Tag Archive "jassi-jasraj"

ਬੀਰ ਦਵਿੰਦਰ, ਗੌਤਮਬੀਰ ਸਿੰਘ, ਅਰਵਿੰਦਰ ਕੌਰ ਓਬਰਾਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ

ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਸੋਮਵਾਰ ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਅਤੇ ਸੀਨੀਅਰ ਆਗੂ ਜੱਸੀ ਜਸਰਾਜ ਦੀ ਮੌਜੂਦਗੀ ਵਿੱਚ ‘ਆਪ’ ਵਿੱਚ ਸ਼ਾਮਲ ਹੋ ਗਏ। ਬੀਰ ਦਵਿੰਦਰ ਸਿੰਘ ਨੂੰ ਖਰੀਆਂ ਗੱਲਾਂ ਆਖਣ ਵਾਲੇ ਆਗੂ ਵਜੋਂ ਜਾਣਿਆ ਜਾਂਦਾ ਹੈ।

ਪੰਜਾਬੀ ਗਾਇਕ ਜੱਸੀ ਜਸਰਾਜ ਦੀ ਆਮ ਆਦਮੀ ਪਾਰਟੀ ‘ਚ ਵਾਪਸੀ

ਗਾਇਕ ਜੱਸੀ ਜਸਰਾਜ ਦੀ ਆਮ ਆਦਮੀ ਪਾਰਟੀ ਨਾਲੋਂ ਨਾਰਾਜ਼ਗੀ ਦੂਰ ਹੋ ਗਈ ਹੈ। ਚੰਡੀਗੜ੍ਹ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਤੋਂ ਬਾਅਦ ਜੱਸੀ ਜਸਰਾਜ ਫਿਰ ਤੋਂ ਪਾਰਟੀ ਨਾਲ ਜੁੜ ਗਏ ਹਨ। ਜੱਸੀ ਜਸਰਾਜ ਕਾਫ਼ੀ ਸਮੇਂ ਤੋਂ ਪਾਰਟੀ ਨਾਲ ਨਰਾਜ਼ ਚੱਲੇ ਆ ਰਹੇ ਸਨ। ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਜੱਸੀ ਨੂੰ ਪਾਰਟੀ ਤੋਂ ਬਾਹਰ ਵੀ ਕਰ ਦਿੱਤਾ ਗਿਆ ਸੀ।

ਖਾਲਸਾ, ਡਾ. ਗਾਂਧੀ ਅਤੇ ਡਾ ਦਲਜੀਤ ਸਿੰਘ ਤੋਂ ਬਾਅਦ ਜੱਸੀ ਜਸਰਾਜ ਨੂੰ ਆਮ ਆਦਮੀ ਪਾਰਟੀ ਨੇ ਬਹਾਰ ਦਾ ਰਸਤਾ ਵਿਖਾਇਆ

ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੇ ਪਹਿਲੀ ਕਤਾਰ ਦੇ ਆਗੂਆਂ ਨਾਲੋਂ ਵੱਖਰੀ ਸੁਰ ਰੱਖਣ ਵਾਲਿਆਂ ਨੂੰ ਪਾਰਟੀ ਅਨੁਸ਼ਾਸ਼ਨ ਦੇ ਨਾਂ 'ਤੇ ਪਾਰਟੀ ਵਿੱਚ ਬਾਹਰ ਦਾ ਰਸਤਾ ਵਿਖਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਟਿਕਟ ਤੋਂ ਜਿੱਤੇ ਲੋਕ ਸਭਾ ਮੈਂਬਰ ਸ੍ਰ. ਹਰਿੰਦਰ ਸਿੰਘ ਖਾਲਸਾ, ਡਾ. ਗਾਂਧੀ. ਡਾ. ਦਲਜੀਤ ਸਿੰਘ ਤੋਂ ਬਾਅਦ ਹੁਣ ਪ੍ਰਸਿੱਧ ਲਕਿ ਗਾਇਕ ਅਤੇ ਬਠਿੰਡਾਂ ਤੋਂ ਪਾਰਟੀ ਦੀ ਟਿਕਟ 'ਤੇ ਚੋਣ ਲੜ ਚੱਕੇ ਜੱਸੀ ਜਸਰਾਜ ਨੂੰ ਪਾਰਟੀ ਵਿੱਚ ਕੱਢ ਦਿੱਤਾ ਗਿਆ ਹੈ।

ਆਮ ਆਦਮੀ ਪਾਰਟੀ ਵਿੱਚ ਸ਼ੁਰੂ ਹੋਇਆ ਅੰਦਰੂਨੀ ਕਲੇਸ਼; ਜੱਸੀ ਜਸਰਾਜ ਨੇ ਭਗਵੰਤ ਮਾਨ ਤੇ ਛੋਟੇਪੁਰ ਉੱਤੇ ਚੁੱਕੀ ਉਂਗਲ

ਪੰਜਾਬ ਵਿੱਚ 2017 ਦੀਆਂ ਵਿਧਾਨ ਸਭਾ ਚੌਣਾਂ ਵਿੱਚ ਤੀਜੀ ਧਿਰ ਵਜੋਂ ਉੱਭਰ ਰਹੀ ਆਮ ਆਦਮੀ ਪਾਰਟੀ ਵਿੱਚ ਅੰਦਰੁਨੀ ਕਲੇਸ਼ ਦੀ ਮੱਚ ਰਹੀ ਅੰਗਿਆਰੀ ਹੁਣ ਜੱਗ ਜਾਹਿਰ ਹੁੰਦੀ ਜਾ ਰਹੀ ਹੈ। ਪਿਛਲੇ ਦਿਨਾਂ ਦੌਰਾਨ ਚੱਲੇ ਰੁਝਾਨ ਜਿਸ ਵਿੱਚ ਕਈ ਕਾਂਗਰਸੀ ਅਤੇ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਗਈ ਉਸ ਤੇ ਸਵਾਲ ਚੁੱਕਦਿਆਂ 2014 ਦੀਆਂ ਬਠਿੰਡਾ ਤੋਂ ਲੋਕ ਸਭਾ ਚੌਣਾਂ ਲੜੇ ਆਪ ਆਗੂ ਜੱਸੀ ਜਸਰਾਜ ਨੇ ਕਿਹਾ ਕਿ ਛੋਟੇਪੁਰ ਅਤੇ ਭਗਵੰਤ ਮਾਨ ਪਾਰਟੀ ਦੇ ਵਲੰਟੀਅਰਾਂ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਸਿਰੋਪੇ ਪਾ ਕੇ ਅੱਗੇ ਕਰ ਰਹੇ ਹਨ।

ਆਮ ਆਦਮੀ ਪਾਰਟੀ ਦੇ ਜੱਸੀ ਜਸਰਾਜ ਨੇ ਪੰਜਾਬ ਯੂਨਿਟ ਦੇ ਕਨਵੀਨਰ ਖਿਲਾਫ ਕੇਜਰੀਵਾਲ ਨੂੰ ਕੀਤੀ ਸ਼ਿਕਾਇਤ

ਬਠਿੰਡਾ,(22 ਮਈ 2014):- ਪੰਜਾਬੀ ਗਾਇਕ ਅਤੇ ਐਕਟਰ ਅਤੇ ਆਮ ਆਦਮੀ ਪਾਰਟੀ ਰਾਹੀਂ ਰਾਜਨੀਤੀ ਵਿੱਚ ਦਾਖਲ ਹੋਏ, ਆਮ ਆਦਮੀ ਪਾਰਟੀ ਦੇ ਬਠਿੰਡਾ ਤੋਂ ਲੋਕ ਸਭਾ ਉਮੀਦਵਾਰ ਜਸਰਾਜ ਸਿੰਘ ਲੌਗੀਆ ਉਰਫ ਜੱਸੀ ਜਸਰਾਜ ਨੇ ਪਾਰਟੀ ਦੇ ਸਟੇਟ ਕਨਵੀਨਰ ਸੁਮੇਲ ਸਿੰਘ ਨਾਲ ਨਰਾਜਗੀ ਪ੍ਰਗਟ ਕਰਦਿਆਂ, ਚੋਣ ਮੁਹਿੰਮ ਦੌਰਾਨ ਉਸਦੀਆਂ ਗਤੀਵਿਧੀਆਂ ਸਬੰਧੀ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਸ਼ਿਕਾਇਤ ਕੀਤੀ ਹੈ।