Tag Archive "prof-jagroop-singh-sekhon"

‘ਆਪ’ ਦੇ ਸਟਿੰਗ ਵਾਲੇ ਸਿਆਸੀ ਸਭਿਆਚਾਰ ਨੇ ਪੈਦਾ ਕੀਤੀ ਬੇਭਰੋਸਗੀ

ਸਿਆਸੀ ਭ੍ਰਿਸ਼ਟਾਚਾਰ ਅਤੇ ਅਪਰਾਧੀਕਰਨ ਖਿਲਾਫ਼ ਲੜਾਈ ਲੜਨ ਦੇ ਦਾਅਵੇ ਨਾਲ ਸਿਆਸੀ ਮੈਦਾਨ ਵਿੱਚ ਆਈ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੇ ਗਏ ਸਟਿੰਗ ਸਭਿਆਚਾਰ ਨੇ ਬੇਭਰੋਸਗੀ ਦਾ ਆਲਮ ਪੈਦਾ ਕਰ ਦਿੱਤਾ ਹੈ। ਸਿਆਸੀ ਵਿਸ਼ਲੇਸ਼ਕਾਂ ਅਤੇ ਸਿਆਸਤਦਾਨਾਂ ਦੀ ਮੰਨੀ ਜਾਵੇ ਤਾਂ ਇਹ ਟਿਕਾਊ ਸਿਆਸਤ ਦੀ ਨਿਸ਼ਾਨੀ ਨਹੀਂ ਹੈ ਕਿਉਂਕਿ ਇਹ ਅੰਦਰੂਨੀ ਜਮਹੂਰੀਅਤ ਅਤੇ ਭਰੋਸੇਯੋਗ ਜਥੇਬੰਦਕ ਢਾਂਚਾ ਖੜ੍ਹਾ ਕਰਨ ਦੀ ਬਜਾਏ ਤਾਨਾਸ਼ਾਹੀ ਰੁਝਾਨ ਨੂੰ ਜਨਮ ਦਿੰਦਾ ਹੈ।