ਚੰਡੀਗੜ੍ਹ: ਆਮ ਆਦਮੀ ਪਾਰਟੀ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ ਕਿ ਪਾਰਟੀ ਦੀ ਰਾਜਨੀਤਕ ਮਾਮਲਿਆਂ ਦੇ ਵਿਚਾਰ ਲਈ ਕਮੇਟੀ (ਪੀਏਸੀ) ਨੇ ਇਹ ਫੈਸਲਾ ਕੀਤਾ ਹੈ ਕਿ ਸੁੱਚਾ ਸਿੰਘ ਛੋਟੇਪੁਰ ਨੂੰ ਉਸਦੇ ਪੰਜਾਬ ਕਨਵੀਨਰ ਦੇ ਮੌਜੂਦਾ ਅਹੁਦੇ ਤੋਂ ਤੁਰੰਤ ਹਟਾਇਆ ਜਾਵੇ।
ਪੀਏਸੀ ਦੀ ਮੀਟਿੰਗ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਵਿਚ ਹੋਈ। ਇਸ ਵਿਚ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਅਤੇ ਫਰੀਦਕੋਟ ਤੋਂ ਸੰਸਦ ਪ੍ਰੋਫੈਸਰ ਸਾਧੂ ਸਿੰਘ ਵੀ ਸ਼ਾਮਲ ਸੀ।
‘ਆਪ’ ਦੀ ਪੀਏਸੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਛੋਟੇਪੁਰ ਵਲੋਂ ਪੈਸਿਆਂ ਅਤੇ ਹੋਰ ਸ਼ਿਕਾਇਤਾਂ ਦੀ ਜਾਂਚ ਲਈ ਦੋ ਮੈਂਬਰੀ ਪੈਨਲ ਬਣਾਇਆ ਜਾਵੇ।
ਦੋ ਮੈਂਬਰੀ ਪੈਨਲ, ਜਿਸ ਵਿਚ ਹਾਲ ਹੀ ਵਿਚ ਪੰਜਾਬ ਦੇ ਸਹਿ-ਇੰਚਾਰਜ ਬਣੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਅਤੇ ‘ਆਪ’ ਆਗੂ ਜਸਬੀਰ ਸਿੰਘ ਬੀਰ (ਮੁਖੀ, ਸ਼ਿਕਾਇਤ ਸੈਲ, ਪੰਜਾਬ) ਸ਼ਾਮਲ ਹਨ।
ਬਿਆਨ ਵਿਚ ਕਿਹਾ ਗਿਆ, “ਪੀਏਸੀ ਦੀ ਮੀਟਿੰਗ ‘ਚ ਛੋਟੇਪੁਰ ਵਲੋਂ ਪੈਸੇ ਲੈਣ ਸਬੰਬੀ ਵੀਡੀਓ ਬਾਰੇ ਖੁਲ੍ਹ ਕੇ ਵਿਚਾਰ ਹੋਈ। ਛੋਟੇਪੁਰ ਖਿਲਾਫ ਪਾਰਟੀ ਦੇ ਹਮਾਇਤੀਆਂ ਵਲੋਂ 8-10 ਹੋਰ ਸ਼ਿਕਾਇਤਾਂ ਸਬੰਧੀ ਵੀ ਵਿਚਾਰ ਕੀਤਾ ਗਿਆ।”
ਜਾਰੀ ਬਿਆਨ ਵਿਚ ਇਹ ਵੀ ਕਿਹਾ ਗਿਆ ਕਿ ਪੀਏਸੀ ਨੇ ਅੰਮ੍ਰਿਤਸਰ ਆਧਾਰਿਤ ਆਗੂ ਵਲੋਂ ਛੋਟੇਪੁਰ ਖਿਲਾਫ ਮਿਲੀ ਸ਼ਿਕਾਇਤ ਅਤੇ ਨਿਊਜ਼ੀਲੈਂਡ ਆਧਾਰਿਤ ਜ਼ੀਰਾ ਦੇ ਇਕ ਸ਼ਖਸ ਵਲੋਂ ਮਿਲੀ ਸ਼ਿਕਾਇਤ ‘ਤੇ ਵੀ ਵਿਚਾਰਾਂ ਕੀਤੀਆਂ ਗਈਆਂ। ਇਨ੍ਹਾਂ ਸ਼ਿਕਾਇਤਾਂ ਵਿਚ ਇਹ ਕਿਹਾ ਗਿਆ ਕਿ ਛੋਟੇਪੁਰ ਨੇ ਉਨ੍ਹਾਂ ਨੂੰ ਇਹ ਵਾਅਦਾ ਕਰਕੇ ਪੈਸੇ ਲਏ ਕਿ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਹੋਣ ‘ਤੇ ਵਿਧਾਨ ਸਭਾ ਚੋਣਾਂ ਵਿਚ ਟਿਕਟਾਂ ਦਿਵਾਉਣਗੇ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
MLA Jarnail Singh panel to inquire into Sucha Singh Chhotepur’s video & audio clips ..
ਸਬੰਧਤ ਵੀਡੀਓ: