ਪਿਛਲੇ ਦਿਨੀ ਲੁਧਿਆਣਾ ਵਿੱਚ ਖੰਨਾ ਪੁਲਿਸ ਵੱਲੋਂ ਫਰਜ਼ੀ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਦੋ ਸਕੇ ਭਰਾਵਾਂ ਦੇ ਮਾਮਲੇ ਵਿੱਚ ਪਟਿਆਲਾ ਵਿੱਚ ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਬਾਦਲ ਸਰਕਾਰ ਪੰਜਾਬ ਨੂੰ ਬਿਹਾਰ ਦੀ ਤਰਜ਼ 'ਤੇ ਜ਼ੁਰਮ ਦਰ ਵਧਾ ਕੇ ਤਰੱਕੀ ਦੀਆਂ ਐਸੀਆਂ ਲੀਹਾਂ 'ਤੇ ਲਿਜਾ ਰਹੀ ਹੈ ਜਿਸ ਵਿੱਚ ਬੇਕਸੂਰ ਲੋਕਾਂ ਨੂੰ ਸ਼ਰੇਆਮ ਗੂੰਡਿਆਂ ਜਾਂ ਫਿਰ ਪੁਲਿਸ ਹੱਥੋਂ ਮਾਰ ਦਿੱਤਾ ਜਾਂਦਾ ਹੈ।