ਆਮ ਆਦਮੀ ਪਾਰਟੀ (‘ਆਪ’) ਵੱਲੋਂ 2017 ਵਿਧਾਨਸਭਾ ਚੋਣਾਂ ਲਈ ਚੋਣ ਮਨੋਰਥ ਪੱਤਰ ਦੀ ਤਿਆਰੀ ਸੰਬੰਧੀ ਸ਼ਨੀਵਾਰ ਨੂੰ ਨੌਜਵਾਨ ਵਰਗ ‘ਤੇ ਆਧਾਰਤ ‘ਬੋਲਦਾ ਪੰਜਾਬ’ ਵਿਚ ਸਿੱਖਿਆ ਦੀ ਮਾੜੀ ਹਾਲਤ ਅਤੇ ਬੇਰੋਜ਼ਗਾਰੀ ਜਿਹੇ ਮੁੱਦੇ ਅਹਿਮ ਰਹੇ। ਨੌਜਵਾਨ ਵਰਗ ਨੇ ਸਿੱਖਿਆ ਦੇ ਨਿਜੀਕਰਨ ਕਰਕੇ ਆ ਰਹੀਆਂ ਪਰੇਸ਼ਾਨੀਆਂ ਦੱਸੀਆਂ ਨਾਲ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਨੂੰ ਅਪਡੇਟ ਕਰਨ ਦੀ ਜੋਰਦਾਰ ਮੰਗ ਚੁੱਕੀ।
ਆਮ ਆਦਮੀ ਪਾਰਟੀ (ਆਪ) ਵੱਲੋਂ ਅੱਜ ਬਠਿੰਡਾ ਵਿਚ ਬੋਲਦਾ ਪੰਜਾਬ ਸਮਾਗਮ ਕਰਵਾਇਆ ਗਿਆ। ਇਹ ਲੜੀ ਆਪ ਨੇ ਚੋਣ ਮਨੋਰਥ ਪੱਤਰ ਤਿਆਰ ਕਰਨ ਲਈ ਪੰਜਾਬ ਦੇ ਵੱਖ-ਵੱਖ ਵਰਗਾਂ ਕੋਲੋਂ ਸਲਾਹਾਂ ਲੈਣ ਲਈ ਸ਼ੁਰੂ ਕੀਤੀ ਸੀ।
ਸੰਧੂ ਨੇ ਕਿਹਾ, “ਇਕ ਵਾਰ ਆਪ ਦੀ ਸਰਕਾਰ ਬਣ ਜਾਵੇ, ਅਸੀਂ ਕਿਸੇ ਵੀ ਕਿਸਾਨ ਜਾਂ ਖੇਤ ਮਜ਼ਦੂਰ ਨੂੰ ਇਸ ਤਰੀਕੇ ਨਾਲ ਮਰਨ ਨਹੀਂ ਦਿਆਂਗੇ। ਪਾਰਟੀ ਅਜਿਹੇ ਕਦਮ ਚੁੱਕੇਗੀ ਤਾਂ ਜੋ ਨਿਸ਼ਚਤ ਹੋ ਸਕੇ ਕਿ ਕਿਸਾਨੀ ਕਰਜ਼ੇ ਦੇ ਗੇੜ੍ਹ ਵਿਚੋਂ ਬਾਹਰ ਆ ਸਕੇ”।
ਸਮਾਜ ਦੇ ਵੱਖ-ਵੱਖ ਵਰਗਾਂ ਦੇ ਮੁੱਦਿਆਂ ਨੂੰ ਜਾਣ ਕੇ ਉਨ੍ਹਾਂਦੇ ਹੱਲ ਲੱਭਣ ਦੀ ਸੋਚ ਨਾਲ ਆਮ ਆਦਮੀ ਪਾਰਟੀ ਕੱਲ ਮੋਹਾਲੀ ਤੋਂ ਪੰਜਾਬ ਡਾਇਲਾਗ (ਬੋਲਦਾ ਪੰਜਾਬ) ਸ਼ੁਰੂ ਕਰਨ ਜਾ ਰਹੀ ਹੈ। ਨੌਜਵਾਨਾਂ ਨਾਲ ਕੀਤੀ ਜਾ ਰਹੀ ਕੱਲ ਦੀ ਸਭਾ ਦੌਰਾਨ ਵਿਦਿਆਰਥੀਆਂ ਅਤੇ ਨੌਜਵਾਨਾਂ ਤੋਂ ਉਨ੍ਹਾਂਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰਾਂ ਕੀਤੀਆਂ ਜਾਣਗੀਆਂ।