ਸੁਖਬੀਰ ਬਾਦਲ ਬਠਿੰਡਾ ਵਿਚ ਕਾਰਗਿਲ ਫੀਡ ਪ੍ਰਾਜੈਕਟ ਦਾ ਉਦਘਾਟਨ ਕਰਦੇ ਹੋਏ

ਸਿਆਸੀ ਖਬਰਾਂ

ਨਵਜੋਤ ਸਿੱਧੂ ਗਿਰਗਿਟ ਵਾਂਗ ਰੰਗ ਬਦਲਦਾ ਹੈ, ਆਵਾਜ਼-ਏ-ਪੰਜਾਬ ਦਾ ਕੋਈ ਭਵਿੱਖ ਨਹੀਂ: ਸੁਖਬੀਰ ਬਾਦਲ

By ਸਿੱਖ ਸਿਆਸਤ ਬਿਊਰੋ

September 29, 2016

ਬਠਿੰਡਾ: ਉੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ‘ਅਵਾਜ਼-ਏ-ਪੰਜਾਬ’ ਫਰੰਟ ਬਾਰੇ ਟਿੱਪਣੀ ਕਰਦੇ ਹੋਏ ਕਿਹਾ ਕਿ ਨਵਜੋਤ ਸਿੱਧੂ ਗਿਰਗਿਟ ਵਾਂਗ ਰੰਗ ਬਦਲ ਰਿਹਾ ਹੈ ਅਤੇ ਸੌਦੇਬਾਜ਼ੀ ’ਤੇ ਉਤਰ ਆਇਆ ਹੈ। ਬਾਦਲ ਨੇ ਕਿਹਾ ਕਿ ਆਵਾਜ਼-ਏ-ਪੰਜਾਬ ਦਾ ਕੋਈ ਭਵਿੱਖ ਨਹੀਂ ਹੈ। ਉਪ ਮੁੱਖ ਮੰਤਰੀ ਨੇ ਕੱਲ੍ਹ ਬਠਿੰਡਾ ਵਿਖੇ ਗਰੋਥ ਸੈਂਟਰ ਵਿੱਚ ਕਾਰਗਿਲ ਇੰਡੀਆ ਕੰਪਨੀ ਦੇ ਡੇਅਰੀ ਫੀਡ ਪਲਾਂਟ ਦਾ ਉਦਘਾਟਨ ਕੀਤਾ।

ਇਸ ਮੌਕੇ ਬਾਦਲ ਨੇ ‘ਆਪ’ ਵੱਲ ਵੀ ਨਿਸ਼ਾਨਾ ਸਾਧਿਆ ਅਤੇ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਤੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਹੈ। ਸੁਖਬੀਰ ਨੇ ਅਮਨ-ਕਾਨੂੰਨ ਦੇ ਮਾਮਲੇ ’ਤੇ ਆਖਿਆ ਕਿ ਪਿਛਲੇ ਦਿਨਾਂ ਵਿੱਚ ਨਿੱਜੀ ਦੁਸ਼ਮਣੀ ਕਾਰਨ ਕੁਝ ਘਟਨਾਵਾਂ ਵਾਪਰੀਆਂ ਹਨ ਅਤੇ ਉਨ੍ਹਾਂ ਨੇ ਪੁਲਿਸ ਅਫ਼ਸਰਾਂ ਨੂੰ ਢੁਕਵੇਂ ਕਦਮ ਉਠਾਉਣ ਵਾਸਤੇ ਆਖਿਆ ਹੈ। ਸੁਖਬੀਰ ਨੇ ਆਖਿਆ ਕਿ ਇਹ ਫੀਡ ਯੂਨਿਟ ਕਿਸਾਨਾਂ ਤੋਂ ਮੱਕੀ ਲੈ ਕੇ 75000 ਪਸ਼ੂਆਂ ਦਾ ਰੋਜ਼ਾਨਾ ਫੀਡ ਤਿਆਰ ਕਰੇਗਾ ਤੇ ਇਸ ਪ੍ਰਾਜੈਕਟ ਵਿੱਚ 400 ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਕਾਰਗਿਲ ਇੰਡੀਆ ਲਿਮਟਿਡ ਦੇ ਚੇਅਰਮੈਨ ਸ਼ਿਰਾਜ ਚੌਧਰੀ ਨੇ ਦੱਸਿਆ ਕਿ ਇਸ ਪ੍ਰਾਜੈਕਟ ਵਿੱਚ 10 ਹਜ਼ਾਰ ਟਨ ਫੀਡ ਤਿਆਰ ਹੋਵੇਗੀ ਅਤੇ ਇਹ ਪ੍ਰਾਜੈਕਟ ਕਰੀਬ 100 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: