ਚੰਡੀਗੜ: ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੇ ਪਹਿਲੀ ਕਤਾਰ ਦੇ ਆਗੂਆਂ ਨਾਲੋਂ ਵੱਖਰੀ ਸੁਰ ਰੱਖਣ ਵਾਲਿਆਂ ਨੂੰ ਪਾਰਟੀ ਅਨੁਸ਼ਾਸ਼ਨ ਦੇ ਨਾਂ ‘ਤੇ ਪਾਰਟੀ ਵਿੱਚ ਬਾਹਰ ਦਾ ਰਸਤਾ ਵਿਖਾਇਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਟਿਕਟ ਤੋਂ ਜਿੱਤੇ ਲੋਕ ਸਭਾ ਮੈਂਬਰ ਸ੍ਰ. ਹਰਿੰਦਰ ਸਿੰਘ ਖਾਲਸਾ, ਡਾ. ਗਾਂਧੀ. ਡਾ. ਦਲਜੀਤ ਸਿੰਘ ਤੋਂ ਬਾਅਦ ਹੁਣ ਪ੍ਰਸਿੱਧ ਲਕਿ ਗਾਇਕ ਅਤੇ ਬਠਿੰਡਾਂ ਤੋਂ ਪਾਰਟੀ ਦੀ ਟਿਕਟ ‘ਤੇ ਚੋਣ ਲੜ ਚੱਕੇ ਜੱਸੀ ਜਸਰਾਜ ਨੂੰ ਪਾਰਟੀ ਵਿੱਚ ਕੱਢ ਦਿੱਤਾ ਗਿਆ ਹੈ।
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਜੱਸੀ ਜਸਰਾਜ ਨੂੰ ਪਾਰਟੀ ਵਿਚੋਂ 6 ਸਾਲ ਲਈ ਬਰਖਾਸਤ ਕਰ ਦਿੱਤਾ ਹੈ। ।
ਸ਼ੁਕੱਰਵਾਰ ਨੂੰ ਆਪ ਵਲੋਂ ਜਾਰੀ ਪ੍ਰੈਸ ਬਿਆਨ ਵਿੱਚ ਸੁੱਚਾ ਸਿੰਘ ਛੋਟੇਪੁਰ ਨੇ ਦੱਸਿਆ ਕਿ ਜੱਸੀ ਜਸਰਾਜ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਪਾਰਟੀ ਦੇ ਅਨੁਸ਼ਾਸਨ ਨੂੰ ਵਾਰ-ਵਾਰ ਭੰਗ ਕਰ ਰਿਹਾ ਸੀ।
ਪਾਰਟੀ ਨੇ ਕਿਹਾ ਕਿ ਜੱਸੀ ਜਸਰਾਜ ਪਾਰਟੀ ਦੇ ਵਾਲੰਟਿਅਰਾਂ ਅਤੇ ਆਗੂਆਂ ਨਾਲ ਵਿਚਾਰ ਕੀਤੇ ਬਿਨਾਂ ਹੀ ਆਪਣੇ ਪੱਧਰ ਉੱਤੇ ਹੀ ਨਿਯੁੱਕਤੀਆਂ ਅਤੇ ਪਾਰਟੀ ਦੇ ਬਰਾਬਰ ਪ੍ਰੋਗਰਾਮ ਚਲਾ ਰਿਹਾ ਸੀ। ਪਾਰਟੀ ਲੀਡਰਸ਼ਿਪ ਦੇ ਵਿਰੁੱਧ ਸੋਸ਼ਲ ਮੀਡਿਆ ਉੱਤੇ ਵੀਡੀਓਜ ਅਤੇ ਅਪਮਾਨਜਨਕ ਬਿਆਨਬਾਜੀ ਕਰ ਰਿਹਾ ਸੀ। ਵਾਰ-ਵਾਰ ਚੇਤਾਵਨੀ ਦਿੱਤੀ ਜਾਣ ਦੇ ਬਾਵਜੂਦ ਜੱਸੀ ਜਸਰਾਜ ਦੀ ਪਾਰਟੀ ਵਿਰੋਧੀ ਜਾਰੀ ਰਹੀ, ਜਿਸ ਕਾਰਨ ਪਾਰਟੀ ਨੇ ਜੱਸੀ ਜਸਰਾਜ ਦੀ ਮੁਢੱਲੀ ਮੈਂਬਰੀ ਨੂੰ 6 ਸਾਲ ਲਈ ਖਤਮ ਕਰ ਦਿੱਤਾ ਹੈ।