ਆਮ ਆਦਮੀ ਪਾਰਟੀ (ਆਪ) ਦੇ ਕੌਮੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਕੇਂਦਰ ਦੀ ਐਨਡੀਏ ਸਰਕਾਰ ’ਤੇ ਵਰਦੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਕਾਂਗਰਸ ਜਿਹੀ ਭੂਮਿਕਾ ਨਿਭਾ ਰਹੇ ਹਨ। ਜਿਸਦੇ ਵਿਚ ਗਠਜੋੜ ਦਾ ਹਿੱਸਾ ਹੋਣ ਦੇ ਨਾਤੇ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਉਨ੍ਹਾਂ ਦਾ ਪੂਰਾ ਸਾਥ ਦੇ ਰਿਹਾ ਹੈ। ਇਸ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਿਖਆ ਹੈ ਜਾਂ ਤਾਂ ਕੇਂਦਰ ਸਰਕਾਰ ਵਲੋਂ 1984 ਦੇ ਸਿੱਖ ਕਤਲੇਆਮ ‘ਤੇ ਗਠਨ ਵਿਸ਼ੇਸ ਜਾਂਚ ਦਲ (ਐਸਆਈਟੀ) ਨੂੰ ਪ੍ਰਭਾਵਸ਼ਾਲੀ ਬਣਾ ਕੇ ਜਾਂਚ ਨੂੰ ਅੰਜਾਮ ਤੱਕ ਪਹੁੰਚਾਇਆ ਜਾਵੇ, ਜਾਂ ਫਿਰ ਦਿੱਲੀ ਸਰਕਾਰ (ਕੇਜੀਰਵਾਰ) ਨੂੰ ਮੌਕਾ ਦਿੱਤਾ ਜਾਵੇ।
ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਅੱਜ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੁਆਰਾ ਪੈਦਾ ਕੀਤਾ ਗਿਆ, ਨਸ਼ੇ ਦਾ ਦੈਂਤ ਹੁਣ ਆਪਣੇ ਰਚਨਹਾਰ ਨੂੰ ਨਿਗਲਣ ਲਈ ਤਿਆਰ ਬਰ ਤਿਆਰ ਹੈ। ਛੋਟੇਪੁਰ ਨੇ ਪੁਛਿਆ ਕਿ ਜੇਕਰ ਈਡੀ ਦੁਆਰਾ ਨਸ਼ੇ ਦਾ ਮਾਮਲੇ ਵਿਚ ਮੰਤਰੀ ਸਵਰਣ ਸਿੰਘ ਫਿਲੌਰ ਦੇ ਪੁੱਤਰ ਦਾ ਨਾਮ ਨਸ਼ਰ ਕਰਨ ਤੋਂ ਬਾਅਦ ਉਸ ਤੋਂ ਅਸਤੀਫਾ ਲਿਆ ਜਾ ਸਕਦਾ ਹੈ ਤਾਂ ਉਸੇ ਸਰਕਾਰ ਵਿਚ ਮੰਤਰੀ ਬਿਕਰਮ ਮਜੀਠੀਆ ਅਤੇ ਮੁੱਖ ਪਾਰਲੀਮੈਂਟਰੀ ਸਕੱਤਰ ਅਵਿਨਾਸ਼ ਚੰਦਰ ਨੂੰ ਉਸੇ ਤਰ੍ਹਾਂ ਦੇ ਦੋਸ਼ਾਂ ਲਈ ਸਰਕਾਰ ਤੋਂ ਚਲਦਾ ਕਿਉਂ ਨਹੀਂ ਕੀਤਾ ਗਿਆ।
ਲੁਧਿਆਣਾ ਬਾਰ ਐਸੋਸੀਏਸ਼ਨ ਦੇ 100 ਤੋਂ ਵਧੇਰੇ ਮੈਂਬਰ ਵਕੀਲਾਂ ਦੇ ਇੱਕ ਗਰੁੱਪ ਨੇ ਸਾਬਕਾ ਅਟਾਰਨੀ ਜਨਰਲ ਵਕੀਲ ਅਮਰਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਪਾਰਟੀ ਵਿੱਚ ਸ਼ਾਮਲ ਹੋਏ ਵਕੀਲਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਮਾਗਮ ਵਿੱਚ ਜ਼ੋਨ ਕੋਆਰਡੀਨੇਟਰ ਕਰਨਲ ਸੀ ਐੱਮ ਲਖਨਪਾਲ ਅਤੇ ‘ਆਪ’ ਦੇ ਕਿਸਾਨ ਅਤੇ ਲੇਬਰ ਵਿੰਗ ਦੇ ਸੂਬਾ ਜਨਰਲ ਸਕੱਤਰ ਆਹਿਬਾਬ ਸਿੰਘ ਗਰੇਵਾਲ, ਆਈ. ਐਚ. ਆਰ. ਓ. ਦੇ ਸਾਬਕਾ ਪ੍ਰਧਾਨ ਡੀ ਐੱਸ ਗਿੱਲ, ਵਰਿੰਦਰ ਖਾਰਾ ਤੇ ਐਡਵੋਕੇਟ ਇੰਦਰਜੀਤ ਸਿੰਘ ਹਾਜ਼ਰ ਸਨ।
ਆਮ ਆਦਮੀ ਪਾਰਟੀ (‘ਆਪ’) ਵੱਲੋਂ 2017 ਵਿਧਾਨਸਭਾ ਚੋਣਾਂ ਲਈ ਚੋਣ ਮਨੋਰਥ ਪੱਤਰ ਦੀ ਤਿਆਰੀ ਸੰਬੰਧੀ ਸ਼ਨੀਵਾਰ ਨੂੰ ਨੌਜਵਾਨ ਵਰਗ ‘ਤੇ ਆਧਾਰਤ ‘ਬੋਲਦਾ ਪੰਜਾਬ’ ਵਿਚ ਸਿੱਖਿਆ ਦੀ ਮਾੜੀ ਹਾਲਤ ਅਤੇ ਬੇਰੋਜ਼ਗਾਰੀ ਜਿਹੇ ਮੁੱਦੇ ਅਹਿਮ ਰਹੇ। ਨੌਜਵਾਨ ਵਰਗ ਨੇ ਸਿੱਖਿਆ ਦੇ ਨਿਜੀਕਰਨ ਕਰਕੇ ਆ ਰਹੀਆਂ ਪਰੇਸ਼ਾਨੀਆਂ ਦੱਸੀਆਂ ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਨੂੰ ਅਪਡੇਟ ਕਰਨ ਦੀ ਜੋਰਦਾਰ ਮੰਗ ਚੁੱਕੀ।
ਜਲੰਧਰ ਵਿਚ ਦਿਨ ਦਿਹਾੜੇ ਨੌਜਵਾਨ ਦੇ ਹੋਏ ਕਤਲ ਉੱਤੇ ਤਿੱਖੀ ਪ੍ਰਤੀਕ੍ਰਿਆ ਕਰਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਨਿੱਘਰ ਚੁੱਕੀ ਹੈ ਅਤੇ ਰਾਜ ਦੇ ਆਮ ਲੋਕ ਪੂਰੀ ਤਰ੍ਹਾਂ ਨਾਲ ਡਰ ਅਤੇ ਭੈਅ ਵਿਚ ਜੀਅ ਰਹੇ ਹਨ।
ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਅੱਜ ਅਕਾਲੀ ਲੀਡਰ ਅਤੇ ਕੈਬਿਨੇਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਉਤੇ ਮਜੀਠੀਏ ਨੂੰ ਨਸ਼ੇ ਦਾ ਸਰਗਨਾ ਕਿਹਾ ਜਾਣਾ ਕੋਈ ਅਨਹੋਣੀ ਗੱਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦਾ ਬੱਚਾ-ਬੱਚਾ ਇਸ ਗੱਲ ਤੋਂ ਜਾਣੂ ਹੈ ਕਿ ਪੰਜਾਬ ਵਿਚ ਮਜੀਠੀਆ ਹੀ ਨਸ਼ੇ ਦੇ ਕਾਰੋਬਾਰ ਦਾ ਅਸਲ ਮੁਖੀ ਹੈ।
ਆਮ ਆਦਮੀ ਪਾਰਟੀ ਮਾਲ ਮੰਤਰੀ ਬਿਕਰਮ ਮਜੀਠੀਆ ਦੀ ਤੁਰੰਤ ਗ੍ਰਿਫਤਾਰੀ ਚਾਹੁੰਦੀ ਹੈ। “ਨਸ਼ੇ ਦੇ ਕਾਰੋਬਾਰ ਲਈ ਜਿਮੇਵਾਰ ਬਿਕਰਮ ਸਿੰਘ ਮਜੀਠੀਆ ਨੂੰ ਤੁਰੰਤ ਗਿਰਫਤਾਰ ਕੀਤਾ ਜਾਵੇ ਕਿਉਂ ਜੋ ਨਸ਼ੇ ਦੇ ਤਸਕਰ ਅਤੇ ਸ਼੍ਰੋਮਣੀ ਅਕਾਲੀ ਦਲ ਜਿਲਾ ਅਮ੍ਰਿਤਸਰ ਦੇ ਖਜਾਨਚੀ ਬਿਟੂ ਔਲਖ, ਨਸ਼ੇ ਦੇ ਤਸ਼ਕਰ ਅਤੇ ਕੈਮਿਕਲ ਕੰਪਨੀ ਦੇ ਮਾਲਿਕ ਜਗਜੀਤ ਸਿੰਘ ਚਾਹਲ ਅਤੇ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਜਗਦੀਸ਼ ਸਿੰਘ ਭੋਲਾ ਨੇ ਪੁਛਗਿਛ ਦੌਰਾਨ ਕਿਹਾ ਕਿ ਪੰਜਾਬ ਵਿਚ ਨਸ਼ੇ ਦੇ ਕਾਰੋਬਾਰ ਨੂੰ ਪ੍ਰਫੁਲਿਤ ਕਰਨ ਲਈ ਬਿਕਰਮ ਸਿੰਘ ਮਜੀਠੀਆ ਜਿਮੇਵਾਰ ਹੈ”, ਪੰਜਾਬ ਦੇ ਗਵਰਨਰ ਨੂੰ ਦਿੱਤੇ ਮੰਗ ਪੱਤਰ ਵਿਚ ਆਪ ਵਲੋਂ ਸੁੱਚਾ ਸਿੰਘ ਛੋਟੇਪੁਰ ਨੇ ਇਹ ਗੱਲ ਕਹੀ।
ਚੰਡੀਗੜ੍ਹ: ਆਮ ਆਮਦੀ ਪਾਰਟੀ ਨੇ ਬੀਤੇ ਦਿਨ ਚੰਡੀਗੜ੍ਹ ਵਿਖੇ ਕੀਤੀ ਰੈਲੀ ਤੇ ਰੋਸ ਵਿਖਾਵੇ ਤੋਂ ਬਾਅਦ ਜੋ ਯਾਦ ਪੱਤਰ ਪੰਜਾਬ ਦੇ ਗਵਰਨਰ ਨੂੰ ਸੌਂਪਿਆ ਉਸ ...
ਅੱਜ ਜਦੋਂ ਆਮ ਆਦਮੀ ਪਾਰਟੀ ਵਲੋਂ 12 ਹਜ਼ਾਰ ਕਰੋੜ ਦੇ ਅਨਾਜ ਘੋਟਾਲੇ ਅਤੇ ਕਿਸਾਨਾਂ ਦੀ ਖੁਦਕੁਸ਼ੀ ਰੋਕਣ ਵਿਚ ਸਰਕਾਰ ਦੀ ਨਾਕਾਮੀ ’ਤੇ ਮੁੱਖ ਮੰਤਰੀ ਦੇ ਘਰ ਦਾ ਘੇਰਾਓ ਕਰਨਾ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਚੰਡੀਗੜ੍ਹ ਦੇ ਬਾਹਰ ਹੀ ਰੋਕ ਲਿਆ। ਰੋਕਣ ਉਪਰੰਤ ਆਪ ਵਰਕਰਾਂ ਨੇ ਫੇਸ 7, ਮੋਹਾਲੀ ਵਿਖੇ ਰੋਸ ਪ੍ਰਦਰਸ਼ਨ ਕੀਤਾ।
ਆਪ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਕਾਨੂੰਨ ਵਿਵਸਥਾ ਨੂੰ ਲਾਗੂ ਕਰਨ ਦੀ ਹੁੰਦੀ ਹੈ ਪਰ ਜੇਕਰ ਪੁਲਿਸ ਫੋਰਸ ਹੀ ਕਾਨੂੰਨ ਨੂੰ ਹੱਥਾਂ ਵਿਚ ਲੈਕੇ ਲੋਕਾਂ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਗ ਜਾਵੇ ਤਾਂ ਇਸ ਲਈ ਸੁਖਬੀਰ ਬਾਦਲ ਜ਼ਿੰਮੇਵਾਰ ਹਨ, ਜੋ ਕਿ ਸੂਬੇ ਦੇ ਗ੍ਰਹਿ ਮੰਤਰੀ ਹਨ।
« Previous Page — Next Page »