Site icon Sikh Siyasat News

ਚਰਨਜੀਤ ਸ਼ਰਮਾ ਨੂੰ ਸਾਕਾ ਬਹਿਬਲ ਕਲਾਂ ਮਾਮਲੇ ‘ਚ ਫੌਰੀ ਰਾਹਤ ਨਹੀਂ ਮਿਲੀ; ਅੱਜ ਮੁੜ ਸੁਣਵਾਈ ਹੋਵੇਗੀ

ਪੁਲਿਸ ਹਿਰਾਸਤ ਵਿਚ ਚਰਨਜੀਤ ਸ਼ਰਮੇ ਦੀ ਪੁਰਾਣੀ ਤਸਵੀਰ

ਚੰਡੀਗੜ੍ਹ: ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਦੀਆਂ ਘਟਨਾਵਾਂ ਦੇ ਵਿਰੋਧ ‘ਚ ਬਹਿਬਲ ਕਲਾਂ ਵਿਖੇ ਸ਼ਾਂਤਮਈ ਰੋਸ ਵਿਖਾਵਾ ਕਰ ਰਹੀ ਸਿੱਖ ਸੰਗਤ ’ਤੇ ਪਿੰਡ ਬਿਹਬਲ ਕਲਾਂ ਵਿਚ 14 ਅਕਤੂਬਰ, 2015 ਨੁੰ ਗੋਲੀ ਚਲਾਉਣ ਵਾਲੇ ਮੋਗੇ ਦੇ ਤਤਕਾਲੀ ਜਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਰਾਹਤ ਨਾ ਮਿਲਣ ਦੀ ਖਬਰ ਹੈ।

ਚਰਨਜੀਤ ਸ਼ਰਮਾ ਦੀ ਜ਼ਮਾਨਤ ਦੀ ਮੰਗ ਕਰਦੀ ਅਰਜ਼ੀ ‘ਤੇ ਮੰਗਲਵਾਰ ਨੂੰ ਸੁਣਵਾਈ ਦੌਰਾਨ ਉਨਾਂ ਦੇ ਵਕੀਲ ਨੇ ਕਿਹਾ ਕਿ ਸ਼ਰਮਾ ਦਿਲ ਦੇ ਮਰੀਜ਼ ਹਨ ਤੇ ਉਸ ਦਾ ਦਿਲ ਦਾ ਅਪਰੇਸ਼ਨ ਹੋਣਾ ਹੈ ਤੇ ਸਟੰਟ ਪਾਿੲਆ ਜਾਣਾ ਹੈ, ਜਿਸ ਕਰਕੇ ਉਸ ਨੂੰ ਇਲਾਜ ਲਈ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ।

ਚਰਨਜੀਤ ਸ਼ਰਮਾ (ਸੱਜੇ) ਅਦਾਲਤ ਵਿਚੋਂ ਪੇਸ਼ੀ ਭੁਗਤ ਕੇ ਬਾਹਰ ਆਉਂਦਾ ਹੋਇਆ | ਤਸਵੀਰ ਸਰੋਤ: ਰੋਜਾਨਾ ਪਹਿਰੇਦਾਰ [ਪੁਰਾਣੀ ਤਸਵੀਰ]

ਦੂਜੇ ਪਾਸੇ ਸਰਕਾਰੀ ਵਕੀਲ ਵਧੀਕ ਸਾਲੀਸਿਟਰ ਜਨਰਲ ਗੌਰਵ ਧੂਰੀਵਾਲਾ ਨੇ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਆਮ ਮਾਮਲਾ ਨਹੀਂ ਹੈ ਬਲਕਿ ਦੋਹਰੇ ਕਤਲ ਦਾ ਮਾਮਲਾ ਹੈ, ਇਸ ਲਈ ਚਰਨਜੀਤ ਸ਼ਰਮੇ ਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ।

ਸਰਕਾਰੀ ਵਕੀਲ ਨੇ ਇਹ ਵੀ ਕਿਹਾ ਕਿ ਚਰਨਜੀਤ ਸ਼ਰਮਾ ਦੀ ਹਿਰਾਸਤ ‘ਚ ਲਗਾਤਾਰ ਸਿਹਤ ਜਾਂਚ ਕਰਵਾਈ ਜਾ ਰਹੀ ਹੈ ਤੇ ਜੇਕਰ ਲੋੜ ਪਈ ਤਾਂ ਪੁਲਿਸ ਹਿਰਾਸਤ ‘ਚ ਹੀ ਉਨ੍ਹਾਂ ਦੀ ਦਿਲ ਦੀ ਬਿਮਾਰੀ ਦਾ ਇਲਾਜ ਕਰਵਾਇਆ ਜਾ ਸਕਦਾ ਹੈ। ਇਸ ‘ਤੇ ਹਾਈਕੋਰਟ ਨੇ ਸੁਣਵਾਈ ਬੁੱਧਵਾਰ ਲਈ ਮੁਲਤਵੀ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਚਰਨਜੀਤ ਸ਼ਰਮਾ ਦੇ ਨਾਲ ਹੀ ਤਤਕਾਲੀ ਐੱਸ.ਐੱਚ.ਓ. ਇੰਸਪੈਕਟਰ ਪ੍ਰਦੀਪ ਸਿੰਘ ਆਦਿ ਦੀਆਂ ਜ਼ਮਾਨਤਾਂ ਬਾਰੇ ਵੀ ਬੁੱਧਵਾਰ ਨੂੰ ਹੀ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਇੰਸਪੈਕਟਰ ਪ੍ਰਦੀਪ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸ਼ਰਤ ਆਧਾਰਤ ਅੰਤਿ੍ਰਮ ਜ਼ਮਾਨਤ ਮਿਲੀ ਹੋਈ ਹੈ ਤੇ ਇਹ ਅਜੇ ਜਾਰੀ ਰੱਖੀ ਗਈ ਹੈ। ਉਸ ਦੀ ਗ੍ਰਿਫ਼ਤਾਰੀ ‘ਤੇ ਰੋਕ ਲਗਾ ਦਿੱਤੀ ਗਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version