Site icon Sikh Siyasat News

ਸ਼੍ਰੋਮਣੀ ਕਮੇਟੀ ਚੋਣਾਂ ਵਿਚ ਪੰਥਕ ਧਿਰਾਂ ਇਕ ਸੀਟ ’ਤੇ ਇਕ ਉਮੀਦਵਾਰ ਦੀ ਸਹਿਮਤੀ ਬਣਾਉਣ: ਭਾਈ ਦਲਜੀਤ ਸਿੰਘ

ਲੁਧਿਆਣਾ (16 ਅਕਤੂਬਰ, 2010 – ਪੰਜਾਬ ਨਿਊਜ਼ ਨੈਟ.): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਚੇਅਰਮੈਨ ਭਾਈ ਦਲਜੀਤ ਸਿੰਘ ਬਿੱਟੂ ਨੂੰ ਲੁਧਿਆਣਾ ਦੀ ਇਕ ਅਦਾਲਤ ਵਿਚ ਚਲ ਰਹੇ ਕੇਸ ਦੇ ਸਬੰਧ ਵਿਚ ਅੰਮ੍ਰਿਤਸਰ ਜੇਲ ਤੋਂ ਪੇਸ਼ੀ ਲਈ ਲਿਆਦਾ ਗਿਆ। ਇਸ ਸਮੇਂ ਵੱਡੀ ਗਿਣਤੀ ਵਿਚ ਪਾਰਟੀ ਨੇਤਾ ਤੇ ਵਰਕਰ ਅਦਾਲਤ ਵਿਚ ਹਾਜ਼ਰ ਸਨ। ਉਨ੍ਹਾਂ ਨਾਲ ਗਲਬਾਤ ਕਰਦੇ ਹੋਏ ਉਨ੍ਹਾਂ ਨੇ ਪਾਰਟੀ ਦੀ ਸਮੁੱਚੀ ਲੀਡਰਸਿਪ ਤੇ ਵਰਕਰਾਂ ਨੂੰ ਸਲਾਹ ਦਿੱਤੀ ਕਿ ਇਸ ਸਮੇਂ ਪੰਥ ਤੇ ਪੰਜਾਬ ਬਹੁਤ ਹੀ ਭਿਆਨਕ ਦੌਰ ਵਿਚੋਂ ਗੁਜਰ ਰਿਹਾ ਹੈ। ਬਾਦਲ ਸਰਕਾਰ ਹੱਕ ਸੱਚ ਦੀ ਹਰ ਆਵਾਜ਼ ਨੂੰ ਹਰ ਹੀਲੇ ਬੰਦ ਕਰਨ ’ਤੇ ਤੁਲੀ ਹੈ। ਇਹੋ ਹੀ ਕਾਰਣ ਹੈ ਕਿ ਉਨ੍ਹਾਂ ਅਤੇ ਹੋਰ ਅਨੇਕ ਪਾਰਟੀ ਵਰਕਰਾਂ ਨੂੰ ਝੂਠੇ ਪੁਲੀਸ ਕੇਸ ਦਰਜ਼ ਕਰਕੇ ਜੇਲ੍ਹੀ ਡੱਕਿਆ ਜਾ ਰਿਹਾ ਹੈ। ਬੋਲਣ ਦੀ ਅਜਾਦੀ ਦਾ ਹੱਕ ਖੋਹਣ ਲਈ ਨਵੇਂ-ਨਵੇਂ ਕਨੂੰਨ ਬਣਾਏ ਜਾ ਰਹੇ ਹਨ। ਅਕਾਲੀ ਦਲ ਦਾ ਜਬਰ ਜੁਲਮ ਵਿਰੁੱਧ ਅਵਾਜ਼ ਬੁਲੰਦ ਕਰਨ ਤੇ ਇਸ ਵਿਰੁੱਧ ਸੰਘਰਸ਼ ਕਰਨ ਦਾ ਸ਼ਾਨਦਾਰ ਇਤਿਹਾਸ ਰਿਹਾ ਹੈ ਪਰ ਮੌਜੂਦਾ ਕਾਬਜ਼ ਧਿਰ ਨੇ ਇਸ ਪਾਰਟੀ ਨੂੰ ਆਪਣੇ ਹੱਥ ਦਾ ਖਿਡੌਣਾ ਬਣਾਕੇ ਰੱਖ ਦਿੱਤਾ ਹੈ।ਸ਼ੰਘਰਸਸ਼ੀਲ ਅਕਾਲੀ ਵਰਕਰ ਬਾਦਲਕਿਆਂ ਦੀ ਗੁਲਾਮੀ ਤੋਂ ਅੱਕ ਚੁੱਕੇ ਹਨ ਅਤੇ ਉਹ ਕਿਸੇ ਬਦਲ ਦੀ ਭਾਲ ਵਿਚ ਹਨ। ਅਜਿਹੇ ਸਮੇਂ ਵਿਚ ਸਾਨੂੰ ਸਰਕਾਰ ਦੇ ਜਬਰ ਜੁਲਮ ਦਾ ਸਾਹਮਣਾ ਕਰਨ ਲਈ ਪੰਜਾਬ ਦੇ ਸਿਆਸੀ ਮਹੌਲ ਵਿਚ ਲੋਕਤਾਂਤਰਿਕ ਤੇ ਸ਼ਾਤਮਈ ਤਰੀਕੇ ਨਾਲ ਅਹਿਮ ਰੋਲ ਅਦਾ ਕਰਨ ਲਈ ਅਗੇ ਆਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਬਰਬਾਦੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਚ ਪ੍ਰਧਾਨੀ ਪਾਰਟੀ ਪੰਥ ਤੇ ਪੰਜਾਬ ਦਾ ਦਰਦ ਮਹਿਸੂਸ ਕਰਨ ਵਾਲੇ ਆਪਾ ਵਾਰੂ ਵਰਕਰਾਂ ਦੀ ਪਾਰਟੀ ਹੈ। ਇਸ ਲਈ ਆਉਂਦੇ ਸਮੇਂ ਵਿਚ ਵੀ ਸਮੁੱਚੇ ਪਾਰਟੀ ਕਾਡਰ ਨੂੰ ਇਕਮੁੱਠ ਹੋਕੇ ਚੜ੍ਹਦੀ ਕਲਾ ਵਿਚ ਰਹਿੰਦੇ ਹੋਏ ਕੌਮ ਦੀ ਸੇਵਾ ਕਰਦੇ ਰਹਿਣਾ ਚਾਹੀਦਾ ਹੈ। ਆਉਂਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਦਾ ਜਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਤੋਂ ਹੀ ਇਸ ਸੋਚ ਦੇ ਧਾਰਨੀ ਹਾਂ ਕਿ ਬਾਦਲਕਿਆਂ ਨੂੰ ਸਿਆਸੀ ਮਾਤ ਦੇਣ ਲਈ ਹਰ ਸੀਟ ਉਪਰ ਇਕ ਹੀ ਸਾਂਝਾ ਉਮੀਦਹਾਰ ਖੜਾ ਕਰਨਾ ਚਾਹੀਦਾ ਹੈ ਅਤੇ ਪਾਰਟੀ ਇਸ ਪਾਸੇ ਵੱਲ ਨਿਰੰਤਰ ਯਤਨਸ਼ੀਲ ਹੈ ।ਉਨ੍ਹਾਂ ਨੇ ਦੂਜੀਆਂ ਪੰਥਕ ਧਿਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਕ ਸੀਟ ਇਕ ਉਮੀਦਵਾਰ ਦੇ ਫਾਰਮੂਲੇ ਨੂੰ ਅਗੇ ਵਧਾਉਣ ਲਈ ਯਧਤਨ ਕਰਨ।

ਇਸ ਸਮੇਂ ਹੋਰਨਾਂ ਤੋਂ ਇਲਾਵਾ ਜਥੇਬੰਧਕ ਸਕੱਤਰ ਜਸਵੀਰ ਸਿੰਘ ਖੰਡੂਰ,ਕੌਮੀ ਪੰਚ ਕਮਿੱਕਰ ਸਿੰਘ,ਲੁਧਿਆਣਾ ਇਕਾਈ ਦੇ ਪ੍ਰਧਾਨ ਸੁਲਤਾਨ ਸਿੰਘ ਸੋਢੀ, ਆਤਮਾ ਸਿੰਘ ,ਕਰਮਜੀਤ ਸਿੰਘ ਧੰਜਲ,ਪਰਮਿੰਦਰ ਕੌਰ,ਗੁਰਸਰਨ ਸਿੰਘ ਗਾਮਾ, ਅਵਤਾਤਰ ਸਿੰਘ ਤੇ ਸੰਤੋਖ ਸਿੰਘ ਵੀ ਹਾਜਰ ਸਿੰਘ। ਉਨ੍ਹਾਂ ਦੇ ਇਸ ਕੇਸ ਦੀ ਪੈਰਵਈ ਉੱਘੇ ਐਡਵੋਕੇਟ ਸ. ਪੂਰਨ ਸਿੰਘ ਹੁੰਦਲ ਤੇ ਗੁਰਮੀਤ ਸਿੰਘ ਰੱਤੂ ਕਰ ਰਹੇ ਹਨ। ਉਨ੍ਹਾਂ ਦੀ ਅਗਲੀ ਤਰੀਕ 29 ਅਕਤੂਬਰ ਪਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version