ਤਨਮਨਜੀਤ ਸਿੰਘ ਢੇਸੀ ਨੂੰ ਲੇਬਰ ਪਾਰਟੀ ਨੇ ਸਲੋਅ ਤੋਂ ਬਣਾਇਆ ਉਮੀਦਵਾਰ

ਵਿਦੇਸ਼

ਯੂ.ਕੇ.: ਤਨਮਨਜੀਤ ਸਿੰਘ ਢੇਸੀ ਨੂੰ ਲੇਬਰ ਪਾਰਟੀ ਨੇ ਸਲੋਅ ਤੋਂ ਬਣਾਇਆ ਉਮੀਦਵਾਰ

By ਸਿੱਖ ਸਿਆਸਤ ਬਿਊਰੋ

April 30, 2017

ਜਲੰਧਰ: ਜਲੰਧਰ ਜ਼ਿਲ੍ਹੇ ਦੇ ਪਿੰਡ ਰਾਏਪੁਰ ਨਾਲ ਸਬੰਧਤ ਤਨਮਨਜੀਤ ਸਿੰਘ ਢੇਸੀ ਨੂੰ ਇੰਗਲੈਂਡ ਵਿੱਚ ਸੰਸਦੀ ਚੋਣਾਂ ਲਈ ਲੇਬਰ ਪਾਰਟੀ ਨੇ ਸਲੋਅ ਤੋਂ ਉਮੀਦਵਾਰ ਬਣਾਇਆ ਹੈ। 39 ਸਾਲਾ ਢੇਸੀ ਨੂੰ ਗ੍ਰੇਵਸ਼ੈਮ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਹੋਣ ਦਾ ਮਾਣ ਪ੍ਰਾਪਤ ਹੈ। ਲੇਬਰ ਪਾਰਟੀ ਨੇ ਪਿਛਲੀਆਂ ਚੋਣਾਂ ਦੌਰਾਨ ਵੀ ਸਲੋਅ ਦੀ ਸੀਟ 7500 ਵੋਟਾਂ ਦੇ ਫਰਕ ਨਾਲ ਜਿੱਤੀ ਸੀ। ਇਸ ਹਲਕੇ ਦੀ 20 ਸਾਲਾਂ ਤੋਂ ਪ੍ਰਤੀਨਿਧਤਾ ਕਰਦੇ ਆ ਰਹੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਫਿਨੀਓ ਮੈਕਟੈਗਰਟ ਨੇ ਤਨਮਨਜੀਤ ਸਿੰਘ ਲਈ ਇਹ ਸੀਟ ਛੱਡਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਇਹ ਸੰਭਾਵਨਾ ਵੀ ਬਣ ਗਈ ਹੈ ਕਿ ਇੰਗਲੈਂਡ ਦੀ ਸੰਸਦ ਲਈ ਇਸ ਹਲਕੇ ਤੋਂ ਤਨਮਨਜੀਤ ਸਿੰਘ ਪਹਿਲਾ ਦਸਤਾਰਧਾਰੀ ਸੰਸਦ ਮੈਂਬਰ ਚੁਣਿਆ ਜਾਵੇਗਾ।

ਜਲੰਧਰ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲ ਤੋਂ ਮੁੱਢਲੀ ਪੜ੍ਹਾਈ ਕਰਨ ਵਾਲੇ ਤਨਮਨਜੀਤ ਸਿੰਘ ਨੇ ਇੰਗਲੈਂਡ ਦੀਆਂ ਤਿੰਨ ਵੱਡੀਆਂ ਯੂਨੀਵਰਸਿਟੀਆਂ ਵਿੱਚ ਉਚੇਰੀ ਵਿੱਦਿਆ ਹਾਸਲ ਕੀਤੀ ਹੈ। ਉਸ ਦੇ ਪਿਤਾ ਜਸਪਾਲ ਸਿੰਘ ਢੇਸੀ ਗ੍ਰੇਵਜ਼ੈਂਡ ਦੇ 805 ਏਕੜਾਂ ਵਿੱਚ ਬਣੇ ਗੁਰੂ ਨਾਨਕ ਦਰਬਾਰ ਗੁਰਦੁਆਰੇ ਦੇ ਲੰਮਾ ਸਮਾਂ ਪ੍ਰਧਾਨ ਰਹੇ। ਜਸਪਾਲ ਸਿੰਘ ਢੇਸੀ ਇਸ ਸਮੇਂ ਇੰਗਲੈਂਡ ਵਿੱਚ ਇਕ ਨਿਰਮਾਣ ਕੰਪਨੀ ਚਲਾਉਂਦੇ ਹਨ।

ਜ਼ਿਕਰਯੋਗ ਹੈ ਕਿ ਪਿਛਲੀਆਂ ਚੋਣਾਂ ਵਿੱਚ ਲੇਬਰ ਪਾਰਟੀ ਨੇ ਤਨਮਨਜੀਤ ਸਿੰਘ ਨੂੰ ਗ੍ਰੇਵਜ਼ੈਂਡ ਤੋਂ ਟਿਕਟ ਦਿੱਤੀ ਸੀ ਪਰ ਉਹ ਚੋਣ ਹਾਰ ਗਏ। ਗ੍ਰੇਵਸ਼ੈਮ ਸ਼ਹਿਰ ਦੇ ਮੇਅਰ ਹੁੰਦਿਆਂ ਤਨਮਨਜੀਤ ਸਿੰਘ ਨੇ ਜਲੰਧਰ ਸ਼ਹਿਰ ਦੀ ਨਗਰ ਨਿਗਮ ਨਾਲ ਵੀ ਕਈ ਸਮਝੌਤੇ ਸਹੀਬੱਧ ਕੀਤੇ ਸਨ। ਉਥੇ ਉਹ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਕਰਵਾਉਣ ਵਿੱਚ ਮੋਹਰੀ ਰਹੇ ਸਨ ਅਤੇ ਗਤਕਾ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਵੀ ਹਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: First Turban Wearing Sikh MP Expected in UK General Elections 2017: Sikh Federation UK …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: