ਮਿਲਾਨ (ਬਲਵਿੰਦਰ ਸਿੰਘ ਢਿੱਲੋਂ): ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕਸਤਲਗੋਮਬੈਰਤੋ ਵਿਚੈਂਸਾ ਵਿਖੇ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਾਤਾ ਗੁਜਰ ਕੌਰ ਜੀ, ਚਾਰ ਸਾਹਿਬਜਾਦਿਆਂ ਦੀ ਸ਼ਹੀਦੀ, ਬਾਬਾ ਠਾਕੁਰ ਸਿੰਘ ਜੀ ਦੀ ਸਲਾਨਾ ਬਰਸੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਮਾਗਮ 26 ਦਸੰਬਰ ਦਿਨ ਸੋਮਵਾਰ ਨੂੰ ਕਰਵਾਏ ਗਏ। ਸਰਹੰਦ ਦੀਆਂ ਸੰਗਤਾਂ ਵਲੋ ਅਖੰਡ ਪਾਠ ਦੌਰਾਨ ਲੰਗਰ ਦੀ ਸੇਵਾ ਕਰਵਾਈ ਗਈ। ਬਲਦਾਨੀਉ ਅਤੇ ਬਸਾਨੋ ਦੀਆਂ ਸੰਗਤਾਂ ਵਲੋਂ ਅਕਾਲ ਚੈਨਲ ‘ਤੇ ਸਿੱਧੇ ਪ੍ਰਸਾਰਣ ਦੀ ਸੇਵਾ ਕਰਵਾਈ ਗਈ।
ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਗਏ, ਸਜੇ ਦੀਵਾਨ ਵਿੱਚ ਭਾਈ ਮਨਦੀਪ ਸਿੰਘ ਹੇਰਾਂ ਵਾਲਿਆਂ ਦੇ ਢਾਡੀ ਜਥੇ, ਭਾਈ ਕੁਲਵੰਤ ਸਿੰਘ ਖਾਲਸਾ, ਭਾਈ ਪਰਮਜੀਤ ਸਿੰਘ ਖੱਸਣ, ਭਾਈ ਸਤਨਾਮ ਸਿੰਘ ਸਰਹਾਲੀ, ਭਾਈ ਦਲਬੀਰ ਸਿੰਘ ਯੂਕੇ ਦੇ ਕਵੀਸ਼ਰੀ ਜਥੇ, ਕਥਾਵਾਚਕ ਭਾਈ ਬਲਜਿੰਦਰ ਸਿੰਘ ਅਤੇ ਭਾਈ ਸੁਰਜੀਤ ਸਿੰਘ ਖੰਡੇਵਾਲੇ, ਕੀਰਤਨੀ ਜਥੇ ਭਾਈ ਅਮਨਦੀਪ ਸਿੰਘ ਮੋਧਨਾ, ਭਾਈ ਤਜਿੰਦਰ ਸਿੰਘ ਮੋਨਤੀਕਿਆਰੀ, ਭਾਈ ਰਣਜੀਤ ਸਿੰਘ ਤੇ ਭਾਈ ਜਸਪਾਲ ਸਿੰਘ ਅੋਰਜੀਨੋਵੇ ਵਾਲਿਆਂ ਦੇ ਜਥੇ ਨੇ ਹਾਜ਼ਰੀ ਲਗਾਈ। ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਗਤਕਾ ਅਕੈਡਮੀ ਅਤੇ ਸੰਤ ਜਰਨੈਲ ਸਿੰਘ ਗਤਕਾ ਅਕੈਡਮੀ ਦੇ ਸਿੰਘਾਂ ਵਲੋਂ ਗਤਕੇ ਦੇ ਜੋਹਰ ਦਿਖਾਏ ਗਏ, ਅਕਾਲ ਚੈਨਲ ਯੂਕੇ ਵਲੋ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ 3 ਦਿਨ ਦਿਖਾਇਆ ਗਿਆ।
ਗੁਰਦੁਆਰਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਤੇ ਭਾਈ ਹਰਵੰਤ ਸਿੰਘ ਦਾਦੂਵਾਲ, ਹੈਡਗ੍ਰੰਥੀ ਭਾਈ ਅਮਰੀਕ ਸਿੰਘ, ਭਾਈ ਪਰਮਜੀਤ ਸਿੰਘ, ਭਾਈ ਭਗਵਾਨ ਸਿੰਘ, ਸਤਨਾਮ ਸਿੰਘ, ਇਕਬਾਲ ਸਿੰਘ, ਪਰਮਜੀਤ ਸਿੰਘ, ਜਸਵੀਰ ਸਿੰਘ, ਸੁਖਦੇਵ ਸਿੰਘ ਵੱਲੋਂ ਸਮਾਗਮ ਵਿੱਚ ਪਹੁੰਚੀਆਂ ਸਮੂਹ ਇਟਲੀ ਤੇ ਯੂਕੇ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। 25 ਦਸੰਬਰ ਨੂੰ ਦੁਪਹਿਰ 14:30 ਵਜੇ ਅੰਮ੍ਰਿਤ ਸੰਚਾਰ ਕਰਵਾਇਆ ਗਿਆ, ਜਿਸ ਵਿੱਚ 60 ਸਿੰਘਾਂ ਨੇ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ।
ਯੂਕੇ ਤੋਂ ਭਾਈ ਸਤਨਾਮ ਸਿੰਘ ਚੜ੍ਹਦੀਕਲਾ, ਭਾਈ ਸੁਖਦੇਵ ਸਿੰਘ, ਭਾਈ ਸੁਰਜੀਤ ਸਿੰਘ ਲੈਸਟਰ, ਭਾਈ ਹਰਦੇਵ ਸਿੰਘ ਬਿੱਟਾ, ਭਾਈ ਗੁਰਮੇਲ ਸਿੰਘ, ਭਾਈ ਸੁਖਜਿੰਦਰ ਸਿੰਘ ਨਡਾਲਾ, ਨਿਹੰਗ ਭਾਈ ਹਰਵਿੰਦਰ ਸਿੰਘ, ਭਾਈ ਬਲਜਿੰਦਰ ਸਿੰਘ, ਭਾਈ ਮਹਿਕਪ੍ਰੀਤ ਸਿੰਘ, ਭਾਈ ਤਾਰਾ ਸਿੰਘ, ਭਾਈ ਅਤਿੰਦਰਪਾਲ ਸਿੰਘ ਅਤੇ ਇਟਲੀ ਤੋਂ ਭਾਈ ਲਾਲ ਸਿੰਘ ਸੁਰਤਾਪੁਰ, ਭਾਈ ਮੇਜਰ ਸਿੰਘ ਖੱਖ, ਸਤਿਕਾਰ ਕਮੇਟੀ ਦਮਦਮੀ ਟਕਸਾਲ ਇਟਲੀ ਦੇ ਭਾਈ ਪ੍ਰਗਟ ਸਿੰਘ,ਭਾਈ ਕਸ਼ਮੀਰ ਸਿੰਘ ਮਾਨਤੋਵਾ, ਨੈਸ਼ਨਲ ਧਰਮ ਪ੍ਰਚਾਰ ਕਮੇਟੀ ਇਟਲੀ ਦੇ ਸਮੂਹ ਮੈਂਬਰ, ਅਕਾਲੀ ਦਲ ਇਟਲੀ ਦੇ ਜਗਜੀਤ ਸਿੰਘ ਈਸ਼ਰਹੇਲ, ਕਸ਼ਮੀਰ ਸਿੰਘ ਲੈਹਰਾ, ਕੁਲਵੰਤ ਸਿੰਘ ਕਾਂਤਾ, ਗੁਰਦੁਆਰਾ ਸਾਹਿਬ ਕਸਤੇਲੀਉਨੇ ਤੋ ਭਾਈ ਸੁਖਜਿੰਦਰ ਸਿੰਘ, ਭਾਈ ਹਰਪਾਲ ਸਿੰਘ, ਮਾਨਤੋਵਾ ਤੋ ਭਾਈ ਸਰਤਾਜ ਸਿੰਘ, ਭਾਈ ਸੁਖਦੇਵ ਸਿੰਘ , ਭਾਈ ਕੁਲਵਿੰਦਰ ਸਿੰਘ ਵਿਰੋਨਾ, ਗੁਰਦੁਆਰਾ ਕੋਵੋ ਬੈਰਗਾਮੋ ਤੋਂ ਭਾਈ ਭਜਨ ਸਿੰਘ, ਭਾਈ ਬਲਵੰਤ ਸਿੰਘ ਢਿੱਲੋਂ, ਗੁਰਦੁਆਰਾ ਸਾਹਿਬ ਪੋਰਦੀਨੋਨੇ ਤੋਂ ਭਾਈ ਸਤਵਿੰਦਰ ਸਿੰਘ ਸੱਤੀ, ਭਾਈ ਕੁਲਵਿੰਦਰ ਸਿੰਘ, ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਜਸਪਾਲ ਸਿੰਘ, ਗੁਰਦੁਆਰਾ ਗੁਰੂ ਹਰਗੋਬਿੰਦ ਸਾਹਿਬ ਜੀ ਲੇਨੋ ਅਤੇ ਸ਼੍ਰੋਮਣੀ ਭਗਤ ਧੰਨਾ ਜੱਟ ਜੀ ਯਾਦਗਾਰੀ ਕਮੇਟੀ ਬਰੇਸ਼ੀਆ ਤੋ ਰਣਜੀਤ ਸਿੰਘ ਅੌਲਖ, ਜੋਗਿੰਦਰ ਸਿੰਘ ਗੱਗਾ, ਗੁਰਚਰਨ ਸਿੰਘ, ਬਲਜੀਤ ਸਿੰਘ, ਸੁਰਜੀਤ ਸਿੰਘ, ਗੁਰਦੇਵ ਸਿੰਘ, ਬਲਬੀਰ ਸਿੰਘ, ਕਰਨੈਲ ਸਿੰਘ ਸਹੋਤਾ, ਸਤਨਾਮ ਸਿੰਘ ਮੋਨਕਾ, ਗੁਰਦੁਆਰਾ ਸਾਹਿਬ ਲੋਨੀਗੋ ਤੋ ਭਾਈ ਕੇਵਲ ਸਿੰਘ, ਅਮਨਦੀਪ ਸਿੰਘ ਸਾਭੀ, ਸੰਨਬੋਨੀਫਾਚੋ ਅਤੇ ਕਿਆਪੋ ਤੋ ਸਮੂਹ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ।