Site icon Sikh Siyasat News

ਸਿੱਖ ਨਸਲਕੁਸ਼ੀ (1984): ਸਿੱਖਾਂ ਨੂੰ ਸਿਰਫ ਸਿੱਖ ਹੋਣ ਕਰਕੇ ਕਤਲ ਕੀਤਾ ਗਿਆ ਸੀ: ਲਿਬਰਲ ਆਗੂ ਬੌਬ ਰੇਅ

ਓਟਾਵਾ (12 ਜੂਨ, 2010): ਕੈਨੇਡੀਅਨ ਪਾਰਲੀਮੈਂਟ ਵਿੱਚ ਨਵੰਬਰ 1984 ਦੇ ਸਿੱਖ ਕਲਤੇਆਮ ਨੂੰ ‘ਨਸਲਕੁਸ਼ੀ’ ਤਸਲੀਮ ਕਰਨ ਸਬੰਧੀ ਪਾਈ ਗਈ ਪਟੀਸ਼ਨ ਨੂੰ ਲਿਬਰਲ ਆਗੂਆਂ ਵਿਚੋਂ ਸੀਨੀਅਰ ਆਗੂਆਂ ਦੇ ਅੱਗੇ ਆਉਣ ਨਾਲ ਹੋਰ ਬਲ ਮਿਲਿਆ ਹੈ। ਇਸ ਪਟੀਸ਼ਨ ਪੈਣ ਮੌਕੇ ਕਨੇਡੀਅਨ ਸਿੱਖਾਂ ਵਲੋਂ ਕੀਤੇ ਗਏ ਸਮਰਣਾਤਮਕ ਸਮਾਗਮ ਵਿੱਚ ਸੁੱਖ ਧਾਲੀਵਾਲ, ਐਂਡਰੀੳ ਕੇਨੀਆ ਅਤੇ ਬੌਬ ਰੇਅ ਤੋਂ ਇਲਾਵਾ ਹੋਰ ਕਈ ਆਗੂਆਂ ਨੇ ਸੰਬੋਧਨ ਕੀਤਾ। ਪੰਜਾਬੀ ਦੇ ਇੱਕ ਆਨਲਾਈਨ ਪਰਚੇ ਦੀ ਰਿਪੋਰਟ ਅਨੁਸਾਰ ਇਨਾਂ ਵਿਚਾਰਾਂ ਦਾ ਮੁਲਾਂਕਣ ਕਰਨ ਤੇ ਸੀਨੀਅਰ ਆਗੂ ਬੌਬ ਰੇਅ ਵਲੋਂ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨੀ ਕਾਫੀ ਅਹਿਮ ਮੰਨੀ ਜਾ ਰਹੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਇੱਕ ਸੀਨੀਅਰ ਲਿਬਰਲ ਮੈਂਬਰ ਨੇ ਆਪਣਾ ਨਾਮ ਰਾਖਵਾਂ ਰੱਖਣ ਦੀ ਸ਼ਰਤ ਤੇ ਕਿਹਾ ਕਿ ਮਾਈਕਲ ਇਗਨਾਚੀਅਫ ਦੀ ਲੀਡਰਸਿ਼ਪ ਚੋਣ ਵੇਲੇ ਮਦਦ ਕਰਨ ਵਾਲੇ ਸਿੱਖ, ਹੁਣ ਹੱਥਾਂ ਤੇ ਦੰਦੀਆ ਵੱਢ ਰਹੇ ਹਨ ਕਿਉਂਕਿ ਇਹ ਸਖਸ਼ ਦੀਆਂ ਰਸੀਸਪੁਣੇ ਵਾਲੀਆਂ ਆਦਤਾਂ ਨੇ ਸਿੱਖ ਸਮਾਜ ਨੂੰ ਰੱਜ ਕੇ ਜ਼ਲੀਲ ਕੀਤਾ ਹੈ। ਇਸ ਸੱਜਣ ਨੇ ਸਪੱਸ਼ਟ ਲਫਜ਼ਾਂ ਵਿੱਚ ਕਿਹਾ ਕਿ ਆਉਣ ਵਾਲੇ ਨਿਕਟ ਭਵਿੱਖ ਵਿੱਚ ਇਹ ਭਵਿੱਖਬਾਣੀ ਹੋਣੀ ਸ਼ੁਰੂ ਹੋ ਗਈ ਹੈ ਕਿ ਲਿਬਰਲ ਪਾਰਟੀ ਨੂੰ ਹੋਰ ਨੁਕਸਾਨ ਤੋਂ ਪਹੁੰਚਣ ਤੋਂ ਬਚਾਉਣ ਲਈ ਮਾਈਕਲ ਇਗਨਾਚੀਅਫ ਨੂੰ ਚੱਲਦਾ ਕਰਕੇ ਪਾਰਟੀ ਦੀ ਵਾਂਗਡੋਰ ਬੌਬ ਰੇਅ ਦੇ ਹੱਥਾਂ ਵਿੱਚ ਦੇ ਦੇਣੀ ਚਾਹੀਦੀ ਹੈ ਤਾਂ ਕਿ ਪਾਰਟੀ ਨੂੰ ਹੋਰ ਖੱਜਲ ਖੁਆਰੀ ਤੋਂ ਬਚਾਇਆ ਜਾ ਸਕੇ।
ਕੈਨੇਡਾ ਦੇ ਇੱਕ ਪੰਜਾਬੀ ਅਖਬਾਰ ਪੰਜਾਬੀ ਡੇਲੀ ਵਲੋਂ ਕੀਤਾ ਗਿਆ ਖੁਲਾਸਾ ਕਿ ਭਾਰਤੀ ਹਾਈ ਕਮਿਸ਼ਨਰ ਵਲੋਂ ਪਾਏ ਜਾ ਰਹੇ ਦਬਾਅ ਨੂੰ ਲਿਬਰਲ ਆਗੂ ਵਲੋਂ ਕਬੂਲਦਿਆਂ ਸਿੱਖਾਂ ਦੀ ਨਸਲਕੁਸ਼ੀ ਨੂੰ ਘਟਾ ਕੇ ਦੱਸਣ ਦੀ ਅਸਫਲ ਕੋਸਿ਼ਸ਼ ਕੀਤੀ ਗਈ। ਇਸ ਜਾਂਚਕਾਰ ਜਾਣਕਾਰੀ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਬੌਬ ਰੇਅ ਇਕ ਘਾਗ ਸਿਆਸਤਦਾਨ ਹੋਣ ਕਰਕੇ ਅਜਿਹੇ ਦਬਾਅ ਹੇਠ ਆ ਕੇ ਕਨੇਡੀਅਨ ਨਾਗਰਿਕਾਂ ਦੀ ਪਿੱਠ ਪਿੱਛੇ ਛੁਰਾ ਨਹੀਂ ਖੋਬੇਗਾ।
ਬ੍ਰਿਟਿਸ਼ ਕੋਲੰਬੀਆ ਅਤੇ ਉਨਟਾਰੀਓ ਵਿੱਚ ਸਿੱਖ ਭਾਈਚਾਰੇ ਨਾਲ ਨੇੜਤਾ ਰੱਖਣ ਵਾਲੇ ਲਿਬਰਲ ਆਗੂ ਬੌਬ ਰੇਅ ਦੇ ਲਫਜ਼ ਕਿ ਸਿੱਖਾਂ ਨੂੰ ਸਿਰਫ ਸਿੱਖ ਹੋਣ ਕਰਕੇ ਹੀ ਮਾਰਿਆ ਗਿਆ, ਬੜੇ ਅਹਿਮ ਹਨ। ਅਜਿਹਾ ਬਿਆਨ ਪਹਿਲੀ ਵਾਰ ਕਿਸੇ ਕਨੇਡੀਅਨ ਰਾਜਨੀਤਕ ਨੇ ਸਿੱਖ ਕੌਮ ਦੇ ਕਤਲੇਆਮ ਦੇ ਸਬੰਧ ਵਿੱਚ ਦਿੱਤਾ ਹੈ। ਬੌਬ ਰੇਅ ਦੇ ਇਨਾਂ ਬਿਆਨਾਂ ਨੇ ਲਿਬਰਲ ਆਗੂ ਮਾਈਕਲ ਇਗਨਾਚੀਅਫ ਦੇ ਸਿੱਖ ਵਿਰੋਧੀ ਬਿਆਨਾਂ ਨੂੰ ਕੱਖੋਂ ਹੌਲੇ ਕਰਕੇ ਕੇ ਰੱਖ ਦਿੱਤਾ ਹੈ।
ਭਾਰਤੀ ਮੰਤਰੀ ਕਮਲ ਨਾਥ ਦੀ ਕੈਨੇਡਾ ਫੇਰੀ ਦੌਰਾਨ ਭਾਵੇਂ ਬੌਬ ਰੇਅ ਨੇ ਪਹਿਲਾਂ ਸਿਆਸੀ ਬਿਆਨ ਦੇ ਦਿੱਤਾ ਸੀ ਪਰ ਕਮਲ ਨਾਥ ਦੀ ਅਸਲੀਅਤ ਜਾਨਣ ਤੋਂ ਬਾਅਦ ਰੇਅ ਨੇ ਪਾਰਲੀਮੈਂਟ ਵਿੱਚ ਬਿਆਨ ਦਿੱਤਾ ਸੀ ਕਿ ਕੈਨੇਡਾ ਸਰਕਾਰ ਨੂੰ ਮੌਕੇ ਦਾ ਫਾਇਦਾ ਲੈਂਦਿਆਂ ਵਿਵਾਦਗ੍ਰਸਤ ਮੰਤਰੀ ਕਮਲ ਨਾਥ ਬਾਰੇ ਹੁਣ ਜਾਂਚ ਕਰਨੀ ਚਾਹੀਦੀ ਹੈ। ਕਮਲ ਨਾਥ ਬਾਰੇ ਪਾਰਲੀਮੈਂਟ ਵਿੱਚ ਬੋਲਣ ਵਾਲਾ ਬੌਬ ਰੇਅ ਇੱਕ ਵਾਹਿਦ ਲਿਬਰਲ ਮੈਂਬਰ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version