January 1, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਯੂ.ਕੇ. ਆਧਾਰਤ ਸਿੱਖ ਜਥੇਬੰਦੀ ਸਿੱਖ ਕੌਂਸਲ ਯੂ.ਕੇ. ਨੇ ਅਕਾਲੀ ਮੰਤਰੀ ਸਿਕੰਦਰ ਮਲੂਕਾ ਦੇ ਦਫਤਰ ਦੇ ਉਦਘਾਟਨ ਮੌਕੇ ਸਿੱਖ ਅਰਦਾਸ ਦੀ ਤੋੜ ਮਰੋੜ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਸਿੱਖ ਕੌਂਸਲ ਯੂ.ਕੇ. ਨੇ ਕਿਹਾ ਕਿ ਸਿੱਖ ਅਰਦਾਸ ਨਾਲ ਛੇੜਛਾੜ ਕਰਨ ਵਾਲੇ ਹਿੰਦੂਵਾਦੀਆਂ ਨੂੰ ਸੱਤਾਧਾਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੰਤਰੀ ਸਿਕੰਦਰ ਮਲੂਕਾ ਦੀ ਹਮਾਇਤ ਹਾਸਲ ਸੀ।
ਜ਼ਿਕਰਯੋਗ ਹੈ ਕਿ 26 ਦਸੰਬਰ, 2016 ਨੂੰ ਮਲੂਕਾ ਦੇ ਰਾਮਪੁਰਾ ਫੂਲ ‘ਚ ਖੁੱਲ੍ਹੇ ਦਫਤਰ ਦੇ ਉਦਘਾਟਨ ਮੌਕੇ ਹਿੰਦੂ ਮਿਥਿਹਾਸਕ ਲਿਖਤ ਰਾਮਾਇਣ ਪੜ੍ਹੀ ਗਈ ਸੀ ਅਤੇ ਬਾਅਦ ‘ਚ ਸਿੱਖ ਅਰਦਾਸ ਦੀ ਤਰਜ਼ ‘ਤੇ ਹੀ ਸਿੱਖ ਗੁਰੂਆਂ ਅਤੇ ਸ਼ਹੀਦਾਂ ਦਾ ਨਾਂ ਹਟਾ ਕੇ ਹਿੰਦੂ ਦੇਵੀ ਦੇਵਤਿਆਂ ਦਾ ਜ਼ਿਕਰ ਕਰਦੀ ਅਰਦਾਸ ਪੜ੍ਹੀ ਗਈ ਸੀ।
ਸਿੱਖ ਕੌਂਸਲ ਯੂ.ਕੇ. ਨੇ ਕਿਹਾ ਕਿ ਅਰਦਾਸ ਦੀ ਨਕਲ ਦੇ ਮੁੱਦੇ ‘ਤੇ ਦੁਨੀਆਂ ਭਰ ‘ਚ ਵਸਦੇ ਸਿੱਖਾਂ ਨੂੰ ਬਹੁਤ ਦੁਖ ਪਹੁੰਚਿਆ ਹੈ। ਸਿੱਖ ਕੌਂਸਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖ਼ਤ ਸਾਹਿਬ ਨੂੰ ਅਪੀਲ ਕੀਤੀ ਹੈ ਇਕ ਮਸਲੇ ‘ਚ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਅਜਿਹੀ ਹਰਕਤ ਦੁਬਾਰਾ ਨਾ ਹੋਵੇ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
UK Sikh Body Demands Strict Action in Distortion of Ardas Issue …
Related Topics: Badal Dal, Punjab Politics, Sikandar Maluka, Sikh Council UK, Sikh Diaspora, Sikh News, Sikh News UK, Sikhs in United Kingdom