Site icon Sikh Siyasat News

ਸੁੱਚਾ ਸਿੰਘ ਲੰਗਾਹ ਖਿਲਾਫ ਬਲਾਤਕਾਰ ਤੇ ਧੋਖਾਧੜੀ ਦਾ ਕੇਸ ਦਰਜ

ਚੰਡੀਗੜ (ਨਰਿੰਦਰ ਪਾਲ ਸਿੰਘ): ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਮੰਤਰੀ ਰਹੇ ਅਤੇ ਪਿਛਲੇ 21ਸਾਲਾਂ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਚਲ ਰਹੇ ਸ੍ਸੁੱਚਾ ਸਿੰਘ ਲੰਗਾਹ ਖਿਲਾਫ ਥਾਣਾ ਸਿਟੀ (ਗੁਰਦਾਸਪੁਰ) ਵਿੱਚ ਬਲਾਤਕਾਰ ਅਤੇ ਧੋਖਾਧੜੀ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਪੀੜਤ ਔਰਤ ਹਰਿੰਦਰ ਕੌਰ ਵਲੋਂ ਗੁਰਦਾਸਪੁਰ ਪੁਲਿਸ ਪਾਸ ਕੀਤੀ ਲਿਖਤੀ ਸ਼ਿਕਾਇਤ ਵਿੱਚ ਸਾਫ ਅੰਕਿਤ ਹੈ ਕਿ ਹਵਸ ਵਿੱਚ ਗਲਤਾਨ ਸੁਚਾ ਸਿੰਘ ਲੰਗਾਹ ਨੇ ਕਿਸ ਤਰ੍ਹਾਂ ਆਪਣੀ ਹੀ ਬੇਟੀ ਦੀ ਜਮਾਤਣ ਰਹੀ ਇੱਕ ਵਿਧਵਾ ਨੂੰ ਤਰਸ ਦੇ ਆਧਾਰ ਤੇ ਨੌਕਰੀ ਦਿਵਾਉਣ ਲਈ ਉਸਦਾ ਸਰੀਰਕ ਸ਼ੋਸ਼ਣ ਕੀਤਾ,ਨੌਕਰੀ ਲਗਵਾਣ ਦੇ ਬਾਅਦ ਵੀ ਬਲੈਕਮੇਲ ਕਰਨ ਜਾਰੀ ਰੱਖਿਆ, ਸਰਕਾਰ ਤੇ ਸਰਕਾਰੀ ਰਸੂਖ ਦੇ ਦਬਾਅ ਹੇਠ ਉਸ ਵਿਧਵਾ ਔਰਤ ਨਾਲ ਪੈਸੇ ਦੀ ਧੋਖਾਧੜੀ ਵੀ ਕੀਤੀ ਅਤੇ ਫਿਰ ਉਸਦੇ ਪ੍ਰੀਵਾਰ ਤੀਕ ਨੂੰ ਨਿਸ਼ਾਨਾ ਬਣਾਏ ਜਾਣ ਦੇ ਸੰਕੇਤ ਤੀਕ ਦੇ ਦਿੱਤੇ।ਪੀੜਤ ਔਰਤ ਨੇ ਲੰਗਾਹ ਦੀ ਜੋਰ ਜਬਰੀ ਤੇ ਇਸ ਨੀਚ ਹਰਕਤ ਨੂੰ ਬਕਾਇਦਾ ਵੀਡੀਓ ਰਾਹੀਂ ਰਿਕਾਰਡ ਕਰਕੇ ਇੱਕ ਪੈਨ ਡਰਾਈਵ ਦੇ ਰਾਹੀਂ ਸਬੂਤ ਵਜੋਂ ਪੁਲਿਸ ਨੂੰ ਪੇਸ਼ ਕੀਤੀ ਜਿਸਤੇ ਕਾਰਵਾਈ ਕਰਦਿਆਂ ਗੁਰਦਾਸਪੁਰ ਸਿਟੀ ਪੁਲਿਸ ਨੇ ਅੱਜ ਸੁਚਾ ਸਿੰਘ ਲੰਗਾਹ ਖਿਲਾਫ ਜ਼ੇਰੇ ਧਾਰਾ 376,384,420,506 ਆਈ ਪੀ ਸੀ ਮਾਮਲਾ ਦਰਜ ਕਰ ਲਿਆ ਹੈ।

ਸ਼੍ਰੋਮਣੀ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ

ਜ਼ਿਕਰਯੋਗ ਹੈ ਕਿ ਬਲਾਤਕਾਰ ਦਾ ਦੋਸ਼ੀ ਲੰਗਾਹ 1996 ਤੋਂ ਨਿਰੰਤਰ ਸ਼੍ਰੋਮਣੀ ਕਮੇਟੀ ਮੈਂਬਰ ਹੈ ,1997 ਤੋਂ 2002 ਤੀਕ ਸੂਬੇ ਦਾ ਲੋਕ ਨਿਰਮਾਣ ਮੰਤਰੀ ਰਿਹਾ ਹੈ ਤੇ ਹੁਣ ਅਕਾਲੀ ਦਲ ਬਾਦਲ ਦਾ ਜਿਲ੍ਹਾ ਪ੍ਰਧਾਨ ਵੀ ਹੈ।ਪੀੜਤ ਹਰਿੰਦਰ ਕੌਰ ਵਲੋਂ ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿੱਚ ਇਹ ਵੀ ਦਰਜ ਹੈ ਕਿ ਕਿਸ ਤਰ੍ਹਾਂ ਲੰਗਾਹ ਅਹੁਦੇ ,ਸਰਕਾਰ ਤੇ ਸਰਕਾਰੇ ਦਰਬਾਰੇ ਰਸੂਖ ਦਾ ਦਾਬਾ ਮਾਰਕੇ ਘਿਨਾਉਣਾ ਜੁਰਮ ਕਰਦਾ ਰਿਹਾ।

ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪਾਰਟੀ ਦੇ ਕੋਰ ਕਮੇਟੀ ਮੈਂਬਰ ਸੁੱਚਾ ਸਿੰਘ ਲੰਗਾਹ ਵੱਲੋਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਦਿੱਤੇ ਅਸਤੀਫ਼ੇ ਫ਼ੌਰੀ ਮਨਜ਼ੂਰ ਕਰ ਲਏ ਹਨ। ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਲੰਗਾਹ ਦਾ ਸੁਨੇਹਾ ਮਿਿਲਆ ਹੈ ਕਿ ਉਹ ਸਾਰੇ ਪਾਰਟੀ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਖੁਦ ਨੂੰ ਕਾਨੂੰਨੀ ਪ੍ਰਕਿਿਰਆ ਅੱਗੇ ਪੇਸ਼ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਅਸਤੀਫ਼ਿਆਂ ਨੂੰ ਸਵੀਕਾਰ ਕਰ ਲਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version