ਨਿਊਯਾਰਕ, ਅਮਰੀਕਾ (11 ਅਗਸਤ, 2015): ਮਨੁੱਖੀ ਅਧਿਕਾਰਾਂ ਲਈ ਕੰਮ ਕਰਦੀ ਅਮਰੀਕੀ ਸਿੱਖ ਜੱਥੇਬੰਦੀ ਨੇ ਕੈਨੇਡਾ ਵੱਸਦੇ ਸਿੱਖਾਂ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਆਗੂ ਸੁੱਚਾ ਸਿੰਘ ਛੋਟੇਪੁਰ ਦਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਖਿਲਾਫ ਅਪਮਾਣਜਨਕ ਬੋਲੀ ਬੋਲਣ ਕਰਕੇ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ।
ਛੋਟਪੁਰ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਕੈਨੇਡਾ ਵੱਸਦੇ ਸਿੱਖਾਂ ੳਤੇ ਪੰਜਾਬੀਆਂ ਦੀ 2017 ਦੇ ਪੰਜਾਬ ਵਿਧਾਨ ਸਭਾ ਦੀਆਂ ਲਈ ਹਮਾਇਤ ਅਤੇ ਚੰਦਾ ਇਕੱਠਾ ਕਰਨ ਵਾਸਤੇ ਕੈਨੇਡਾ ਪਹੁੰਚੇਗਾ।
ਸਿੱਖ ਸਿਆਸਤ ਨੂੰ ਭੇਜੇ ਲਿਖਤੀ ਪ੍ਰੈਸ ਬਿਆਨ ਵਿੱਚ “ਸਿੱਖਸ ਫਾਰ ਜਸਟਿਸ” ਨੇ ਐਲਾਨ ਕੀਤਾ ਕਿ ਛੋਟੇਪੁਰ ਨੂੰ ਕਿਸੇ ਵੀ ਰੈਲੀ ਜਾਂ ਮੀਟੰਗ ਵਿੱਚ ਬੋਲਣ ਨਹੀਂ ਦਿੱਤਾ ਜਾਵੇਗਾ, ਕਿਉੁਕਿ ਉਸਨੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਨੂੰ ਚੰਬਾਲ ਦਾ ਡਾਕੂ ਅਤੇ ਕਾਂਗਰਸ ਦਾ ਏਜ਼ੰਟ ਕਿਹਾ ਸੀ।
ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿਮਘ ਪੰਨੂੰ ਨੇ ਕਿਹਾ ਕਿ ਛੋਟੇਪੁਰ ਸੰਤ ਭਿੰਡਰਾਂਵਾਲ਼ਿਆਂ ਦੀ ਵਿਚਾਰਧਾਰਾ ਦੇ ਵਿਰੋਧੀ ਹਨ, ਪਰ ਕੈਨੇਡਾ ਵਿੱਚ ਵੱਸਦੀ ਸਿੱਖ ਬਹੁਗਿਣਤੀ ਸੰਤ ਭਿੰਡਰਾਂਵਾਲ਼ਿਆਂ ਵੱਲੋਂ ਸ਼ੁਰੂ ਕੀਤੇ ਸਿੱਖ ਅਜ਼ਾਦੀ ਸੰਘਰਸ਼ ਦੀ ਹਮਾਿੲਤੀ ਹੈ।ਉਨ੍ਹਾਂ ਕਿਹਾ ਕਿ ਆਪ ਆਗੂ ਨੂੰ ਕਿਸੇ ਵੀ ਜਨਤਕ ਰੈਲੀ ਵਿੱਚ ਬੋਲਣ ਨਹੀਂ ਦਿੱਤਾ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਛੋਟੇਪੁਰ ਸਿੱਖ ਅਜ਼ਾਦੀ ਸੰਘਰਸ਼ ਦਾ ਹਮੇਸ਼ਾ ਵਿਰੋਧੀ ਰਿਹਾ ਹੈ ਅਤੇ ਉਸਨੇ ਰਜਨੀਤੀ ਨੂੰ ਹਮੇਸ਼ਾ ਆਪਣੇ ਨਿੱਜ਼ੀ ਫਾਇਦੇ ਲਈ ਵਰਤਿਆ ਹੈ।
ਉਨਾਂ ਕਿਹਾ ਕਿ ਪੰਾਜਬ ਦੀਆਂ ਰਾਜਸੀ ਪਾਰਟੀਆਂ ਦੇ ਲੋਕ ਕੈਨੇਡਾ ਅਤੇ ਅਮਰੀਕਾ ਦੇ ਸਿੱਖਾਂ ਤੋਂ ਮੱਦਦ ਦੀ ਆਸ ਕਿਵੇਂ ਰੱਖ ਸਕਦੇ ਹਨ, ਜਦੋਂ ਇਹ ਸਿੱਖਾਂ ਦੀ ਅਜ਼ਾਦੀ ਦੇ ਅਧਿਕਾਰ ਦੀ ਵਿਰੋਧਤਾ ਕਰਦੇ ਹਨ ਅਤੇ ਪੰਜਾਬ ਵਿੱਚ ਖਾੜਕੂਵਾਦ ਦੌਰਾਨ ਸਿੱਖਾਂ ‘ਤੇ ਅਣਮਨੁੱਖੀ ਤਸ਼ੱਦਦ ਕਰਨ ਅਤੇ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲ਼ਿਆਂ ਵਿੱਚ ਮਾਰਨ ਵਾਲੇ ਪੁਲਿਸ ਅਧਿਕਾਰੀਆਂ ਦੀ ਪੁਸ਼ਤਪਨਾਹੀ ਕਰਦੇ ਹਨ।