Site icon Sikh Siyasat News

ਸਵਰਾਜ ਪਾਰਟੀ ਕੋਲ ਗਾਂਧੀ ਤੇ ਖਾਲਸਾ ਦੇ ਸਮਰਥਨ ਦਾ ਸਬੂਤ : ਪ੍ਰੋਫੈਸਰ ਮਨਜੀਤ ਸਿੰਘ

ਚੰਡੀਗੜ੍ਹ: ਯੋਗੇਂਦਰ ਯਾਦਵ ਦੇ ਸਵਰਾਜ ਅਭਿਆਨ ਦੇ ਪੰਜਾਬ ਯੂਨਿਟ ਵੱਲੋਂ ਬਣਾਈ ਸਵਰਾਜ ਪਾਰਟੀ ਨੂੰ ‘ਆਪ’ ਦੇ ਦੋ ਸਾਂਸਦਾ ਨੇ ਸਮਰਥਨ ਦਿੱਤਾ ਹੈ। ਇਸ ਸਮਰਥਨ ਦਾ ਆਡੀਓ ਤੇ ਵੀਡੀਓ ਸਬੂਤ ਵੀ ਮੌਜੂਦ ਹੈ। ਸਵਰਾਜ ਪਾਰਟੀ ਦੇ ਪ੍ਰਧਾਨ  ਨੇ ਇਹ ਦਾਅਵਾ ਕੀਤਾ ਹੈ। ਕੱਲ੍ਹ ਸਵਰਾਜ ਪਾਰਟੀ ਬਣਦਿਆਂ ਹੀ ਦਾਅਵਾ ਕੀਤਾ ਗਿਆ ਸੀ ਕਿ ‘ਆਪ’ ਸੰਸਦ ਡਾ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਨੇ ਸਮਰਥਨ ਦੇ ਦਿੱਤਾ ਹੈ। ਪਰ ਖਾਲਸਾ ਤੇ ਗਾਂਧੀ ਨੇ ਅਜਿਹਾ ਕੋਈ ਵੀ ਸਮਰਥਨ ਦਿੱਤੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ।

ਸਵਰਾਜ ਪਾਰਟੀ ਦੇ ਪ੍ਰਧਾਨ ਪ੍ਰੋਫੈਸਰ ਮਨਜੀਤ ਸਿੰਘ ਪ੍ਰੈਸ ਨੂੰ ਸੰਬੋਧਤ ਹੁੰਦੇ ਹੋਏ

ਖਾਲਸਾ ਨੇ ਕਿਹਾ ਹੈ ਕਿ ਕਨਵੈਨਸ਼ਨ ਬਾਰੇ ਉਨ੍ਹਾਂ ਨੇ ਇੱਕ ਪੱਤਰ ‘ਤੇ ਹਸਤਾਖਰ ਤਾਂ ਕੀਤੇ ਸਨ ਪਰ ਉਸ ਵਿੱਚ ਕਿਤੇ ਵੀ ਨਵੀਂ ਪਾਰਟੀ ਬਣਾਉਣ ਤੇ ਉਸ ਦਾ ਸਮਰਥਨ ਕਰਨ ਦੀ ਗੱਲ ਦਾ ਜ਼ਿਕਰ ਨਹੀਂ ਸੀ।

ਐਤਵਾਰ ਨੂੰ ਸਵਰਾਜ ਪਾਰਟੀ ਬਣਾਉਣ ਬਾਰੇ ਐਲਾਨ ਕੀਤਾ ਗਿਆ ਸੀ ਪਰ ਸਵਰਾਜ ਅਭਿਆਨ ਦੇ ਕੇਂਦਰੀ ਬੁਲਾਰੇ ਅਨੁਪਮ ਦਾ ਕਹਿਣਾ ਹੈ ਕਿ ਸਵਰਾਜ ਪਾਰਟੀ ਬਣਾਉਣ ਦਾ ਫੈਸਲਾ ਪਾਰਟੀ ਦੀ ਨੀਤੀ ਦੇ ਆਧਾਰ ’ਤੇ ਨਹੀਂ ਲਿਆ ਗਿਆ। ਇਸੇ ਤਰਾਂ ਡਾ ਗਾਂਧੀ ਨੇ ਆਪਣੀ ਸਫਾਈ ਦਿਦਿਆਂ ਕਿਹਾ ਕਿ ਉਨ੍ਹਾਂ ਸਿਰਫ ਨਵੀਂ ਪਾਰਟੀ ਲਈ ਸ਼ੁੱਭ ਇੱਛਾਵਾਂ ਹੀ ਦਿੱਤੀਆਂ ਸਨ ਨਾ ਕਿ ਕੋਈ ਸਮਰਥਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version