ਦਿੱਲੀ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਛੱਤ ਡਿੱਗੀ, ਪੰਜ ਸਾਲਾ ਬੱਚੀ ਦੀ ਮੌਤ

ਸਿੱਖ ਖਬਰਾਂ

ਦਿੱਲੀ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਛੱਤ ਡਿੱਗੀ, ਪੰਜ ਸਾਲਾ ਬੱਚੀ ਦੀ ਮੌਤ

By ਸਿੱਖ ਸਿਆਸਤ ਬਿਊਰੋ

August 27, 2015

ਨਵੀਂ ਦਿੱਲੀ (26 ਅਗਸਤ 2015): ਦਿੱਲੀ ਵਿੱਚ ਗੀਤਾ ਕਾੱਲੋਨੀ 10 ਬਲਾੱਕ ਗੁਰਦੁਆਰੇ ਸਾਹਿਬ ਦੀਇਮਾਰਤ ਦੀ ਛੱਤ ਡਿੱਗਣ ਨਾਲ ਇੱਕ 5 ਸਾਲਾਂ ਬੱਚੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ ਹਨ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਕਿ ਛੱਤ ਡਿੱਗਣ ਨਾਲ ਮਲਬੇ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਵੀ ਮਲਬੇ ਹੇਠਾਂ ਆ ਗਏ ਸਨ, ਜਿੰਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਇਸ ਹਾਦਸੇ ਲਈ ਦਿੱਲੀ ਸਰਕਾਰ ਦੇ ਪੀ.ਡਬਲਿਯੂ.ਡੀ. ਮਹਿਕਮੇ ਨੂੰ ਦੋਸ਼ੀ ਗਰਦਾਨਦੇ ਹੋਏ ਪੀੜਿਤ ਪਰਿਵਾਰ ਲਈ ਮੁਆਵਜੇ ਦੀ ਮੰਗ ਕੀਤੀ ਹੈ।

ਵਧੇਰੇ ਵੇਰਵਿਆਂ ਲਈ ਵੇਖੋ: Five year old Sikh girl dies as PWD work led to roof collapse at Geeta Nagar Delhi Gurdwara

ਬੀਤੀ ਰਾਤ ਨੂੰ ਲਗਭਗ ਢਾਈ ਵਜੇ ਗੁਰਦੁਆਰੇ ਸਾਹਿਬ ਦੇ ਬਾਹਰ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਪੀ.ਡਬਲਿਯੂ.ਡੀ. ਵੱਲੋਂ 6 ਫੁੱਟ ਡੂੰਘੀ ਮਿੱਟੀ ਪੁਟਣ ਕਾਰਨ ਗੁਰਦੁਆਰੇ ਸਾਹਿਬ ਦੀ ਦੀਵਾਰ ਡਿੱਗ ਗਈ ਸੀ ਜਿਸਦੇ ਮਲਬੇ ’ਚ ਦੱਬਣ ਨਾਲ ਇਕ ਬੱਚੀ ਦੀ ਮੌਤ ਅਤੇ ਪੰਜ ਹੋਰ ਗੁਰਦੁਆਰੇ ਦੇ ਮੁਲਾਜ਼ਿਮ ਬੁਰੀ ਤਰ੍ਹਾਂ ਫੱਟੜ ਹੋ ਗਏ ਸਨ, ਜਿਨ੍ਹਾਂ ਨੂੰ ਸਥਾਨਿਕ ਲੋਕਾਂ ਅਤੇ ਦਿੱਲੀ ਡਿਜਾਸਟਰ ਮੈਨੇਜਮੈਂਟ ਵੱਲੋਂ ਐਲ.ਐਨ.ਜੇ.ਪੀ. ਹਸਪਤਾਲ ਵਿੱਖੇ ਦਾਖਲ ਕਰਵਾਇਆ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: