹਾ ਪੰਜਾਬੀ ਨੌਜਵਾਨਾਂ ਦੇ ਇਥੋ ਪ੍ਰਵਾਸ ਕਰਨ ਨਾਲ ਉਹਨਾਂ ਦੀ ਗੈਰ-ਮੌਜੂਦਗੀ ਵਿੱਚ ਪੰਜਾਬ ਤੋਂ ਬਾਹਰ ਦੇ ਪ੍ਰਵਾਸੀ ਵੱਡੀ ਗਿਣਤੀ ਵਿੱਚ ਇਥੋ ਦੇ ਵਸਨੀਕ ਬਣਦੇ ਜਾ ਰਹੇ ਹਨ ਅਤੇ ਨਾਲ ਹੀ ਉਹ ਪੰਜਾਬੀ ਬੋਲੀ, ਸਭਿਆਚਾਰ ਅਤੇ ਜਨ ਅੰਕਣ ਲਈ ਵੱਡਾ ਖਤਰਾ ਵੀ ਬਣ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: