ਬਾਪੂ ਸੂਰਤ ਸਿੰਘ ਖਾਲਸਾ (ਫਾਇਲ ਫੋਟੋ)

ਸਿੱਖ ਖਬਰਾਂ

ਸਿੱਖ ਜੱਥੇਬੰਦੀਆਂ ਅੱਜ ਫਰੀਦਕੋਟ ਤੋਂ “ਵੰਗਾਰ ਮਾਰਚ” ਕਰਨਗੀਆਂ

By ਸਿੱਖ ਸਿਆਸਤ ਬਿਊਰੋ

March 03, 2015

ਫਰੀਦਕੋਟ( 3 ਮਾਰਚ, 2015): ਸਿੱਖ ਜੱਥੇਬੰਦੀਆਂ ਅਤੇ ਪੰਜਾਬੀ ਅਖਬਾਰ “ਪਹਿਰੇਦਾਰ” ਵੱਲੋਂ ਬਾਪੂ ਸੂਰਤ ਸਿੰਘ ਦੇ ਪੱਖ ਵਿੱਚ ਲੋਕਾਂ ਦੀ ਭਰਵੀ ਹਮਾਇਤ ਹਾਸਲ ਕਰਨ ਅਤੇ ਜੇਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਜਾਗਰੂਕਤਾ ਫੈਲਾਉਣ ਲਈ ਚਾਰ “ਵੰਗਾਰ ਮਾਰਚ “ ਕਰਨ ਦਾ ਫੈਸਲਾ ਕੀਤਾ ਹੈ। ਬਾਪੂ ਸੂਰਤ ਸਿੰਘ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਪਿਛਲੀ 16 ਜਨਵਰੀ ਤੋਂ ਭੁੱਖ ਹੜਤਾਲ ‘ਤੇ ਹਨ।

 ਸ੍ਰ. ਜਸਪਾਲ  ਸਿੰਘ ਹੇਰਾਂ ਸੰਪਾਦਕ ਪੰਜਾਬੀ ਅਖਬਾਰ ਪਹਿਰੇਦਾਰ ਨੇ ਸਿੱਖ ਸਿਆਸਤ ਨੂੰ ਫੌਨ ‘ਤੇ ਦੱਸਿਆ ਕਿ ਸਿੱਖ ਸੰਗਤ ਅਤੇ ਰੋਜਾਨਾ “ਪਹਿਰੇਦਾਰ” ਫਰੀਦਕੋਟ ਜਿਲੇ ਵਿੱਚ ਅੱਜ 3 ਮਾਰਚ ਨੂੰ “ਵੰਗਾਰ ਮਾਰਚ” ਕੱਢੇਗਾ। ਉਨਾਂ ਦੱਸਿਆ ਕਿ ਇਹ ਮਾਰਚ ਫਰੀਦਕੋਟ ਸ਼ਹਿਰ ਤੋਂ ਰਵਾਨਾ ਹੁੰਦਾ ਹੋਇਆ ਬਾਘਾਪੁਰਾਣਾ, ਸਮਾਲਸਰ, ਪੰਜਗਰਾਈਆਂ, ਕੋਟਕਪੂਰਾ, ਗੋਲੇਵਾਲਾ, ਸਾਦਿਕ, ਜੈਤੋ, ਬਾਜ਼ਾਖਾਨਾ, ਰਾਹੀਂ ਮੰਡੀ ਬਰੀਵਾਲਾ ਪਹੁੰਚੇਗਾ।

ਉਨ੍ਹਾਂ ਕਿਹਾ ਕਿ ਸਿੱਖ ਸੰਗਤ ਅਤੇ “ਰੋਜ਼ਾਨਾ ਪਹਿਰੇਦਾਰ” ਸਿੱਖ ਰਾਜਸੀ ਕੈਦੀਆਂ ਦੇ ਮਾਮਲੇ ਵਿੱਚ ਲੋਕਾਂ ਨੂੰ ਜਾਗਰਿਤ ਕਰਨ ਲਈ ਤਿੰਨ ਹੋਰ ਮਾਰਚ ਕੱਢੇਗਾ। ਇਹ ਵੰਗਾਰ ਮਾਰਚ ਬਟਿੰਡਾ ਵਿੱਚ 5 ਮਾਰਚ ਨੂੰ, ਬਰਨਾਲਾ ਵਿੱਚ 7 ਮਾਰਚ ਅਤੇ ਫਿਰੋਜ਼ਪੁਰ ਵਿੱਚ 9 ਮਾਰਚ ਨੂੰ ਹੋਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: