ਸਿੱਖ ਖਬਰਾਂ

ਅੰਮ੍ਰਿਤਧਾਰੀ ਸਿੱਖ ਪ੍ਰੋਫੈਸਰ ਨੂੰ ਕਿਰਪਾਨ ਪਾਈ ਹੋਣ ਕਰਕੇ ਯੂਨਵਿਰਸਿਟੀ ਸਮਾਗਮ ਵਿੱਚ ਜਾਣ ਤੋਂ ਰੋਕਿਆ

July 2, 2014 | By

ਇੰਦੌਰ (1 ਜੁਲਾਈ 2014 : ਵਿਦੇਸ਼ਾਂ ਵਿਚ ਅੰਮ੍ਰਿਤਧਾਰੀ ਸਿੱਖਾਂ ਨਾਲ ਦਸਤਾਰ ਅਤੇ ਕਿਰਪਾਨ ਨਾਲ ਸਬੰਧਤਿ ਵਧੀਕੀਆਂ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਭਾਰਤ ਵਿਚ ਅਜਿਹੀਆ ਘਟਨਾ ਹੈਰਾਨੀ ਪੈਦਾ ਕਰਦੀ ਹੈ।

ਪਿਛਲੀ 28 ਜੂਨ ਨੂੰ ਇੰਦੌਰ ਦੀ ਦੇਵੀ ਅਹੀਲਿਆ ਯੂਨੀਵਰਸਿਟੀ ਵਿਖੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਸ਼ਮੂਲੀਅਤ ਵਾਲੇ ਇਕ ਸਮਾਗਮ ਵਿਚ ਇਕ ਸਿੱਖ ਅਧਿਆਪਕ ਨੂੰ ਸਿਰਫ਼ ਇਸ ਕਰ ਕੇ ਅੰਦਰ ਜਾਣ ਤੋਂ ਰੋਕ ਦਿਤਾ ਗਿਆ ਕਿਉਂਕਿ ਉਸ ਨੇ ਕ੍ਰਿਪਾਨ ਧਾਰਨ ਕੀਤੀ ਹੋਈ ਸੀ।

ਡਾ. ਮਨਮਿੰਦਰ ਸਿੰਘ ਸਲੂਜਾ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਣੇ ਹੋਰਨਾਂ ਅਧਿਆਪਕਾਂ ਅਤੇ ਅਫ਼ਸਰਾਂ ਨੂੰ ਐਸਐਮਐਸ ਭੇਜ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਪ੍ਰੋਫ਼ੈਸ਼ਨਲ ਸਟੱਡੀਜ਼ ਵਿਚ ਐਸੋਸੀਏਟ ਪ੍ਰੋਫ਼ੈਸਰ ਡਾ. ਸਲੂਜਾ ਨੇ ਕਿਹਾ, ”ਯੂਨੀਵਰਸਿਟੀ ਦਾ ਮੁਲਾਜ਼ਮ ਹੋਣ ਅਤੇ ਸਮਾਗਮ ਦੇ ਸੱਦਾ ਪੱਤਰ ਹੋਣ ਦੇ ਬਾਵਜੂਦ ਸੁਰੱਖਿਆ ਅਮਲੇ ਨੇ ਮੈਨੂੰ ਕਾਨਵੋਕੇਸ਼ਨ ਵਿਚ ਜਾਣ ਤੋਂ ਰੋਕ ਦਿਤਾ ਗਿਆ ਕਿਉਂਕਿ ਮੈਂ ਇਕ ਅੰਮ੍ਰਿਤਧਾਰੀ ਸਿੱਖ ਹਾਂ। ਇਸ ਘਟਨਾ ਨੇ ਮੈਨੂੰ ਡੂੰਘੀ ਠੇਸ ਪਹੁੰਚਾਈ ਹੈ।”

ਸੁਰੱਖਿਆ ਅਮਲੇ ਨੇ ਡਾ. ਸਲੂਜਾ ਅੱਗੇ ਕ੍ਰਿਪਾਨ ਉਤਾਰ ਕੇ ਅੰਦਰ ਜਾਣ ਦੀ ਸ਼ਰਤ ਰੱਖ ਦਿਤੀ ਜਿਸ ਨੂੰ ਉਨ੍ਹਾਂ ਨੇ ਸਵੀਕਾਰ ਨਾ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਵੱਕਾਰੀ ਸਮਾਗਮ ਹੋਣ ਕਾਰਨ ਉਨ੍ਹਾਂ ਨੇ ਉਥੋਂ ਵਾਪਸ ਆਉਣਾ ਹੀ ਬਿਹਤਰ ਸਮਝਿਆ ਪਰ ਇਹ ਘਟਨਾ ਸੰਵਿਧਾਨ ਤਹਿਤ ਮਿਲੀ ਧਾਰਮਿਕ ਆਜ਼ਾਦੀ ਦੀ ਉਲੰਘਣਾ ਹੈ।

ਕਿਰਪਾਨ ਸਿੱਖ ਧਰਮ ਦਾ ਅਟੁੱਟ ਅੰਗ ਹੈ ਅਤੇ ਭਾਰਤੀ ਸੰਵਿਧਾਨ ਦੀ ਧਾਰਾ 25 ਇਸ ਤੱਥ ਦੀ ਵਿਆਖਿਆ ਕਰਦਾ ਹੈ।ਪਰ ਸੁਰੱਖਿਆ ਕਰਮਚਾਰੀ ਇਸ ਗੱਲ ‘ਤੇ ਬਾਜਿੱਦ ਸਨ ਕਿ ਡਾ. ਸਲੂਜਾ ਕਿਰਪਾਨ ਲਾਹ ਕੇ ਹੀ ਅੰਦਰ ਜਾ ਸਕਦੇ ਹਨ।ਕਿਰਪਾਨ ਲਾਹੁਜ਼ ਤੋਂ ਇਨਕਾਰ ਕਰਨ ‘ਤੇ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਉੱਥੋਂ ਜਾਣ ਲਈ ਕਿਹ ਦਿੱਤਾ।

ਉਨ੍ਹਾਂ ਨੇ ਯੁਨੀਵਰਸਿਟੀ ਦੇ ਵਾਇਸ ਚਾਸਲਰ ਨੂੰ ਭੇਜੇ ਐਸ. ਐੱਮ. ਐੱਸ ਵਿੱਚ ਕਿਹਾ ਕਿ ਕਿਉਂ ਇੱਕ ਧਰਮ ਦੇ ਲੋਕ ਆਪਣੇ ਧਾਰਮਕਿ ਵਿਸ਼ਵਾਸ਼ ਅਨੁਸਾਰ ਜੀਵਣ ਜਿਉਣ ਲਈ ਅਜ਼ਾਦ ਹਨ ਪਰ ਦੂਸਰਿਆਂ ‘ਤੇ ਪਾਬੰਦੀਆਂ ਕਿਉਂ।

ਉਨ੍ਹਾਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਨੇ ਉਨ੍ਹਾਂ ਨੂੰ ਕਿਰਪਾਨ ਧਾਰਨ ਦਾ ਅਧਿਕਾਰ ਦਿੱਤਾ ਹੈ ਅਤੇ ਇਹ ਉਸਤੋਂ ਕੋਈ ਨਹੀਂ ਖੋਹ ਸਕਦਾ।ਉਹ ਜੁਲਾਈ ਅਗਸਤ ਵਿੱਚ ਹੋ ਰਹੇ ਸਮਾਗਮ ਜਿਸ ਵਿੱਚ ਉੱਪ ਰਾਸ਼ਟਰਪਤੀ ਹਾਮਦ ਅਨਸਾਰੀ ਪਹੁੰਚ ਰਹੇ ਹਨ, ਵਿੱਚ ਕ੍ਰਿਪਾਨ ਸਮੇਤ ਹੀ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਉਸ ਸਮੇਂ ਦੁਬਾਰਾ ਫਿਰ ਵਾਪਰਦਾ ਹੈ ਤਾਂ, ਇਸਤੋਂ ਚੰਗਾ ਹੈ ਕਿ ਮੈਨੂੰ ਸਮਾਗਮ ਦਾ ਸੱਦਾ ਪੱਤਰ ਹੀ ਨਾ ਦੱਤਾ ਜਾਵੇ।

ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀਆਂ ਖ਼ਬਰਾਂ ਵਾਲੀ ਵੈੱਬਸਾਈਟ ‘ਤੇ ਜਾਓੁ, ਵੇਖੋ:

India: Sikh professor prevented from attending university function because of Kirpan

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,