Site icon Sikh Siyasat News

ਜੰਮੂ ਕਸ਼ਮੀਰ ਵਿੱਚ ਸਿੱਖਾਂ ਨੂੰ ਘੱਟ ਗਿਣਤੀ ਦਾ ਦਰਜ਼ਾ ਦੇਣ ਲਈ ਸਿੱਖਾਂ ਨੇ ਦਿੱਤਾ ਧਰਨਾ

ਨਿਸ਼ਾਨ ਸਾਹਿਬ

ਸ੍ਰੀਨਗਰ (29 ਨਵੰਬਰ, 2015): ਜੰਮੂ ਕਸ਼ਮੀਰ ਵਿੱਚ ਸਿੱਖਾਂ ਨੂੰ ਘੱਟ ਗਿਣਤੀ ਦਾ ਦਰਜ਼ਾ ਦੇਣ ਸਮੇਤ ਹੋਰ ਪਿਛਲੇ ਲੰਮੇ ਸਮੇਂ ਤੋਂ ਲਮਕੀਆਂ ਮੰਗਾਂ ਪੂਰੀਆਂ ਕਰਨ ਲਈ ਸ੍ਰੀਨਗਰ, ਬਾਰਾਮੁਲਾ ਦੇ ਬਾਅਦ ਸਿੱਖ ਤਾਲਮੇਲ ਕਮੇਟੀ ਵਲੋਂ ਘੱਟ ਗਿਣਤੀ ਰੁਤਬੇ ਸਮੇਤ ਹੋਰ ਜਾਇਜ਼ ਮੰਗਾਂ ਨੂੰ ਲੈ ਕੇ ਜ਼ਿਲਾ ਪੁਲਵਾਮਾ ਦੇ ਤਰਾਲ ਇਲਾਕੇ ਵਿਖੇ ਸੈਂਕੜੇ ਸਿੱਖਾਂ ਨੇ ਮੁਫਤੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਧਰਨਾ ਦਿੱਤਾ ।

ਕੁਆਰਡੀਨੇਸ਼ਨ ਚੇਅਰਮੈਨ ਜਗਮੋਹਨ ਸਿੰਘ ਰੈਨਾ ਨੇ ਇਸ ਮੌਕੇ ਵਿਰੋਧ ਕਰਦੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਗਰ ਕੇਂਦਰ ਸਰਕਾਰ ਨੇ ਕਸ਼ਮੀਰ ਦੇ ਪੰਡਿਤਾਂ ਦੇ ਲਈ ਪੈਕੇਜ਼ ‘ਤੇ ਪੈਕੇਜ਼ ਦੇ ਰਹੀ ਹੈ ਅਤੇ ਵਾਦੀ ‘ਚ ਵੱਸਦੇ ਸਿੱਖ ਭਾਈਚਾਰੇ ਦੀਆਂ ਜਾਇਜ਼ ਮੰਗਾਂ ਕਿਉਂ ਨਹੀਂ ਮੰਨੀਆਂ ਜਾਂਦੀਆਂ?

ਉਨ੍ਹਾਂ ਨੇ ਜੰਮੂ ਕਸ਼ਮੀਰ ਦੇ ਸਿੱਖਾਂ ਨੂੰ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੀ ਸਿਫਾਰਸ਼ ਤਹਿਤ ਇਸ ਕਾਨੂੰਨ ਨੂੰ ਜੰਮੂ ਕਸ਼ਮੀਰ ‘ਚ ਲਾਗੂ ਕਰਨ ਦੀ ਮੰਗ ਮੁੜ ਦੁਹਰਾਈ । ਤਾਲਮੇਲ ਕਮੇਟੀ ਚੇਅਰਮੈਨ ਨੇ ਗਠਜੋੜ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਅਗਰ ਸਰਕਾਰ ਨੇ ਸਿੱਖਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦੀ ਪੂਰਾ ਨਹੀਂ ਕੀਤਾ ਤੇ ਸਿੱਖ ਆਪਣਾ ਅੰਦੋਲਨ ਹੋਰ ਤੇਜ਼ ਕਰਨਗੇ ।

ਉਨ੍ਹਾਂ ਨੇ ਇਸ ਦੇ ਬਾਅਦ ਰਾਜ ਦੇ ਜੰਮੂ, ਰਾਜੌਰੀ, ਪੁਣਛ ਆਦਿ ਇਲਾਕਿਆ ‘ਚ ਵੀ ਧਰਨੇ ਲਗਾਏ ਜਾਣ ਦਾ ਐਲਾਨ ਕੀਤਾ । ਜ਼ਿਲਾ ਪੁਲਵਾਮਾ ਜੀ.ਪੀ.ਸੀ. ਜੋਗਿੰਦਰ ਸਿੰਘ ਸ਼ਾਨ ਨੇ ਸਰਕਾਰ ਤੇ ਪਿਛਲੇ 8 ਮਹੀਨੇ ‘ਤੋਂ ਸਿੱਖਾਂ ਦੀਆਂ ਮੰਗਾ ਲਾਗੂ ਨਾ ਕਰਨ ਲਈ ਨਿਖੇਧੀ ਕੀਤੀ । ਧਰਨੇ ਦੌਰਾਨ ਪ੍ਰੋਫੈਸਰ ਨਿਰੰਜਨ ਸਿੰਘ ਨੇ ਸਰਕਾਰ ਤੇ ਪੰਜਾਬੀ ਭਾਸ਼ਾ ਨੂੰ ਰਾਜ ‘ਚ ਇਸ ਸਾਜਿਸ਼ ਦੇ ਤਹਿਤ ਗਾਇਬ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਪੰਜਾਬੀ ਟੀਚਰਾਂ ਦੀ ਸਕੂਲ ਤੇ ਕਾਲਜ ਪੱਧਰ ‘ਤੇ ਤੁਰੰਤ ਭਰਤੀ ਕਰਨ ਤੇ ਉਕਤ ਭਾਸ਼ਾ ਨੂੰ ਪੜ੍ਹਾਉਣ ਦੇ ਲਈ ਕਦਮ ਚੁਕਣ ‘ਤੇ ਜ਼ੋਰ ਦਿੱਤਾ ।

ਇਸ ਮੌਕੇ ਦਵਿੰਦਰ ਸਿੰਘ, ਅਵਤਾਰ ਸਿੰਘ ਖਾਲਸਾ, ਸੁਰਿੰਦਰਪਾਲ ਸਿੰਘ ਜੀ.ਪੀ.ਸੀ ਮੈਂਬਰ, ਡਾ. ਮੌਹਨ ਸਿੰਘ, ਕੈਪਟਨ ਰਣਜੀਤ ਸਿੰਘ (ਰਿਟਾ.), ਜੇ.ਡੀ ਸਿੰਘ ਆਦਿ ਸਿੱਖ ਆਗੂਆਂ ਨੇ ਧਰਨੇ ਦੌਰਾਨ ਸੰਬੋਧਨ ਕਰਦੇ ਰਾਜ ਦੀ ਗਠਜੋੜ ਸਰਕਾਰ ਦੀ ਸਿੱਖਾਂ ਦੀਆਂ ਮੰਗਾਂ ਲਟਕਾਉਣ ਦੀ ਨਿੰਦਾ ਕੀਤੀ ਤੇ ਸਰਕਾਰ ਨੂੰ ਇਨ੍ਹਾਂ ਦੇ ਮਸਲੇ ਜਲਦੀ ਹੱਲ ਕਰਨ ਲਈ ਮੰਗ ਕੀਤੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version