Site icon Sikh Siyasat News

ਮਨੀਪੁਰ ਦੀ ਬਹਾਦਰ ਧੀ ਇਰੋਮ ਸ਼ਰਮੀਲਾ ਨੂੰ ਦਿੱਲੀ ਦੀ ਅਦਾਲਤ ਨੇ ਖੁਦਕੁਸ਼ੀ ਮਾਮਲੇ ਵਿੱਚੋਂ ਬਰੀ ਕੀਤਾ

ਇਰੋਮ ਸ਼ਰਮੀਲਾ( ਪੁਰਾਣੀ ਤਸਵੀਰ)

ਨਵੀਂ ਦਿੱਲੀ(30 ਮਾਰਚ, 2016): ਮਨੀਪੁਰ ਦੀ ਬਹਾਦਰ ਧੀ ਵਜੋਂ ਜਾਣੀ ਜਾਂਦੀ ਅਤੇ ਮਨੀਪੁਰ ਦੀ ਮਨੁੱਖੀ ਅਧਿਕਾਰ ਕਾਰਕੁਨ ਇਰੋਮ ਸ਼ਰਮੀਲਾ ਨੂੰ ਇਥੋਂ ਦੀ ਇਕ ਅਦਾਲਤ ਨੇ ਸਾਲ 2006 ਦੇ ਖ਼ੁਦਕੁਸ਼ੀ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ। ਮੈਟਰੋਪਾਲਿਟਨ ਮੈਜਿਸਟਰੇਟ ਹਰਵਿੰਦਰ ਸਿੰਘ ਨੇ ਸ਼ਰਮੀਲਾ ਨੂੰ ਬਰੀ ਕਰ ਦਿੱਤਾ। ਸਾਲ 2006 ਵਿੱਚ ਉਸ ਉਪਰ ਉਦੋਂ ਕੇਸ ਦਰਜ ਕੀਤਾ ਗਿਆ ਸੀ ਜਦੋਂ ਜੰਤਰ ਮੰਤਰ ’ਤੇ ਉਹ ਮਰਨ ਵਰਤ ’ਤੇ ਬੈਠ ਗੲੀ ਸੀ।

ਪਟਿਆਲਾ ਹਾਊਸ ਕੋਰਟ, ਨਵੀਂ ਦਿੱਲੀ ’ਚ ਖ਼ੁਦਕੁਸ਼ੀ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਬੁੱਧਵਾਰ ਨੂੰ ਪੇਸ਼ੀ ਭੁਗਤ ਕੇ ਜਾਂਦੀ ਹੋਈ ਸਮਾਜਿਕ ਕਾਰਕੁਨ ਇਰੋਮ ਸ਼ਰਮੀਲਾ

ਉਂਜ ਇਹ ਮਨੁੱਖੀ ਅਧਿਕਾਰ ਕਾਰਕੁਨ ਬੀਤੇ 16 ਸਾਲਾਂ ਤੋਂ ਭੁੱਖ ਹਡ਼ਤਾਲ ’ਤੇ ਹੈ। ਉਹ ਮਨੀਪੁਰ ਵਿੱਚੋਂ ਫੌਜ ਨੂੰ ਦਿੱਤੀਆਂ ਵਿਸ਼ੇਸ ਤਾਕਤਾਂ ਵਾਲਾ ਕਾਨੂੰਨ ਹਟਾਉਣ ਦੀ ਮੰਗ ਕਰ ਰਹੀ ਹੈ। ਉਸ ਨੇ ਬੀਤੇ ਦਿਨ ਕਿਹਾ ਸੀ ਕਿ ਉਹ ਆਪਣਾ ਵਰਤ ਖਤਮ ਕਰਨ ਲਈ ਤਿਆਰ ਹੈ ਬਸ਼ਰਤੇ ਮਨੀਪੁਰ ਵਿੱਚੋਂ ਹਥਿਆਰਬੰਦ ਫੌਜਾਂ ਨੂੰ ਦਿੱਤੀਆਂ ਵਿਸ਼ੇਸ਼ ਤਾਕਤਾਂ ਵਾਪਸ ਲੈ ਲਈਆਂ ਜਾਣ।

ਉਸ ਨੇ ਇਸ ਮਾਮਲੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਦੀ ਇੱਛਾ ਪ੍ਰਗਟਾਈ। ਸ਼ਰਮੀਲਾ ਦੇ ਨੱਕ ਵਿੱਚ ਨਾਲੀ ਪਾਈ ਹੋਈ ਹੈ ਤੇ ਉਸ ਨੂੰ ਉਸ ਰਾਹੀਂ ਤਰਲ ਪਦਾਰਥ ਦਿੱਤੇ ਜਾ ਰਹੇ ਹਨ।

ਬਹਾਦਰ ਬੀਬੀ ਵਜੋਂ ਮਸ਼ਹੂਰ ਸ਼ਰਮੀਲਾ ਨੇ ਅਦਾਲਤ ਨੂੰ ਕਿਹਾ ਕਿ ਉਸ ਦਾ ਪ੍ਰਦਰਸ਼ਨ ਅਹਿੰਸਕ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version