Site icon Sikh Siyasat News

ਸੌਦਾ ਸਾਧ ਹੋਰ ਗਵਾਹੀਆਂ ਕਰਵਾਉਣ ਲਈ ਪਹੁੰਚਿਆ ਹਾਈਕੋਰਟ

ਚੰਡੀਗੜ੍ਹ (27 ਅਗਸਤ, 2015): ਕਤਲਾਂ ਅਤੇ ਬਾਲਤਕਾਰ ਅਤੇ ਸਾਧੂਆਂ ਨੂੰ ਨਿਪੰਸਕ ਬਣਾਉਣ ਵਰਗੇ ਸੰਗੀਨ ਜ਼ੁਰਮਾਂ ਦਾ ਸੀਬੀਆਈ ਅਦਾਲਤਾਂ ਵਿੱਚ ਸਾਹਮਣਾ ਕਰਨ ਕਰੇ ਚਰਚਾ ਵਿੱਚ ਰਹਿ ਰਹੇ ਡੇਰਾ ਸੌਦਾ ਸਿਰਸਾ ਦੇ ਸੌਦਾ ਸਾਧ ਨੇ ਰਣਜੀਤ ਸਿੰਘ ਕਤਲ ਕੇਸ ਵਿਚ ਸੀ. ਬੀ. ਆਈ ਅਦਾਲਤ ਪੰਚਕੂਲਾ ਵੱਲੋਂ ਗਵਾਹੀਆਂ ਨਾ ਕੀਤੇ ਜਾਣ ਵਿਰੁੱਧ ਹਾਈਕੋਰਟ ਵਿਚ ਚੁਣੌਤੀ ਦਿੱਤੀ ਗਈ ਹੈ।

ਰਾਮ ਰਹੀਮ

ਆਪਣੇ ਵਕੀਲ ਐਡਵੋਕੇਟ ਐਸ. ਕੇ. ਗਰਗ ਨਰਵਾਣਾ ਰਾਹੀਂ ਦਾਖਲ ਅਰਜ਼ੀ ਵਿਚ ਸੌਦਾ ਸਾਧ ਨੇ ਕਿਹਾ ਹੈ ਕਿ ਉਸ ਵੱਲੋਂ ਤਿੰਨ ਜਣਿਆਂ ਰਸਾਲ ਸਿੰਘ, ਅਨਿਲ ਕੁਮਾਰ ਅਤੇ ਇੱਕ ਹੋਰ ਜਣੇ ਦੀਆਂ ਗਵਾਹੀਆਂ ਕਰਾਈਆਂ ਜਾਣੀਆਂ ਸਨ ਅਤੇ ਪਿਛਲੇ ਦਿਨੀਂ ਇਹ ਗਵਾਹ ਹੇਠਲੀ ਅਦਾਲਤ ਵਿਚ ਹਾਜ਼ਰ ਵੀ ਰਹੇ ਪਰ ਅਦਾਲਤ ਵੱਲੋਂ ਇਸਦੀ ਆਗਿਆ ਨਹੀਂ ਦਿੱਤੀ ਗਈ, ਜਿਸ ਕਰਕੇ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਨਹੀਂ ਮਿਲਿਆ । ਇਸ ਕਰਕੇ ਉਸ ਨੂੰ ਨੂੰ ਉਕਤ ਗਵਾਹੀਆਂ ਕਰਾਉਣ ਦੀ ਆਗਿਆ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।

ਹਾਈਕੋਰਟ ਦੇ ਜਸਟਿਸ ਹਰਿਪਾਲ ਵਰਮਾ ਨੇ ਸੀ. ਬੀ. ਆਈ. ਨੂੰ ਨੋਟਿਸ ਜਾਰੀ ਕਰ ਜਵਾਬ ਤਲਬ ਕਰ ਲਿਆ ਹੈ। ਇਸ ਮਾਮਲੇ ਦੀ ਸੁਣਵਾਈ ਹਾਈ ਕੋਰਟ ਵਿੱਚ 9 ਅਕਤੂਬਰ ਨੂੰ ਹੋਵੇਗੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version