Site icon Sikh Siyasat News

ਸਿੱਖ ਕਤਲੇਆਮ: ਜਗਦੀਸ਼ ਟਾਇਟਲਰ ਖਿਲਾਫ ਸੁਣਵਾਈ 14 ਅਗਸਤ ‘ਤੇ ਪਈ

ਨਵੀਂ ਦਿੱਲੀ (30 ਜੁਲਾਈ, 2015): ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲ਼ੀ ਵਿੱਚ ਹੋਈ ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਜਗਦੀਸ਼ ਟਾਇਟਲਰ ਖਿਲਾਫ ਇੱਕ ਕੇਸ ਦੀ ਸੁਣਵਾਈ 14 ਅਗਸਤ ‘ਤੇ ਪਈ ਗਈ ਹੈ।

ਜਗਦੀਸ਼ ਟਾਈਟਲਰ

ਦਿੱਲੀ ਦੀ ਕੜਕੜਡੂਮਾ ਅਦਾਲਤ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵਿਰੁੱਧ ਦਰਜ ਨਵੰਬਰ 84 ਦੇ ਸਿੱਖ ਕਤਲੇਆਮ ਦੇ ਇਕ ਕੇਸ ਵਕੀਲਾਂ ਦੀ ਹੜਤਾਲ ਕਾਰਨ ਅੱਜ ਸੁਣਵਾੲੀ ਨਾ ਹੋ ਸਕੀ। ਅਦਾਲਤ ਸੀਬੀਆਈ ਵੱਲੋਂ ਪੁਲਬੰਗਸ਼ ਗੁਰਦੁਆਰੇ ਵਿੱਚ ਤਿੰਨ ਸਿੱਖਾਂ ਦੀ ਹੱਤਿਆ ਨਾਲ ਸਬੰਧਤ ਇਸ ਕੇਸ ਵਿੱਚ ਟਾਈਲਰ ਨੂੰ ਕਲੀਨ ਚਿੱਟ ਦੇਣ ਬਾਰੇ ਪੇਸ਼ ਕੀਤੀ ਕਲੋਜ਼ਰ ਰਿਪਰੋਟ ਉਪਰ ਸੁਣਵਾਈ ਕਰੇਗੀ।

ਅਦਾਲਤ ਵਿੱਚ ਨਸਲਕੁਸ਼ੀ ਦੇ ਪੀੜਤਾਂ ਦੇ ਵਕੀਲ ਐਚਐਸ ਫੂਲਕਾ ਨੇ ਅੱਜ ਪ੍ਰੋਟੈਸਟ ਪਟੀਸ਼ਨ ਦਾਖ਼ਲ ਕਰਨੀ ਸੀ ਪਰ ਹੜਤਾਲ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਪੁਲਬੰਗਸ਼ ਗੁਰਦੁਆਰੇ ’ਤੇ ਹੋਏ ਹਮਲੇ ਦੌਰਾਨ ਬਾਦਲ ਸਿੰਘ, ਗੁਰਚਰਨ ਸਿੰਘ ਤੇ ਠਾਕੁਰ ਸਿੰਘ ਨੂੰ ਭੜਕੀ ਭੀੜ ਨੇ ਕਤਲ ਕਰ ਦਿੱਤਾ ਸੀ। ਦੋਸ਼ ਲਾਇਆ ਗਿਆ ਸੀ ਕਿ ਜਗਦੀਸ਼ ਟਾਈਟਲਰ ਭੀੜ ਦੀ ਅਗਵਾਈ ਕਰ ਰਹੇ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version