ਮੀਟਿੰਗ ਦਾ ਇੱਕ ਦ੍ਰਿਸ਼

ਪੰਜਾਬ ਦੀ ਰਾਜਨੀਤੀ

ਪੰਥਕ ਏਕਤਾ ਲਈ ਸਿੱਖ ਵਿਦਵਾਨਾਂ ਅਤੇ ਆਗੂਆਂ ਨੇ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ

By ਸਿੱਖ ਸਿਆਸਤ ਬਿਊਰੋ

August 31, 2015

ਚੰਡੀਗੜ੍ਹ (30 ਅਗਸਤ, 2015): ਸਿੱਖ ਵਿਦਵਾਨਾਂ ਅਤੇ ਸਿੱਖ ਕਾਰਕੂਨਾਂ ਵੱਲੋਂ ਵੱਖ-ਵੱਖ ਸਿੱਖ ਜੱਥੇਬੰਦੀਆਂ ਨੂੰ ਪੰਜਾਬ ਵਿਧਾਨ ਸਭਾ ਦੀਆਂ 2017 ਦੀਆਂ ਆਉਣ ਵਾਲੀਆਂ ਚੋਣਾਂ ਲਈ ਇੱਕ ਮੁਹਾਜ਼ ‘ਤੇ ਇਕੱਠੇ ਕਰਨ ਲਈ ਇੱਕ ਮੀਟਿੰਗ ਕੀਤੀ ਗਈ।

ਸਿੱਖ ਵਿਦਵਾਨਾਂ ਸ੍ਰ. ਗੁਰਤੇਜ ਸਿੰਘ ਆਈਏਐੱਸ, ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ ਅਤੇ ਸ੍ਰ. ਸੁਰਿੰਦਰ ਸਿੰਘ ਪੱਤਰਕਾਰ ਵੱਲੋਂ ਬੁਲਾਈ ਗਈ ਮੀਟਿੰਗ ਵਿੱਚ ਲਗਭਗ ਸੱਤਰ ਬੰਦੇ ਸ਼ਾਮਲ ਹੋਏ।

ਮੀਟਿੰਗ ਦੀ ਕਾਰਵਾਈ ਪੱਤਰਕਾਰ ਸੁਰਿੰਦਰ ਸਿੰਘਵੱਲੋਂ ਚਲਾਈ ਗਈ ਅਤੇ ਉਨਾਂ ਮੀਟਿੰਗ ਵਿੱਚ ਸ਼ਾਮਲ ਬੰਦਿਆਂ ਨੂੰ ਆਪੋ-ਆਪਣੇ ਵਿਚਾਰ ਦੱਸਣ ਲਈ ਕਿਹਾ।ਚੰਡੀਗੜ੍ਹ ਸੈਕਟਰ 28 ਦੇ ਗੁਰਦੁਆਰਾ ਸਾਹਿਬ ਵਿੱਚ ਰੱਖੀ ਇਸ ਮੀਟਿੰਗ ਵਿੱਚ ਪੱਤਰਕਾਰਾਂ ਅਤੇ ਸੀਆਈਡੀ ਦੇ ਮੁਲਾਜ਼ਮਾਂ ਨੂੰ ਵੀ ਆਉਣ ਦੀ ਖੁੱਲ ਦਿੱਤੀ ਗਈ ਸੀ।

ਮੀਟਿੰਗ ਵਿੱਚ ਇੱਕੀ ਨੁਕਾਤੀ ਪ੍ਰੋਗਰਾਮ ਦੇਣ ਦਾ ਫੈਸਲਾ ਕੀਤਾ, ਜਿਸ ਵਿੱਚ ਸ਼੍ਰੀ ਦਰਬਾਰ ਸਾਹਿਬ ‘ਤੇ ਜੂਨ 1984 ਵਿੱਚ ਹੋਈ ਫੌਜੀ ਹਮਲੇ ਦੀ ਪੂਰੀ ਜਾਂਚ ਕਰਵਾਉਣ ਦੇ ਯਤਨ ਸ਼ਾਮਲ ਹਨ।

ਮੀਟਿੰਗ ਦੇ ਦੂਜੇ ਦੌਰ ਵਿੱਚ ਇੱਕ ਅਜ਼ਾਦ ਪਾਰਲੀਮੈਂਟ ਬੋਰਡ ਬਣਾਉਣ ਦੇ ਗਠਨ ਦਾ ਫੈਸਲਾ ਕੀਤਾ ਗਿਆ ਜੋ ਵੱਖ-ਵੱਖ ਸਿੱਖ ਰਾਜਸੀ ਪਾਰਟੀਆਂ ਨੂੰ ਇੱਕ ਮੁਹਾਜ਼ ‘ਤੇ ਇਕੱਠਿਆਂ ਕਰੇਗਾ। ਇੱਕ ਅਲੱਗ ਸਾਲਹਕਾਰ ਬੋਰਡ ਵੀ ਬਣਾਇਆ ਜਾਵੇਗਾ ਜੋ ਕਿ ਪਾਰਲੀਮੈਂਟ ਬੋਰਡ ਦੀ ਸਹਾਇਤਾ ਕਰੇਗਾ।

ਪੰਜਾਬ ਵਿੱਚ ਨਸ਼ਿਆਂ ਦੇ ਰੁਝਾਣ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਕੀਟਨਾਸ਼ਕ ਦੀਵਾਈਆਂ ਦੀ ਅੰਧਾਧੁੰਦ ਵਰਤੋਂ, ਸਮਾਜਿਕ ਬੁਰਾਈਆਂ,ਪਾਠ ਪੁਸਤਕਾਂ ਰਾਹੀ ਇਤਿਹਾਸ ਦਾ ਵਿਗਾੜ, ਪੜਾਈ, ਸਿਹਤ ਸੰਭਾਲ, ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ, ਪੰਜਾਬ ਦੇ ਦਰਿਆਈ ਪਾਣੀਆਂ ਦਾ ਗੰਦਾ ਹੋਣਾਂ ਅਤੇ ਪੰਜਾਬ ਵਿੱਚ ਸਿੱਖ ਸੰਘਰਸ਼ ਦੌਰਾਨ ਮਾਰੇ ਗਏ ਵਿਅਕਤੀਆਂ ਲਈ ਮੁਆਵਜ਼ਾ ਆਦਿ ਮੁੱਦੇ ਇਸ ਏਜ਼ੰਡੇ ਵਿੱਚ ਸ਼ਾਮਲ ਕੀਤੇ ਗਏ ਹਨ।

ਇਸ ਮੀਟਿੰਗ ਵਿੱਚ ਗੁਰਨਾਮ ਸਿੰਘ ਸਿੱਧੂ, ਡਾ. ਭਗਵਾਨ ਸਿੰਘ, ਚਰਨਜੀਤ ਸਿੰਘ ਚੰਨੀ ਅਤੇ ਕਰਮਜੀਤ ਸਿੰਘ ਚੰਡੀਗੜ੍ਹ ਵੀ ਸ਼ਾਮਲ ਹੋਏ।

ਇੱਥੇ ਇਹ ਯਾਦ ਰੱਖਣਯੋਗ ਹੈ ਕਿ ਪ੍ਰੋ. ਗੁਰਦਰਸ਼ਨ ਸਿੰਘ ਢਿੱਲੋਂ ਪਿੱਛਲੇ ਕੁਝ ਮਹੀਨਿਆਂ ਤੋਂ ਇੱਕ ਰਾਜਸੀ ਪਾਰਟੀ ਬਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।

ਸਿੱਖ ਸਿਆਸਤ ਨਾਲ ਗੱਲ ਕਰਦਿਆਂ ਪ੍ਰੋ. ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਆਸ਼ੇ ਮਤਾਬਿਕ ਕੰਮ ਕਰੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: