Site icon Sikh Siyasat News

ਫਿਲਮ ਦਾਸਤਾਨ-ਏ-ਸਰਹਿੰਦ ਦਾ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਵਿਰੋਧ : ਸਿਨੇਮਾਂ ਘਰਾਂ ਚ ਫਿਲਮ ਨਾ ਲੱਗਣ ਦੇਣ ਦੀ ਦਿੱਤੀ ਚਿਤਾਵਨੀ

ਪਟਿਆਲਾ :-  ਪੰਜਾਬੀ ਫਿਲਮ ਦਾਸਤਾਨ-ਏ-ਸਰਹਿੰਦ ਚੱਲਣ ਤੋਂ ਪਹਿਲਾਂ ਹੀ ਵਿਵਾਦਾਂ ਚ ਨਜ਼ਰ ਆਉਣ ਲੱਗੀ ਹੈ। ਫਿਲਮ ਦੇ ਵਿਰੋਧ ਅੱਜ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਦਲ ਦੇ ਵਰਕਰਾਂ ਵੱਲੋਂ ਪਟਿਆਲਾ ਦੇ ਦਫ਼ਤਰ ਮੀਟਿਂਗ ਕਰ ਕੇ ਵਿਰੋਧ ਪ੍ਰਗਟ ਕੀਤਾ ਅਤੇ ਚਿਤਾਵਨੀ ਦਿੱਤੀ ਕਿ ਫਿਲਮ ਨਾ ਲੱਗਣ ਦਿੱਤੀ ਜਾਵੇਗੀ ਅਤੇ ਨਾ ਚੱਲਣ ਦਿੱਤੀ ਜਾਵੇਗੀ ।

ਜਾਣਕਾਰੀ ਦਿੰਦਿਆ ਹਰਭਜਨ ਸਿੰਘ ਕਸ਼ਮੀਰੀ ਜਨਰਲ ਸਕੱਤਰ ਅਤੇ ਪੀ,ਐਸ,ਈ ਮੈਂਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ ਪ੍ਰੋ ਮਹਿੰਦਰਪਾਲ ਸਿੰਘ ਜਨਰਲ ਸਕੱਤਰ ਅੱਤੇ ਪੀ,ਐਸ,ਈ ਮੈਂਬਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਹਰਮੀਤ ਸਿੰਘ ਸੋਢੀ ਪ੍ਰਧਾਨ ਯੂਥ ਅਕਾਲੀ ਨੇ ਕਿਹਾ ਕਿ ਫਿਲਮ ਪੰਥਕ ਰਵਾਇਤਾਂ ਦੇ ਉਲਟ ਹੈ, ਜਿਸ ਦਾ ਅਸੀਂ ਵਰੋਧ ਕਰਦੇ ਹਾਂ। ਉਨਾਂ ਕਿਹਾ ਕਿ ਫਿਲਮ ਦੇ ਵਿਰੋਧ ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਪਣੀ ਭੁਮਿਕਾ ਅਦਾ ਕਰਨੀ ਚਾਹਿਦੀ ਹੈ । ਅਜਿਹੀਆ ਫਿਲਮਾਂ ਸਿੱਖ ਭਾਵਨਾਵਾਂ ਦੇ ਉਲਟ ਹਨ ਅਤੇ ਠੇਸ ਪੁੱਜਦੀ ਹੈ । ਇਸ ਕਰ ਕੇ ਅਜਿਹੀਆ ਫਿਲਮਾਂ ਨਹੀਂ ਲੱਗਣ ਦਿੱਤੀ ਜਾਵੇਗੀ । ਉਨਾਂ ਕਿਹਾ ਕਿ ਇਤਿਹਾਸ ਨੂੰ ਦਰਸ਼ਾਉਂਦੀਆਂ ਫਿਲਮ ਬਣਾਉਣੀਆਂ ਚਾਹੀਦੀਆਂ ਹਨ ਪਰ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਦਾਚਿਤ ਇਹ ਫਿਲਮ ਪ੍ਰਵਾਨ ਨਹੀਂ ਹੈ, ਜਿਸ ਦਾ ਸਿੱਖ ਸਮਾਜ ਵਿਰੋਧ ਕਰਦਾ ਹੈ ।

ਉਨ੍ਹਾਂ ਸਖਤ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਸਿਰਮੇਰ ਸੰਸਥਾ ਨੇ ਆਪਣੀ ਭੂਮਿਕਾ ਅਦਾ ਨਾ ਕੀਤੀ ਤਾਂ ਸਖਤ ਐਕਸ਼ਨ ਲਿਆ ਜਾਵੇਗਾ । ਉਨ੍ਹਾਂ ਇਕ ਟੁੱਕ ਕਿਹਾ ਕਿ ਫਿਲਮ ਕਿਸੇ ਵੀ ਸਿਨੇਮਾ ਚ ਲੱਗੀ ਤਾਂ ਅਗਲੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ । ਇਸ ਮੋਕੇ ਹਰਭਜਨ ਸਿੰਘ ਕਸ਼ਮੀਰੀ ਜਰਨਲ ਸਕੱਤਰ ਅਤੇ ਪੀ ,ਐਸ,ਈ ਮੈਂਬਰ ਅਕਾਲੀ ਦਲ (ਅੰਮ੍ਰਿਤਸਰ), ਹਰਮੀਤ ਸਿੰਘ ਸੋਢੀ ਪ੍ਰਧਾਨ ਯੂਥ ਅਕਾਲੀ ਦਲ (ਅੰਮ੍ਰਿਤਸਰ) ਪਟਿਆਲਾ, ਬਲਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਰਣਜੀਤ ਸਿੰਘ ਸੇਠੀ ਜਨਰਲ ਸੱਤਰ ਅਕਾਲੀ ਦਲ (ਅੰਮ੍ਰਿਤਸਰ) ਪਟਿਆਲਾ ਆਦਿ ਹਾਜ਼ਰ ਸਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version