Site icon Sikh Siyasat News

ਭਾਰਤ ਸਰਕਾਰ ਵਲੋਂ ਪਾਕਿਸਤਾਨ ਨਾਲ ਲੱਗਦੀ ਸਰਹੱਦ ‘ਤੇ 10 ਕਿਲੋਮੀਟਰ ਦਾ ਇਲਾਕਾ ਖਾਲੀ ਕਰਨ ਦੇ ਹੁਕਮ

ਅੰਮ੍ਰਿਤਸਰ: ਮੀਡੀਆ ਦੀਆਂ ਪੁਖਤਾ ਰਿਪੋਰਟਾਂ ਅਨੁਸਾਰ ਭਾਰਤ ਸਰਕਾਰ ਨੇ ਸਰਹੱਦੀ ਇਲਾਕਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਪਾਕਿਸਤਾਨ ਨਾਲ ਲਗਦੀ ਕੌਮਾਂਤਰੀ ਸਰਹੱਦ ‘ਤੇ 10 ਕਿਲੋਮੀਟਰ ਦਾ ਇਲਾਕਾ ਖਾਲੀ ਕਰਵਾ ਲਿਆ ਜਾਵੇ।

ਕੁਝ ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਦਿੱਤੇ ਗਏ ਹਨ ਅੱਜ ਸ਼ਾਮ 4 ਵਜੇ ਤਕ ਪਾਕਿਸਤਾਨੀ ਸਰਹੱਦ ‘ਤੇ 10 ਕਿਲੋਮੀਟਰ ਦਾ ਇਲਾਕਾ ਖਾਲੀ ਕਰਵਾ ਲਿਆ ਜਾਵੇ।

ਭਾਰਤੀ ਫੌਜ ਦੀ ਫਾਈਲ ਫੋਟੋ

ਤਰਨ ਤਾਰਨ ਦੇ ਪੁਲਿਸ ਕਪਤਾਨ ਮਨਮੋਹਨ ਸ਼ਰਮਾ ਨੇ ਦੱਸਿਆ ਕਿ ਇਲਾਕਾ ਖਾਲੀ ਕਰਨ ਦਾ ਹੁਕਮ ਅੱਜ ਦੁਪਹਿਰ ਨੂੰ ਮਿਲਿਆ ਹੈ। ਪੁਲਿਸ ਕਪਤਾਨ ਨੇ ਦੱਸਿਆ ਕਿ ਸਾਨੂੰ ਸਿਰਫ ਤਿੰਨ ਘੰਟੇ ਦਾ ਸਮਾਂ ਦਿੱਤਾ ਗਿਆ ਹੈ ਇਲਾਕਾ ਖਾਲੀ ਕਰਨ ਲਈ।

ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਸਰਕਰੀ ਹੁਕਮ ਮਿਲਦੇ ਹੀ ਲੋਕਾਂ ਨੇ ਇਲਾਕਾ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਲਾਕੇ ‘ਚ ਤਣਾਅ ਵਧ ਗਿਆ ਹੈ।

LIVE UPDATES:

ਦੂਜੇ ਪਾਸੇ ਭਾਰਤੀ ਫੌਜ ਦੇ ਡੀ.ਜੀ.ਐਮ.ਓ. ਲੈਫਟੀਨੈਂਟ ਜਰਨਲ ਰਣਬੀਰ ਸਿੰਘ ਨੇ ਕਿਹਾ ਕਿ ਬੁੱਧਵਾਰ ਰਾਤ ਨੂੰ ਭਾਰਤੀ ਫੌਜ ਵਲੋਂ ਪਾਕਿਸਤਾਨ ਦੇ “ਅੱਤਵਾਦੀ ਅੱਡਿਆਂ” ‘ਤੇ ਸਰਜੀਕਲ ਸਟ੍ਰਾਇਕ ਕੀਤੀ ਗਈ। ਜਦਕਿ ਪਾਕਿਸਤਾਨ ਨੇ ਭਾਰਤ ਦੇ ਇਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਹੈ ਅਤੇ ਕਿਹਾ ਹੈ ਕਿ ਕਾਰਵਾਈ ਸਿਰਫ ਲਾਈਨ ਆਫ ਕੰਟਰੋਲ ਤਕ ਹੀ ਸੀਮਤ ਸੀ।

ਇਨ੍ਹਾਂ ਖ਼ਬਰਾਂ ਦੇ ਆਉਣ ਤੋਂ ਬਾਅਦ ਸ਼ੇਅਰ ਬਜ਼ਾਰ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version