ਸਿਆਸੀ ਖਬਰਾਂ

ਭਾਰਤੀ ਕਬਜ਼ੇ ਵਾਲੇ ਕਸ਼ਮੀਰ ‘ਚ ਦੁਬਾਰਾ ਇਸਤੇਮਾਲ ਹੋਣਗੀਆਂ ਛਰੇ ਵਾਲੀਆਂ ਗੰਨਾਂ: ਮੀਡੀਆ ਰਿਪੋਰਟ

By ਸਿੱਖ ਸਿਆਸਤ ਬਿਊਰੋ

February 28, 2017

ਨਵੀਂ ਦਿੱਲੀ: ਮੀਡੀਆ ਦੀਆਂ ਖ਼ਬਰਾਂ ਮੁਤਾਬਕ ਭਾਰਤੀ ਨੀਮ ਫੌਜੀ ਦਸਤਿਆਂ ਵਲੋਂ ਕਸ਼ਮੀਰ ‘ਚ ਪੈਲਟ (ਛਰੇ ਵਾਲੀਆਂ) ਗੰਨਾਂ ਦਾ ਇਸਤਲੇਆਮ ਦੁਬਾਰਾ ਸ਼ੁਰੂ ਕੀਤਾ ਜਾਏਗਾ। ਰਿਪੋਰਟਾਂ ਮੁਤਾਬਕ ਸੀ.ਆਰ.ਪੀ.ਐਫ. ਦੇ ਡਾਇਰੈਕਟਰ ਜਨਰਲ ਕੇ. ਦੁਰਗਾ ਪ੍ਰਸਾਦ ਨੇ ਮੀਡੀਆ ਨੂੰ ਸੋਮਵਾਰ (27 ਫਰਵਰੀ) ਦੱਸਿਆ ਕਿ ਹੁਣ ਆਧੁਨਿਕ ਪੈਲਟ ਗੰਨਾਂ ਦੇ ਇਸਤੇਮਾਲ ਹੋਏਗਾ।

ਉਨ੍ਹਾਂ ਦੱਸਿਆ ਕਿ ਪੈਲਟ ਗੰਨਾਂ ਦੇ ਸੁਧਰੇ ਹੋਏ ਰੂਪ ਦਾ ਇਤਲੇਮਾਲ ਕਿਸੇ ਵੀ ਵਿਰੋਧ ਪ੍ਰਦਰਸ਼ਨ ਜਾਂ ਹਥਿਆਰਬੰਦ ਜੰਗਜੂਆਂ ਖਿਲਾਫ ਕਾਰਵਾਈ ਵੇਲੇ ਲੋਕਾਂ ਨੂੰ ਖਿੰਡਾਉਣ ਲਈ ਕੀਤਾ ਜਾਏਗਾ।

ਸਬੰਧਤ ਖ਼ਬਰ: ਕਸ਼ਮੀਰ ਸੰਕਟ: ਪਿਛਲੇ 100 ਦਿਨਾਂ ਦੇ ਕਰਫਿਊ ‘ਚ 7000 ਗ੍ਰਿਫਤਾਰੀਆਂ, 450 ‘ਤੇ ਪੀਐਸਏ ਤਹਿਤ ਮੁਕੱਦਮਾ ਦਰਜ …

ਇੰਡੀਅਨ ਐਕਸਪ੍ਰੈਸ ਮੁਤਾਬਕ ਕੇ. ਦੁਰਗਾ ਪ੍ਰਸਾਦ ਨੇ ਕਿਹਾ ਕਿ ਪੈਲਟ ਗੰਨਾਂ ਨੂੰ ਸੁਧਾਰਨ ਅਤੇ ਆਧੁਨਿਕ ਬਣਾਉਣ ‘ਚ ਬੀ.ਐਸ.ਐਫ. ਨੇ ਸਾਡੀ ਮਦਦ ਕੀਤੀ ਹੈ, ਤਾਂ ਜੋ ਪੈਲਟ ਗੰਨਾਂ ਤੋਂ ਹੋਣ ਵਾਲੇ ਜ਼ਖਮਾਂ ਨੂੰ ਘਟਾਇਆ ਜਾ ਸਕੇ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕਸ਼ਮੀਰੀ ਨੌਜਵਾਨ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਕਈ ਮਹੀਨਿਆਂ ਤਕ ਕਸ਼ਮੀਰ ‘ਚ ਰੋਸ ਪ੍ਰਦਰਸ਼ਨ ਹੁੰਦੇ ਰਹੇ ਅਤੇ ਨੀਮ ਫੌਜੀ ਦਸਤਿਆਂ ਵਲੋਂ ਲੋਕਾਂ ਨੂੰ ਕਾਬੂ ਕਰਨ ਲਈ ਵੱਡੇ ਪੱਧਰ ‘ਤੇ ਪੈਲਟ ਗੰਨਾਂ ਦਾ ਇਸਤੇਮਾਲ ਕੀਤਾ। ਇਨ੍ਹਾਂ ਪੈਲਟ ਗੰਨਾਂ ਨਾਲ ਆਪਣੀ ਅੱਖਾਂ ਦੀ ਰੋਸ਼ਨੀ ਗਵਾਉਣ ਵਾਲਿਆਂ ਦੀ ਗਿਣਤੀ ਸੈਂਕੜਿਆਂ ਵਿਚ ਸੀ। ਕੌਮਾਂਤਰੀ ਪੱਧਰ ‘ਤੇ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ ਵਲੋਂ ਇਸਦਾ ਸਖਤ ਵਿਰੋਧ ਕੀਤਾ ਗਿਆ ਸੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Indian Administration to Re-engage Pellet guns in Occupied Kashmir: Media Reports …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: