ਸਾਹਿਤਕ ਕੋਨਾ

ਤੇਰੇ ਦਰਸ਼ਨ ਦਾ ਪੈਮਾਨਾ, ਅਸੀਂ ਸੌਖਾ ਕਰਤਾ ਦਾਤਾਰ ਜੀਓ!

By ਸਿੱਖ ਸਿਆਸਤ ਬਿਊਰੋ

May 28, 2019

ਅੰਮ੍ਰਿਤ ਵੇਲੇ ਕਰ ਇਸ਼ਨਾਨਾ ਗੁਰ ਗੁਰ ਜਪਣਾ ਲਾਇ ਧਿਆਨਾ ਤੇਰੇ ਦਰਸ਼ਨ ਦਾ ਪੈਮਾਨਾ ਔਖਾ ਬੜਾ ਦਾਤਾਰ ਜੀਓ!

ਅਸੀਂ ਸੌਖਾ ਕਰਤਾ ਦੇ ਬੁੱਤਾਂ ਦਾ ਆਕਾਰ ਜੀਓ!

ਸਤਿਗੁਰ ਜੀ ਤੇਰੇ ਦਰਸ਼ਨ ਤਾਈਂ ਅਸੀਂ ਬੁੱਤ ਬਣਾਏ ਥਾਂਓ-ਥਾਈਂ ਕੀ ਕਾਗਜ਼, ਪੱਥਰ, ਕੀ ਬਿਜਲਾਈ ਅਸੀਂ ਵਰਤੇ ਹਰ ਪ੍ਰਕਾਰ ਜੀਓ!

ਹੈ ਤੇਜ਼ ਜ਼ਮਾਨਾ ਬੜਾ ਕੁਲ੍ਹੈਣਾ ਨਾਲ ਜ਼ਮਾਨੇ ਚੱਲਣਾ ਪੈਣਾ ਨਹੀਂ ਕਿਸੇ ਨੇ ਤੇਰਾ ਨਾਂ ਨ੍ਹੀ ਲੈਣਾ ਕਿੰਝ ਸਹੀਏ ਇਹ ਧ੍ਰਿਕਾਰ ਜੀਓ?

ਸਿੱਖਾਂ ਦੇ ਨਵਜੰਮੇਂ ਬੱਚੇ ਸਿੱਖੀ ਵਿੱਚ ਰਹਿ ਜਾਣ ਨਾ ਕੱਚੇ ਤਾਂਹੀਂ ਨੈਣ-ਨਕਸ਼ ਤੇਰੇ ਸੁੱਚੇ-ਸੱਚੇ ਲਏ ਅਕਲਾਂ ਨਾਲ ਉਤਾਰ ਜੀਓ!

ਹੁਣ ਔਖੀ ਚੀਜ਼ ਨੂੰ ਗਾਹਕ ਨਾ ਪੈਂਦਾ ਸੌਖਾ ਸੌਦਾ ਹਰ ਕੋਈ ਲੈਂਦਾ ਲਾ ਸਿੱਖੀ ਨੂੰ ਖੋਰਾ ਸਹਿੰਦਾ ਸਹਿੰਦਾ ਤਾਂਹੀਂ ਕੀਤੀ ਪੇਸ਼ ਬਾਜ਼ਾਰ ਜੀਓ!

ਤੇਰੇ ਦਰਸ਼ਨ ਤਾਈਂ ਦੇ ਬੁੱਤਾਂ ਦਾ ਆਕਾਰ ਜੀਓ! ਸਿੱਖਾਂ ਤੋਂ ਲਾਹਤਾ ਅਮਲ ਕਰਨ ਦਾ ਭਾਰ ਜੀਓ!

– ਜਸਬੀਰ ਸਿੰਘ

 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: