Site icon Sikh Siyasat News

ਹਿੰਦੂਤਵੀ ਭੀੜ ਵਲੋਂ ਜੁਨੈਦ ਨੂੰ ਕਤਲ ਕਰਨ ਦੇ ਵਿਰੋਧ ‘ਚ ਚੰਡੀਗੜ੍ਹ ਵਿਖੇ ਰੋਸ ਵਿਖਾਵਾ

ਚੰਡੀਗੜ੍ਹ: ਹਿੰਦੂਤਵੀ ਭੀੜ ਵੱਲੋਂ ਧਾਰਮਿਕ ਘੱਟਗਿਣਤੀਆਂ ਅਤੇ ਦਲਿਤਾਂ ਦੇ ਕਤਲ ਕੀਤੇ ਜਾਣ ਦੇ ਵਿਰੋਧ ’ਚ ਚੰਡੀਗੜ੍ਹ ਦੇ ਵਸਨੀਕਾਂ ਨੇ ਬੁੱਧਵਾਰ ‘ਨੌਟ ਇਨ ਮਾਈ ਨੇਮ’ ਬੈਨਰ ਤਹਿਤ ਪ੍ਰਦਰਸ਼ਨ ਕੀਤਾ।

ਭੀੜ ਵਲੋਂ ਕਤਲ ਕੀਤੇ ਗਏ 16 ਸਾਲ ਨੌਜਵਾਨ ਜੁਨੈਦ ਦੀ ਫਾਈਲ ਫੋਟੋ

ਭੀੜ ਵੱਲੋਂ ਘੱਟ ਗਿਣਤੀਆਂ ਅਤੇ ਦਲਿਤਾਂ ਦੇ ਕੀਤੇ ਜਾ ਰਹੇ ਤਸ਼ੱਦਦ ’ਤੇ ਮੌਜੂਦਾ ਸਰਕਾਰ ਦੀ ਚੁੱਪੀ ’ਤੇ ਗੁੱਸਾ ਪ੍ਰਗਟ ਕਰਨ ਵਾਸਤੇ ਸ਼ਹਿਰ ਵਾਸੀ ਬੁੱਧਵਾਰ ਸ਼ਾਮੀ ਸੈਕਟਰ 17 ਦੇ ਪਲਾਜ਼ਾ ’ਚ ਇਕੱਠੇ ਹੋਏ। ਜ਼ਿਕਰਯੋਗ ਹੈ ਕਿ ਹਾਲ ਹੀ ’ਚ 15 ਸਾਲਾਂ ਦੇ ਜੂਨੇਦ ਖਾਨ ਨੂੰ ਬਲੱਬਗੜ੍ਹ ’ਚ ਗਊ ਦਾ ਮਾਸ ਖਾਣ ਵਾਲਾ ਦੱਸ ਕੇ ਭੀੜ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਧਾਰਮਿਕ ਕੱਟੜਤਾ ਤਹਿਤ ਜੁਨੈਦ ਖਾਨ ਦਾ ਕਤਲ ਕੀਤੇ ਜਾਣ ਦੇ ਵਿਰੋਧ ’ਚ ਵੱਖ-ਵੱਖ ਥਾਵਾਂ ‘ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਭਾਰਤੀ ਉਪ ਮਹਾਂਦੀਪ ‘ਚ ਵਧਦਾ ਹਿੰਦੂਵਾਦ (ਪ੍ਰਤੀਕਾਤਮਕ ਤਸਵੀਰ)

ਵਿਖਾਵਾਕਾਰੀਆਂ ਨੇ ਕਿਹਾ ਕਿ ਨਰਿੰਦਰ ਮੋਦੀ ਹੋਰਨਾਂ ਦੇਸ਼ਾਂ ਦੇ ਹਾਦਸਿਆਂ ਬਾਰੇ ਤਾਂ ਟਵੀਟ ਜ਼ਰੀਏ ਬੋਲਦੇ ਹਨ ਪਰ ਹਿੰਦੂਵਾਦੀਆਂ ਵੱਲੋਂ ਕਤਲ ਕੀਤੇ ਗਏ ਜੂਨੈਦ ਅਤੇ ਉਸ ਦੀ ਮਾਂ ਦੀ ਹਾਲਤ ਬਾਰੇ ਮੋਦੀ ਨੇ ਚੁੱਪ ਵੱਟੀ ਹੋਏ ਹੈ।

ਇਸ ਮੌਕੇ ਪ੍ਰੋਫੈਸਰ ਮਨਜੀਤ ਸਿੰਘ, ਐਮੀ ਸਿੰਘ, ਪ੍ਰੋਫੈਸਰ ਪਿਆਰੇ ਲਾਲ ਗਰਗ, ਅੰਬੇਦਕਰ ਸਟੂਡੈਂਟ ਯੂਨੀਅਨ ਦਾ ਵਿਦਿਆਰਥੀ ਆਗੂ ਵਿਜੇ, ਐਸਟੀਐਫ ਤੋਂ ਅਮਨ, ਸਵਰਾਜ ਇੰਡੀਆ ਪਾਰਟੀ ਵੱਲੋਂ ਗੁਰਜਸਜੀਤ, ਮਿਸ਼ਾ ਅਤੇ ਚੰਡੀਗੜ੍ਹ ਦੇ ਹੋਰ ਵਸਨੀਕ ਮੌਜੂਦ ਸਨ।

ਸਬੰਧਤ ਖ਼ਬਰ:

ਝਾਰਖੰਡ: ਮਰੀ ਗਾਂ ਕਰਕੇ ਭੀੜ ਨੇ ਬਜ਼ੁਰਗ ਨੂੰ ਕੁੱਟਿਆ ਅਤੇ ਘਰ ਨੂੰ ਲਾਈ ਅੱਗ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version