Site icon Sikh Siyasat News

ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਟਰੰਪ ਨੇ ਕਿਹਾ “ਸਿੱਖਾਂ ਸਮੇਤ ਘੱਟਗਿਣਤੀਆਂ ਦੇ ਹੱਕਾਂ ਦੀ ਰਾਖੀ ਕਰਾਂਗਾ”

ਡੋਨਾਲਡ ਟਰੰਪ

ਵਾਸ਼ਿੰਗਟਨ(30 ਮਾਰਚ, 2016): ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀ ਨਾਮਜ਼ਦਗੀ ਲਈ ਰਿਪਬਲਿਕਨ ਪਾਰਟੀ ਦੇਂ ਉਮੀਦਵਾਰਾਂ ’ਚ ਸਭ ਤੋਂ ਅੱਗੇ ਚਲ ਰਹੇ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਹੋਰ ਘੱਟ ਗਿਣਤੀ ਫਿਰਕਿਆਂ ਦੇ ਹੱਕਾਂ ਦੀ ਰਾਖੀ ਕਰਨਾ ਚਾਹੁੰਦੇ ਹਨ ਪਰ ‘ਕੱਟਡ਼ਪੰਥੀ ਇਸਲਾਮ’ ਦੀ ਗੰਭੀਰ ਸਮੱਸਿਆ ਨੂੰ ਵੀ ਸਮਝਣ ਦੀ ਲੋਡ਼ ਹੈ।

ਓਕ ਕਰੀਕ ਗੁਰਦੁਆਰੇ ਅੰਦਰ ਕਈ ਸਿੱਖਾਂ ਨੂੰ ਬਚਾਉਣ ਵਾਲੇ ਅਧਿਕਾਰੀ ਲੈਫ਼ਟੀਨੈਂਟ (ਸੇਵਾਮੁਕਤ) ਬ੍ਰਾਇਨ ਮਰਫ਼ੀ ਨੇ ਸਵਾਲ ਪੁੱਛਿਆ ਕਿ ਅਮਰੀਕਾ ’ਚ ਦਸਤਾਰ ਸਜਾਉਣ ਵਾਲੇ 99 ਫ਼ੀਸਦੀ ਸਿੱਖ ਹਨ ਨਾ ਕਿ ਮੁਸਲਮਾਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਅਤੇ ਅਜਿਹੇ ਧਰਮਾਂ ਨੂੰ ਵੱਖ ਨਾ ਕਰਨ ਬਾਰੇ ਕੀ ਕਦਮ ਚੁੱਕੇ ਜਾਣਗੇ। ਇਸ ਦੇ ਨਾਲ ਮੁਸਲਮਾਨਾਂ, ਸਿੱਖਾਂ, ਹਿੰਦੂਆਂ ਅਤੇ ਯਹੂਦੀਆਂ ਦੇ ਸੰਵਿਧਾਨਕ ਹੱਕਾਂ ਦੀ ਕਿਵੇਂ ਰਾਖੀ ਕੀਤੀ ਜਾਏਗੀ।

ਜ਼ਿਕਰਯੋਗ ਹੈ ਕਿ ਗੁਰਦੁਆਰੇ ਅੰਦਰ ਮਰਫ਼ੀ ਨੂੰ 15 ਗੋਲੀਆਂ ਲੱਗੀਆਂ ਸਨ। ਟਰੰਪ ਨੇ ਕਿਹਾ ਕਿ ਪਰਮਾਣੂ ਹਥਿਆਰਾਂ ਵਾਲਾ ਪਾਕਿਸਤਾਨ ਵੱਡੀ ਸਮੱਸਿਆ ਹੈ। ਲਾਹੌਰ ਧਮਾਕੇ ’ਚ ਮਾਰੇ ਗਏ ਇਸਾਈਆਂ ਬਾਰੇ ਉਸ ਨੇ ਕਿਹਾ ਕਿ ਪਾਕਿਸਤਾਨ ਨੂੰ ਹਾਲਾਤ ਸਖ਼ਤੀ ਨਾਲ ਨਜਿੱਠਣੇ ਚਾਹੀਦੇ ਹਨ। ਦਹਿਸ਼ਤਗਰਦੀ ਦੇ ਟਾਕਰੇ ਲਈ ਉਸ ਨੇ ਆਪਣੇ ਆਪ ਨੂੰ ਹੋਰ ਸਾਥੀਆਂ ਨਾਲੋਂ ਕਾਬਿਲ ਦੱਸਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version