Site icon Sikh Siyasat News

ਖਾਲਸਤਾਨ ਦੇ ਮੁੱਦੇ ਉੱਤੇ ਸਾਬਕਾ ਐਮ. ਪੀ. ਦੀ ਗ੍ਰਿਫਤਾਰੀ ਬਾਰੇ ਸਖਤ ਵਿਰੋਧ ਜਤਾਇਆ

ਖਾਲਸਤਾਨ ਦੇ ਮੁੱਦੇ ਉੱਤੇ ਸਾਬਕਾ ਐਮ. ਪੀ. ਦੀ ਗ੍ਰਿਫਤਾਰੀ ਬਾਰੇ ਸਖਤ ਵਿਰੋਧ ਜਤਾਇਆ
ਮੋਹਾਲੀ (27 ਫਰਵਰੀ, 2011): ਬੀਤੇ ਦਿਨ ਖਾਲਸਤਾਨ ਬਾਰੇ ਸੱਦੀ ਗਈ ਇਕ ਪ੍ਰੈਸ ਕਾਨਫਰੰਸ ਵਿਚ ਸ਼ਿਰਕਤ ਕਰਨ ਜਾ ਰਹੇ ਸ਼੍ਰੋਮਣੀ ਅਕਾਲੀ ਦਲ (ਖਾਲਸਤਾਨੀ) ਦੇ ਆਗੂ ਤੇ ਸਾਬਕਾ ਐਮ. ਪੀ ਸ੍ਰ. ਅਤਿੰਦਰਪਾਲ ਸਿੰਘ ਤੇ ਉਨ੍ਹਾਂ ਦੇ ਚਾਰ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੀ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਨੌਜਵਾਨ ਦਲ ਦੇ ਆਗੂ ਸ੍ਰ. ਸੰਦੀਪ ਸਿੰਘ ਕਨੇਡੀਅਨ ਨੇ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਇਸੇ ਸੰਬੰਧੀ ਹੀ ਪੰਜਾਬ ਨਿਊਜ਼ ਨੈਟਵਰਕ ਨੂੰ ਦਸਮੇਸ਼ ਯੂਥ ਆਰਗੇਨਾਈਜੇਸ਼ਨ ਦੇ ਆਗੂ ਸ੍ਰ. ਅਮਰਜੀਤ ਸਿੰਘ ਦਾ ਬਿਆਨ ਵੀ ਮਿਲਿਆ ਹੈ ਜਿਨ੍ਹਾਂ ਨੇ ਖਾਲਸਤਾਨ ਦੇ ਮੁੱਦੇ ਉੱਤੇ ਹੋਈਆਂ ਇਨ੍ਹਾਂ ਗ੍ਰਿਫਤਾਰੀਆਂ ਦੀ ਨਿਖੇਧੀ ਕੀਤੀ ਹੈ।
ਉਕਤ ਆਗੂਆਂ ਨੇ ਆਪਣੇ ਬਿਆਨਾਂ ਵਿਚ ਕਿਹਾ ਹੈ ਕਿ ਸ੍ਰ. ਅਤਿੰਦਰਪਾਲ ਸਿੰਘ ਨੂੰ ਖਾਲਸਤਾਨ ਦੇ ਪ੍ਰਚਾਰ ਸੰਬੰਧੀ ਗ੍ਰਿਫਤਾਰ ਕਰਨਾ ਗਲਤ ਹੈ ਕਿਉਂਕਿ ਹਰ ਕੌਮ ਦੇ ਲੋਕਾਂ ਨੂੰ ਆਪਣਾ ਰਾਜ ਸਥਾਪਤ ਕਰਨ ਲਈ ਜਮਹੂਰੀ ਤਰੀਕੇ ਨਾਲ ਪ੍ਰਚਾਰ ਕਰਨ ਦਾ ਹੱਕ ਹਾਸਿਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗ੍ਰਿਫਤਾਰੀਆਂ ਨੇ ਇਕ ਵਾਰ ਫਿਰ ਸਾਬਤ ਕੀਤਾ ਹੈ ਕਿ ਸਿੱਖ ਭਾਰਤ ਵਿਚ ਗੁਲਾਮ ਹਨ।
ਸੰਦੀਪ ਸਿੰਘ ਕਨੇਡੀਅਨ ਨੇ ਸਮੂਹ ਸੰਘਰਸ਼ਸ਼ੀਲ ਧਿਰਾਂ ਨੂੰ ਇਨ੍ਹਾਂ ਗ੍ਰਿਫਤਾਰੀਆਂ ਦਾ ਵਿਰੋਧ ਕਰਨ ਲਈ ਕਿਹਾ ਹੈ।

ਮੋਹਾਲੀ (27 ਫਰਵਰੀ, 2011): ਬੀਤੇ ਦਿਨ ਖਾਲਸਤਾਨ ਬਾਰੇ ਸੱਦੀ ਗਈ ਇਕ ਪ੍ਰੈਸ ਕਾਨਫਰੰਸ ਵਿਚ ਸ਼ਿਰਕਤ ਕਰਨ ਜਾ ਰਹੇ ਸ਼੍ਰੋਮਣੀ ਅਕਾਲੀ ਦਲ (ਖਾਲਸਤਾਨੀ) ਦੇ ਆਗੂ ਤੇ ਸਾਬਕਾ ਐਮ. ਪੀ ਸ੍ਰ. ਅਤਿੰਦਰਪਾਲ ਸਿੰਘ ਤੇ ਉਨ੍ਹਾਂ ਦੇ ਚਾਰ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੀ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਨੌਜਵਾਨ ਦਲ ਦੇ ਆਗੂ ਸ੍ਰ. ਸੰਦੀਪ ਸਿੰਘ ਕਨੇਡੀਅਨ ਨੇ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਇਸੇ ਸੰਬੰਧੀ ਹੀ ਪੰਜਾਬ ਨਿਊਜ਼ ਨੈਟਵਰਕ ਨੂੰ ਦਸਮੇਸ਼ ਯੂਥ ਆਰਗੇਨਾਈਜੇਸ਼ਨ ਦੇ ਆਗੂ ਸ੍ਰ. ਅਮਰਜੀਤ ਸਿੰਘ ਦਾ ਬਿਆਨ ਵੀ ਮਿਲਿਆ ਹੈ ਜਿਨ੍ਹਾਂ ਨੇ ਖਾਲਸਤਾਨ ਦੇ ਮੁੱਦੇ ਉੱਤੇ ਹੋਈਆਂ ਇਨ੍ਹਾਂ ਗ੍ਰਿਫਤਾਰੀਆਂ ਦੀ ਨਿਖੇਧੀ ਕੀਤੀ ਹੈ।

ਉਕਤ ਆਗੂਆਂ ਨੇ ਆਪਣੇ ਬਿਆਨਾਂ ਵਿਚ ਕਿਹਾ ਹੈ ਕਿ ਸ੍ਰ. ਅਤਿੰਦਰਪਾਲ ਸਿੰਘ ਨੂੰ ਖਾਲਸਤਾਨ ਦੇ ਪ੍ਰਚਾਰ ਸੰਬੰਧੀ ਗ੍ਰਿਫਤਾਰ ਕਰਨਾ ਗਲਤ ਹੈ ਕਿਉਂਕਿ ਹਰ ਕੌਮ ਦੇ ਲੋਕਾਂ ਨੂੰ ਆਪਣਾ ਰਾਜ ਸਥਾਪਤ ਕਰਨ ਲਈ ਜਮਹੂਰੀ ਤਰੀਕੇ ਨਾਲ ਪ੍ਰਚਾਰ ਕਰਨ ਦਾ ਹੱਕ ਹਾਸਿਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗ੍ਰਿਫਤਾਰੀਆਂ ਨੇ ਇਕ ਵਾਰ ਫਿਰ ਸਾਬਤ ਕੀਤਾ ਹੈ ਕਿ ਸਿੱਖ ਭਾਰਤ ਵਿ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version