14 ਮਾਰਚ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ 'ਚ ਤਿੰਨ ਸੀਨੀਅਰ ਵਜ਼ੀਰਾਂ ਨੇ ਮੁੱਖ ਮੰਤਰੀ ਨੂੰ ਇੱਕ ਸੁਰ ਹੋ ਕੇ ਕਿਹਾ ਕਿ ਆਪਣੇ ਰਾਜ 'ਚ ਆਪਣੇ ਵਿਰੋਧੀ, ਬਾਦਲਾਂ ਦੀ ਹੀ ਤੂਤੀ ਬੋਲਦੀ ਹੈ। ਉਨਾਂ੍ਹ ਕਿਹਾ ਕਿ ਸਾਡੀ ਪਾਰਟੀ ਲੋਕਾਂ ਨਾਲ ਏਸ ਵਾਅਦੇ ਤਹਿਤ ਸੱਤਾ ਵਿੱਚ ਆਈ ਸੀ ਕਿ ਉਹ ਟ੍ਰਾਂਸਪੋਰਟ ਮਾਫੀਆ ਦੀਆਂ ਗੈਰ ਕਾਨੂੰਨੀ ਬੱਸਾਂ ਨੂੰ ਸੜਕਾਂ ਤੋਂ ਭੱਜਣੋ ਹਟਾਉਗੀ ਪਰ ਇਹਦੇ ਉਲਟ ਬਾਦਲਾਂ ਦਾ ਟ੍ਰਾਂਸਪੋਰਟ ਕਾਰੋਬਾਰ ਘਟਣ ਦੀ ਬਜਾਏ ਵਧ ਫੁੱਲ ਰਿਹਾ ਹੈ। ਅਕਾਲੀ ਲੀਡਰਾਂ ਦੇ ਅੱਗੇ ਪਿੱਛੇ ਹੂਟਰ ਮਾਰਦੀਆ ਜਿਪਸੀਆਂ ਇਓਂ ਤੁਰਦੀਆ ਨੇ ਜਿਵੇਂ ਓਹੀ ਪੰਜਾਬ ਦੇ ਵਜ਼ੀਰ ਹੋਣ।
ਅਖਬਾਰੀ ਮੀਡੀਆ ਵਿੱਚ ਚਰਚਿਤ ਖਬਰ ਅਨੁਸਾਰ ਅੰਮ੍ਰਿਤਸਰ ਤੋਂ ਸਾਬਕਾ ਲੋਕ ਸਭਾ ਮੈਬਰ ਨਵਜੋਤ ਸਿੱਧੂ ਦਾ ਭਜਾਪਾ ਦੇ ਕਮਲ ਫੁੱਲ ਦੀ ਸੁਗੰਧੀ ਤੋਂ ਮਨ ਭਰ ਗਿਆ ਹੈ ਅਤੇ ਹੁਣ ਉਹ ਆਮ ਆਦਮੀ ਪਾਰਟੀ ਦਾ ਝਾੜੂ ਫੜ੍ਹਨ ਦੀ ਤਿਆਰੀ ਵਿੱਚ ਹਨ।