Site icon Sikh Siyasat News

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਲਾਨਾ ਬਜ਼ਟ ਅੱਜ

ਅੰਮਿ੍ਤਸਰ (30 ਮਾਰਚ, 2016): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਅੱਜ 2016-17 ਦਾ ਸਾਲਾਨਾ ਬਜਟ 31 ਮਾਰਚ ਨੂੰ ਸ਼ੋ੍ਰਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅੰਤਿੰਰਗ ਕਮੇਟੀ ਵੱਲੋਂ ਪੇਸ਼ ਕੀਤਾ ਜਾਵੇਗਾ, ਜਿਸ ‘ਚ ਪਿਛਲੇ ਵਰ੍ਹੇ ਨਾਲੋਂ ਵਾਧੇ ਦੀ ਸੰਭਾਵਨਾ ਹੈ ।

ਮੁੱਖ ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ

ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਨੂੰ ਸਰਵ ਉੱਚ ਅਦਾਲਤ ‘ਚ ਮਾਮਲਾ ਹੋਣ ਕਾਰਨ ਮਾਨਤਾ ਨਹੀਂ ਹੈ ਜਿਸ ਕਾਰਨ ਪਿਛਲੇ ਚਾਰ ਵਰਿ੍ਹਆਂ ਤੋਂ ਅੰਤਿੰਰਗ ਕਮੇਟੀ ਹੀ ਬਜਟ ਪ੍ਰਵਾਨ ਕਰਦੀ ਹੈ । ਇਸ ਬਜਟ ‘ਚ ਗੁਰਦੁਆਰਾ ਪ੍ਰਬੰਧਾਂ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਨਾਲ ਜੁੜੇ ਵਿਦਿਅਕ ਅਤੇ ਸਿਹਤ ਅਦਾਰਿਆਂ ਦੇ ਖਰਚਿਆਂ ਦਾ ਅਨੁਮਾਨ ਪ੍ਰਸਤਾਵਿਤ ਕੀਤਾ ਜਾਵੇਗਾ ।
ਬਜਟ ਨੂੰ ਜਨਰਲ ਸਕੱਤਰ ਸ: ਸੁਖਦੇਵ ਸਿੰਘ ਭੌਰ ਪੇਸ਼ ਕਰਨਗੇ, ਜਦ ਕਿ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਸਮੇਤ ਸਮੁੱਚੀ ਅੰਤਿ੍ੰਗ ਇਸ ਨੂੰ ਪ੍ਰਵਾਨਗੀ ਦੇਵੇਗੀ । ਇਸ ਸਬੰਧੀ ਚਰਚਾ ਲਈ ਪਹਿਲਾਂ ਹੀ ਸਬ ਕਮੇਟੀਆਂ ਗਠਿਤ ਕਰ ਦਿੱਤੀਆਂ ਗਈਆਂ ਸਨ, ਜਿਨ੍ਹਾਂ ਦੀ ਸਿਫਾਰਸ਼ ‘ਤੇ ਬਜਟ ‘ਚ ਅਮਲ ਕੀਤਾ ਜਾਵੇਗਾ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version