Site icon Sikh Siyasat News

ਬਿਜਲਸੱਥ ਰਾਹੀਂ ਸਿੱਖਾਂ ਵਿਰੁਧ ਨਫਰਤ ਬਾਰੇ ਖੁਲਾਸਾ: ਸਿੱਖ ਪੱਖ ਨੇ ਖਤਰਨਾਕ ‘ਸੋਮੀਕਹ’ SoMeCH ਤੰਤਰ ਬਾਰੇ ਸੁਚੇਤ ਕੀਤਾ

ਸਾਲ 2018 ਵਿਚ ਦਿੱਲੀ ਦਰਬਾਰ ਨੇ “ਸੋਮੀਕਹ” ਨਾਮੀ ਖਤਰਨਾਕ ਤੰਤਰ ਬਣਾਉਣ ਦੀ ਵਿਓਂਤ ਬਣਾਈ ਸੀ। ਇਹ ਬਿਜਲ ਸੱਥ (ਸੋਸ਼ਲ ਮੀਡੀਆ) ਰਾਹੀਂ ਜਸੂਸੀ ਅਤੇ ਜਵਾਬੀ ਕਾਰਵਾਈ ਦਾ ਵਿਆਪਕ ਤੰਤਰ ਉਸਾਰਨ ਦੀ ਵਿਓਂਤ ਸੀ। ਇਸ ਬਾਰੇ ਸਮਾਜਿਕ ਧਿਰਾਂ (ਸਿਵਲ-ਸੁਸਾਇਟੀ) ਨੇ ਖਾਸਾ ਵਿਰੋਧ ਪ੍ਰਗਾਇਆ ਸੀ। ਦਿੱਲੀ ਦਰਬਾਰ ਨੇ ਇਹ ਤੰਤਰ ਦਾ ਵਿਚਾਰ ਛੱਡ ਦੇਣ ਦਾ ਐਲਾਨ ਕੀਤਾ ਸੀ। ਹਾਲ ਵਿਚ ਹੀ ਬੀ.ਬੀ.ਸੀ. ਨੇ ਇਕ “ਸੈਂਟਰ ਫਾਰ ਇਨਫਰਮੇਸ਼ਨ ਰਿਸੀਲਿਅੰਸ” ਨਾਮੀ ਅਦਾਰੇ ਵੱਲੋਂ ਜਾਰੀ ਕੀਤੇ ਲੇਖੇ ਦੇ ਹਵਾਲੇ ਨਾਲ ਖਬਰ ਨਸ਼ਰ ਕੀਤੇ ਕਿ ਕਿਵੇਂ ਬਿਜਲ ਸੱਥ ਉੱਤੇ ਜਾਅਲੀ ਖਾਤਿਆਂ ਦਾ ਇਕ ਤਾਣਾਪੇਟਾ (ਨੈਟਵਰਕ) ਸਿੱਖਾਂ ਵਿਰੁਧ ਨਫਰਤ ਫੈਲਾਅ ਰਿਹਾ ਹੈ। ਸਿੱਖ ਪੱਖ ਵੱਲੋਂ ਇਸ ਮਾਮਲੇ ਦੀ ਡੂੰਘਾਈ ਵਿਚ ਪੜਚੋਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੌਰਾਨ ਇਹ ਸਾਹਮਣੇ ਆਇਆ ਕਿ ਇਸ ਤਾਣਾਪੇਟੇ ਦਾ ਕਾਰਜਘੇਰਾ ਅਤੇ ਕਾਰਜਵਿਧੀ “ਸੋਮੀਕੋਹ” ਦੇ ਪ੍ਰਸਤਾਵਿਤ ਕਾਰਜਘੇਰੇ ਅਤੇ ਕਾਰਜਵਿਧੀ ਨਾਲ ਹੂ-ਬ-ਹੂ ਮੇਲ ਖਾਂਦੀ ਹੈ।

ਇਸ ਪੜਚੋਲ ਬਾਰੇ ਅਦਾਰਾ ਕੌਮੀ ਆਵਾਜ਼ ਦੀ ਖਾਸ ਪੇਸ਼ਕਸ਼ ਸਿੱਖ ਸਿਆਸਤ ਦੇ ਦਰਸ਼ਕਾਂ ਦੀ ਜਾਣਕਾਰੀ ਹਿਤ ਸਾਂਝੀ ਕਰ ਰਹੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version