ਚੰਡੀਗੜ੍ਹ: ਪਿੰਡ ਚੰਦੂਮਾਜਰਾ ਵਾਸੀ ਜਗਬੀਰ ਸਿੰਘ ਜੁਗਨੂ (21) ਦੀ ਪੁਲਿਸ ਹਿਰਾਸਤ ਵਚਿ ਮੌਤ ਹੋ ਜਾਣ ‘ਤੇ ਗੰਭੀਰ ਸਵਾਲ ਉਠਾਉਂਦਿਆਂ, ਆਮ ਆਦਮੀ ਪਾਰਟੀ ਨੇ ਇਸ ਕੇਸ ‘ਚ ਇੱਕ ਤਾਜ਼ਾ ਪੜਤਾਲ ਦੀ ਮੰਗ ਕੀਤੀ। ਪਾਰਟੀ ਨੇ ਦੋਸ਼ ਲਾਇਆ ਕਿ ਇਹ ਕੇਸ ਪੁਲਿਸ ਹਰਿਾਸਤ ਵਚਿ ਮੌਤ ਨਾਲ ਸਬੰਧਤ ਹੈ ਅਤੇ ਇਸ ਦੀ ਤਫ਼ਤੀਸ਼ ਕੀਤੇ ਜਾਣ ਦੀ ਲੋੜ ਹੈ।
ਪਾਰਟੀ ਦੁਆਰਾ ਜਾਰੀ ਕੀਤੇ ਇੱਕ ਪ੍ਰੈਸ ਬਿਆਨ ‘ਚ ਵੀਰਵਾਰ ਨੂੰ ‘ਆਪ’ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਅਤੇ ਮਹਿਲਾ ਵਿੰਗ ਦੀ ਜਾਇੰਟ ਸਕੱਤਰ ਸੁਰਿੰਦਰ ਕੌਰ ਨੇ ਕਿਹਾ ਕਿ ਮਾਮਲਾ ਸ਼ੱਕੀ ਹੈ, ਪੁਲਿਸ ਦੀ ਭੂਮਿਕਾ ਜਾਂਚ ਮੰਗਦੀ ਹੈ।
ਪੀੜਤ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਜੱਗੂ ਦੀ ਮੌਤ ਪੁਲਿਸ ਤਸ਼ੱਦਦ ਕਾਰਨ ਹੋਈ ਹੈ ਅਤੇ ਬਾਅਦ ‘ਚ ਉਸਦੇ ਸਰੀਰ ਨੂੰ ਰੁੱਖ ਉੱਤੇ ਟੰਗਿਆ ਗਿਆ ਸੀ ਜੋ ਪੁਲਸਿ ਸਟੇਸ਼ਨ ਤੋਂ ਕੁਝ ਮੀਟਰ ਦੂਰ ਹੈ। ਪੁਲਸਿ ਨੇ ਹਿਰਾਸਤ ਵਿਚ ਮੌਤ ਦੇ ਮਾਮਲੇ ਨੂੰ ਖੁਦਕੁਸ਼ੀ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਹੈ।
ਛੋਟੇਪੁਰ ਨੇ ਕਿਹਾ ਕਿ ਪੀੜਤ ਦੇ ਪਰਿਵਾਰ ਕੋਲ ਕਈ ਸਬੂਤ ਹਨ ਜਿਸ ਤੋਂ ਪਤਾ ਲਗਦਾ ਹੈ ਕਿ ਪੁਲਿਸ ਨੇ ਜੱਗੂ ਨੂੰ ਕੁੱਟਿਆ ਸੀ, ਉਸਦੇ ਹੇਠਲੇ ਅੰਗਾਂ ‘ਤੇ ਜ਼ਖਮ ਸਨ। ਉਹਨਾਂ ਕਿਹਾ ਕਿ ਪੀੜਤ ਦੇ ਮਾਲਕ, ਰਾਜਪਾਲ ਵਾਲੀਆ ਅਤੇ ਪੁਲਿਸ ਦੋਵੇਂ ਜੱਗੂ ਦੀ ਮੌਤ ਲਈ ਬਰਾਬਰ ਜ਼ਿੰਮੇਵਾਰ ਹਨ।
ਸੁਰਿੰਦਰ ਨੇ ਦੱਸਿਆ ਕਿ ਪਰਿਵਾਰ ਦੇ ਬਿਆਨ ਅਨੁਸਾਰ ਜੱਗੂ ਅਤੇ ਉਸਦੇ ਮਾਲਕ ਦੇ ਵਿਚਕਾਰ ਪੈਸੇ ਦੇ ਮਾਮਲੇ ਨੇ ਝਗੜੇ ਦਾ ਰੂਪ ਲੈ ਲਿਆ ਅਤੇ ਮਾਲਕ ਉਸਨੂੰ ਲੈ ਕੇ ਪੁਲਿਸ ਸਟੇਸ਼ਨ ਆਇਆ, ਇੱਥੇ ਪੁਲਿਸ ਨੇ ਜੱਗੂ ਨੂੰ ਇੰਨਾ ਕੁੱਟਿਆ ਕਿ ਉਸਦੀ ਮੌਤ ਹੋ ਗਈ।
ਛੋਟੇਪੁਰ ਨੇ ਕਿਹਾ ਕਿ ਬਾਅਦ ਵਿਚ ਪਰਿਵਾਰ ਅਤੇ ਪਿੰਡ ਵਾਲਿਆਂ ਦੇ ਦਬਾਅ ਕਰਕੇ ਪੁਲਿਸ ਨੇ ਆਪਣੀ ਚਮੜੀ ਬਚਾਉਣ ਲਈ ਖੁਦਕੁਸ਼ੀ ਦਾ ਮਾਮਲਾ ਦਰਜ ਕਰ ਲਿਆ। ਆਪ ਆਗੂ ਨੇ ਕਿਹਾ ਕਿ ਜੇ ਪਰਿਵਾਰ ਨੂੰ ਇਨਸਾਫ ਨਾ ਮਿਿਲਆ ਤਾਂ ਪਾਰਟੀ ਧਰਨੇ ‘ਤੇ ਬੈਠੇਗੀ। ਛੋਟੇਪੁਰ ਨੇ ਭਰੋਸਾ ਦਿਵਾਇਆ ਕਿ ਪਾਰਟੀ ਪਰਿਵਾਰ ਦਾ ਸਾਥ ਕਿਸੇ ਹਾਲ ਵਿਚ ਵੀ ਨਹੀਂ ਛੱਡੇਗੀ।