ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਪਾਰਟੀ ਵਲੋਂ ਵਿਰੋਧੀ ਧਿਰ ਦੇ ਆਗੂ ਬਣਾ ਦਿੱਤੇ ਗਏ ਹਨ। ਪਾਰਟੀ ਸੂਤਰਾਂ ਮੁਤਾਬਕ ਪੰਜਾਬ ਦੇ 19 ਵਿੱਚੋਂ 14 ਵਿਧਾਇਕ ਉਨ੍ਹਾਂ ਦੇ ਪੱਖ ‘ਚ ਸਨ। ਅੱਜ (20 ਜੁਲਾਈ) ਸ਼ਾਮ ਨੂੰ ਇਸ ਸਬੰਧੀ ਦਿੱਲੀ ‘ਚ ਅਰਵਿੰਦ ਕੇਜਰੀਵਾਲ ਦੀ ਕੋਠੀ ‘ਤੇ ਇਸ ਬਾਰੇ ਫੈਸਲਾ ਹੋਇਆ। ਐਚ.ਐਸ. ਫੂਲਕਾ ਦੇ ਅਸਤੀਫੇ ਤੋਂ ਬਾਅਦ ਇਹ ਅਹੁਦਾ ਖਾਲੀ ਹੋਇਆ ਸੀ। ਫੂਲਕਾ ਦੀ ਨਿਯੁਕਤੀ ਵੇਲੇ ਵੀ ਖਹਿਰਾ ਦਾਅਵੇਦਾਰ ਸਨ।
ਤਲਵੰਡੀ ਸਾਬੋ ਤੋਂ ਵਿਧਾਇਕ ਬਲਜਿੰਦਰ ਕੌਰ ਅਤੇ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੀ ਇਸ ਦੌੜ ਵਿਚ ਸਨ ਪਰ ਸੂਤਰਾਂ ਮੁਤਾਬਕ ਉਨ੍ਹਾਂ ਨੇ ਖਹਿਰਾ ਨੂੰ ਹਮਾਇਤ ਦਿੱਤੀ ਹੈ।
ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਦਿੱਲੀ ਦੀ ਲੀਡਰਸ਼ਿਪ ਖਹਿਰਾ ਦੇ ਪੱਖ ‘ਚ ਨਹੀਂ ਸੀ ਪਰ ਹੁਣ ਵਿਧਾਇਕਾਂ ਦੀ ਹਮਾਇਤ ਤੋਂ ਬਾਅਦ ਫੈਸਲਾ ਬਦਲ ਗਿਆ ਹੈ। ਦਿੱਲੀ ਦੀ ਲੀਡਰਸ਼ਿੱਪ ਨੂੰ ਡਰ ਸੀ ਕਿ ਇਸ ਨਾਲ ਪਾਰਟੀ ‘ਚ ਫੁੱਟ ਵੀ ਪੈ ਸਕਦੀ ਸੀ।
ਸਬੰਧਤ ਖ਼ਬਰ: ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਵਜੋਂ ਫੂਲਕਾ ਵਲੋਂ ਅਸਤੀਫਾ ਦੇਣ ਦਾ ਐਲਾਨ …