ਯੂ.ਕੇ. ਆਧਾਰਤ ਸਿੱਖ ਜਥੇਬੰਦੀ ਸਿੱਖ ਕੌਂਸਲ ਯੂ.ਕੇ. ਨੇ ਅਕਾਲੀ ਮੰਤਰੀ ਸਿਕੰਦਰ ਮਲੂਕਾ ਦੇ ਦਫਤਰ ਦੇ ਉਦਘਾਟਨ ਮੌਕੇ ਸਿੱਖ ਅਰਦਾਸ ਦੀ ਤੋੜ ਮਰੋੜ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਸਿੱਖ ਕੌਂਸਲ ਯੂ.ਕੇ. ਨੇ ਕਿਹਾ ਕਿ ਸਿੱਖ ਅਰਦਾਸ ਨਾਲ ਛੇੜਛਾੜ ਕਰਨ ਵਾਲੇ ਹਿੰਦੂਵਾਦੀਆਂ ਨੂੰ ਸੱਤਾਧਾਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੰਤਰੀ ਸਿਕੰਦਰ ਮਲੂਕਾ ਦੀ ਹਮਾਇਤ ਹਾਸਲ ਸੀ।
ਕਾਰਜਕਾਰੀ ਜਥੇਦਾਰਾਂ, ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਅਕਾਲ ਤਖ਼ਤ ਸਾਹਿਬ 'ਤੇ ਇਕੱਤਰਤਾ ਕੀਤੀ। ਦਰਬਾਰ ਸਾਹਿਬ ਕੰਪਲੈਕਸ 'ਚ ਮੀਡੀਆ ਨਾਲ ਗੱਲ ਕਰਦੇ ਹੋਏ ਕਾਰਜਕਾਰੀ ਜਥੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਸਿਕੰਦਰ ਮਲੂਕਾ ਨੂੰ ਸਿੱਖ ਅਰਦਾਸ ਦੀ ਨਕਲ ਦੇ ਮੁੱਦੇ 'ਤੇ ਸੱਦਿਆ ਹੈ। ਜ਼ਿਕਰਯੋਗ ਹੈ ਕਿ 26 ਦਸੰਬਰ ਨੂੰ ਮਲੂਕਾ ਦੇ ਰਾਮਪੁਰਾ ਫੂਲ ਵਿਖੇ ਦਫਤਰ ਦੇ ਉਦਘਾਟਨ ਸਮੇਂ ਹਿੰਦੂਵਾਦੀਆਂ ਵਲੋਂ ਸਿੱਖ ਅਰਦਾਸ ਦੀ ਨਕਲ ਕੀਤੀ ਗਈ ਸੀ।
ਬਾਦਲ ਦੀ ਸਰਕਾਰ ਦੌਰਾਨ ਸਿੱਖੀ ਉੱਪਰ ਕੀਤੇ ਜਾ ਰਹੇ ਹਮਲੇ ਸਿੱਖ ਪੰਥ ਦੀ ਬਰਦਾਸ਼ਤ ਤੋਂ ਬਾਹਰ ਹਨ ਅਤੇ ਸਿੰਕਦਰ ਸਿੰਘ ਮਲੂਕੇ ਵੱਲੋਂ ਅਰਦਾਸ ਦੀ ਬੇਅਦਬੀ ਕਰਕੇ ਸਿੱਖ ਪੰਥ ਨੂੰ ਨਵੀਂ ਵੰਗਾਰ ਪਾਈ ਹੈ। ਖਾਲੜਾ ਮਿਸ਼ਨ ਦੀ ਸਰਪ੍ਰਸਤ ਪਰਮਜੀਤ ਕੌਰ ਖਾਲੜਾ ਸਪੋਕਸਮੈਨ ਸਤਵਿੰਦਰ ਸਿੰਘ ਪਲਾਸੋਰ, ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਅਕਾਲੀ ਮੰਤਰੀ ਮਲੂਕਾ ਨੇ ਨਾ-ਮਾਫੀਯੋਗ ਅਪਰਾਧ ਕੀਤਾ ਹੈ ਅਤੇ ਇਸਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿੱਖੀ ਉਪਰ ਬੋਲਿਆ ਗਿਆ ਇਹ ਹਮਲਾ ਨਿਰੰਕਾਰੀਆਂ ਅਤੇ ਸਿਰਸੇ ਵਾਲੇ ਸਾਧ ਵਲੋਂ ਕੀਤੇ ਹਮਲੇ ਨਾਲੋਂ ਵੀ ਵੱਡਾ ਹਮਲਾ ਹੈ।
ਪੰਜਾਬ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਮੌਜੂਦਗੀ ਵਿਚ ਸਿੱਖ ਅਰਦਾਸ ਦੀ ਨਕਲ ਕੀਤੀ ਗਈ ਸੀ, ਜਿਸ ਦੇ ਰੋਸ ਵਜੋਂ ਅੱਜ ਮੋਹਾਲੀ ਵਿਖੇ ਗੁਰਦੁਆਰਾ ਤਾਲਮੇਲ ਕਮੇਟੀ, ਮੋਹਾਲੀ ਅਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਸਖਤ ਇਤਰਾਜ਼ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਦੀ ਮੰਗ ਸੀ ਕਿ ਬਾਦਲ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਪੰਥ 'ਚੋਂ ਛੇਕਿਆ ਜਾਵੇ ਅਤੇ ਉਸਦੀ ਟਿਕਟ ਕੱਟ ਦੇਣ ਦੀ ਮੰਗ ਕੀਤੀ ਗਈ। ਰੋਸ ਮੁਜਾਹਰੇ 'ਚ ਸ਼ਾਮਲ ਆਗੂਆਂ ਨੇ ਕਿਹਾ ਕਿ ਜੋ ਬੰਦਾ ਆਪਣੇ ਧਰਮ ਪ੍ਰਤੀ ਪਰਪੱਕ ਨਾ ਹੋ ਕੇ ਫੋਕੀ ਸਿਆਸਤ ਦਾ ਲੋਭੀ ਹੈ ਉਸ ਨੂੰ ਪੰਥ 'ਚੋਂ ਛੇਕ ਦੇਣਾ ਚਾਹੀਦਾ ਹੈ।
ਦਲ ਖ਼ਾਲਸਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਮੁਆਫੀ ਨਾਲ ਮਸਲਾ ਖਤਮ ਨਹੀ ਹੁੰਦਾ ਕਿਉਂਕਿ ਸਮਸਿਆ ਦੀ ਜੜ੍ਹ ਅਤੇ ਚਿੰਤਾ ਦਾ ਵਿਸ਼ਾ ਅਰਦਾਸ ਦੀ ਨਕਲ ਹੈ ਅਤੇ ਇਸ ਸਮੱਸਿਆ ਨਾਲ ਨਜਿੱਠਣਾ ਸਿੱਖ ਪੰਥ ਲਈ ਬੇਹੱਦ ਜ਼ਰੂਰੀ ਹੈ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਵੱਲੋਂ 'ਨਕਲੀ ਅਰਦਾਸ' ਦੇ ਮੁੱਦੇ 'ਤੇ ਤਿੰਨ ਮੈਂਬਰੀ ਕਮੇਟੀ ਬਣਾਉਣ ਬਾਰੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਸ. ਮਾਨ ਨੇ ਕਿਹਾ ਕਿ ਮਲੂਕਾ ਮਾਮਲੇ 'ਚ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਬਿਲਕੁਲ ਮਹੱਤਵਹੀਣ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾਅ ਚੁੱਕੇ ਪੰਜ ਸਿੰਘਾਂ ਨੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਭਾਈ ਸਤਨਾਮ ਸਿੰਘ ਖੰਡਾ, ਭਾਈ ਮੇਜਰ ਸਿੰਘ, ਭਾਈ ਮੰਗਲ ਸਿੰਘ, ਭਾਈ ਤਰਲੋਕ ਸਿੰਘ ਤੇ ਭਾਈ ਸਤਨਾਮ ਸਿੰਘ ਨੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਰਾਮਪੁਰਾ ਫੂਲ ਵਿੱਚ ਅਕਾਲੀ ਉਮੀਦਵਾਰ ਸਿੰਕਦਰ ਸਿੰਘ ਮਲੂਕਾ ਨੂੰ ਕੋਈ ਸਹਿਯੋਗ ਨਾ ਕੀਤਾ ਜਾਵੇ।
ਪੰਜਾਬ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਚੋਣ ਦਫ਼ਤਰ ਦੇ ਉਦਘਾਟਨ ਸਮੇਂ ਸਿੱਖ ਅਰਦਾਸ ਦੀ ਨਕਲ ਕਰਨ ਦੇ ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਨੇ ਤਿੰਨ ਮੈਂਬਰੀ ਕਮੇਟੀ ਕਾਇਮ ਕੀਤੀ ਹੈ, ਜੋ 15 ਦਿਨਾਂ ’ਚ ਰਿਪੋਰਟ ਦੇਵੇਗੀ। ਇਹ ਰਿਪੋਰਟ ਅਗਲੀ ਕਾਰਵਾਈ ਵਾਸਤੇ ਅਕਾਲ ਤਖ਼ਤ ਸਾਹਿਬ ਦੇ "ਜਥੇਦਾਰ ਗਿਆਨੀ ਗੁਰਬਚਨ ਸਿੰਘ" ਨੂੰ ਸੌਂਪੀ ਜਾਵੇਗੀ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਬਾਅਦ ਕੱਲ੍ਹ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ।
ਪਿਛਲੇ ਦਿਨੀ ਪਿੰਡ ਹਮੀਰਗੜ੍ਹ ਵਿੱਚ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ’ਤੇ ਹਮਲਾ ਕਰਨ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਬਜ਼ੁਰਗ ਜਰਨੈਲ ਸਿੰਘ ਅੱਜ ਬਠਿੰਡਾ ਜੇਲ੍ਹ ਵਿੱਚੋਂ ਜ਼ਮਾਨਤ ’ਤੇ ਰਿਹਾਅ ਹੋ ਗਿਆ ਹੈ। ਰਾਮਪੁਰਾ ਫੂਲ ਦੀ ਰੁਚੀ ਕੰਬੋਜ (ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ) ਦੀ ਅਦਾਲਤ ਨੇ 30 ਨਵੰਬਰ ਨੂੰ ਜਰਨੈਲ ਸਿੰਘ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਸਨ।
ਚੰਡੀਗੜ-ਪੰਜਾਬ ਜਰਨਲਿਸਟਸ ਐੋਸੋਸ਼ੀਏਸ਼ਨ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਸੀਨੀਅਰ ਪੱਤਰਕਾਰ ਬਲਤੇਜ ਸਿੰਘ ਪਨੂੰ ਨਾਲ ਸਿਆਸੀ ਕਿੜ ਕੱਢਣ ਲਈ ਝੂਠਾ ਕੇਸ ਦਰਜ ਕਰਕੇ ਕੀਤੀ ਗਈ ਗ੍ਰਿਫਤਾਰੀ ਦੇ ਵਿਰੋਧ ਵਿੱਚ 15 ਦਸਬੰਰ ਨੂੰ ਹਾਲ ਗੇਟ ਦੇ ਬਾਹਰ ਇੱਕ ਰੋਸ ਮੁਜਾਹਰਾ ਕੀਤਾ ਜਾਵੇਗਾ ਜਿਸ ਵਿੱਚ ਪਨੂੰ ਨੂੰ ਧਮਕੀਆ ਦੇਣ ਵਾਲੇ ਸਿੱਖਿਆ ਮੰਤਰੀ ਦੀ ਪੁਤਲਾ ਫੂਕਿਆ ਜਾਵੇਗਾ।
« Previous Page — Next Page »