October 26, 2024
ਪੰਚਮ ਪਾਤਿਸ਼ਾਹ ਨੇ ਹਰਿਮੰਦਰ ਸਾਹਿਬ ਵਿੱਚ ਸ਼ਬਦ ਦਾ ਪ੍ਰਕਾਸ਼ ਕੀਤਾ। ਗੁਰੂ ਘਰ ਵਿੱਚ ਸ਼ਬਦ ਅਤੇ ਨਾਮ ਦੀ ਮਹਿਮਾ ਗੁਰੂ ਨਾਨਕ ਸਾਹਿਬ ਦੇ ਆਗਮਨ ਨਾਲ ਹੀ ਪ੍ਰਕਾਸ਼ਮਾਨ ਹੋ ਗਈ ਸੀ। ਜਦੋ ਵੀ ਸਿੱਖ ਗੁਰਬਾਣੀ ਦਾ ਜਾਪ ਕਰਦਾ ਹੈ ਤਾਂ ਉਸਦੇ ਅੱਗੇ ਨਾਮ ਦੀ ਮਹਿਮਾਂ ਦਾ ਦੈਵੀ ਜਿਕਰ ਵਾਰ-ਵਾਰ ਆਉਦਾ ਹੈ ਅਜਿਹਾ ਨਾਮ ਜਿਸਦਾ ਪਾਰ ਵੇਦ, ਕਤੇਬ ਜਾਂ ਹੋਰ ਧਰਮ ਗ੍ਰੰਥ ਵੀ ਨਹੀ ਪਾ ਸਕੇ।
ਜਦੋ ਗੁਰੂ ਨਾਨਕ ਸਾਹਿਬ ਨੂੰ ਮੁਲਾ ਅਤੇ ਕਾਜੀਆ ਨੇ ਪੁਛਿਆ ਕੇ ਹਿੰਦੂ ਵੱਡਾ ਹੈ ਜਾ ਮੁਸਲਮਾਨ ਤਾਂ ਗੁਰੂ ਸਾਹਿਬ ਨੇ ਆਖਿਆ "ਬਾਬੇ ਆਖੇ ਹਾਜੀਆਂ ਸੁੱਭਿ ਅਮਲਾ ਬਾਝਹੁ ਦੋਨੋ ਰੋਈ"। ਇਸ ਬੁਲੰਦ ਕਿਰਦਾਰ ਤੋ ਹੀ ਤਾ ਸਦਾ ਸਮੇ ਦੀਆ ਤਾਕਤਾ ਨੂੰ ਖੋਫ ਆਉਦਾ ਸੀ, ਬੁਲੰਦ-ਕਿਰਦਾਰ ਹੀ ਤਾ ਸਿੱਖਾ ਦੇ ਇਤਿਹਾਸ ਵਿਚ ਜਲੋਅ ਪੈਦਾ ਕਰ ਸਕੇ , ਜੋਕਿ ਅੱਜ ਵੀ ਸਾਡੀ ਪ੍ਰੇਰਣਾ ਦਾ ਸਰੋਤ ਬਣ ਰਿਹਾ ਹੈ।
ਮਹਾਰਾਜਾ ਦਲੀਪ ਸਿੰਘ ਦਾ ਜਨਮ 6 ਸਤੰਬਰ 1838 ਨੂੰ ਮਹਾਰਾਣੀ ਜਿੰਦ ਕੌਰ ਦੀ ਕੁੱਖੋਂ ਹੋਇਆ। ਉਹ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਸਪੁੱਤਰ ਸੀ। ਉਸਦੇ ਜਨਮ ਤੋਂ ਲਗਭਗ ਸਾਲ ਬਾਅਦ ਹੀ ਮਹਾਰਾਜਾ ਚੜ੍ਹਾਈ ਕਰ ਗਿਆ। ਲਾਹੌਰ ਦਰਬਾਰ ਵਿਚ ਖਾਨਜੰਗੀ ਸ਼ੁਰੂ ਹੋ ਗਈ। ਰਾਜਾ ਖੜਕ ਸਿੰਘ, ਕੰਵਰ ਨੌਨਿਹਾਲ ਸਿੰਘ, ਮਹਾਰਾਣੀ ਚੰਦ ਕੌਰ ਅਤੇ ਰਾਜਾ ਸ਼ੇਰ ਸਿੰਘ ਚਾਰ ਸਾਲਾਂ ਵਿਚ ਸਭ ਦਾ ਕਤਲ ਹੋ ਗਿਆ।
ਪ੍ਰੋ. ਹਰਿੰਦਰ ਸਿੰਘ ਮਹਿਬੂਬ ਦੀਆਂ ਸਮੁੱਚੀਆਂ ਰਚਨਾਵਾਂ ਬਹੁ-ਦਿਸ਼ਾਵੀ ਹੁੰਦੀਆਂ ਹੋਈਆਂ ਵੀ ਪਾਠਕ ਦੀ ਇਕਾਗਰਤਾ ਨੂੰ ਕਿਸੇ ਖਾਸ ਨੁਕਤੇ ‘ਤੇ ਕੇਂਦਰਿਤ ਕਰਦੀਆਂ ਹਨ। ‘ਸਹਿਜੇ ਰਚਿਓ ਖਾਲਸਾ’ ਵਿਚ ਕਵੀ ਆਪਣੇ ਮਨੋਰਥ ਬਾਰੇ ਲਿਖਦਾ ਹੈ ਕਿ "ਮੈਂ ਸਿੱਖ ਪੰਥ ਨੂੰ ਉਸਦੀ 'ਪਹਿਲ-ਤਾਜਗੀ' ਦਾ ਕੁੱਝ ਅਹਿਸਾਸ ਦੇਣਾ ਚਾਹੁੰਦਾ ਸਾਂ, ਮੈਂ ਉਸ ਪਵਿੱਤਰ ਅਤੇ ਬਲਵਾਨ ਜਜਬੇ ਨੂੰ ਸਿੱਖ ਕੌਮ ਦੇ ਅਨੁਭਵ ਨਾਲ ਜੋੜਨਾ ਚਾਹੁੰਦਾ ਸਾਂ, ਜਿਹੜਾ ਸਿੱਖ ਪੰਥ ਵਿਚ ਕਲਗੀਧਰ ਦੇ ਪੰਜ ਸੀਸ ਮੰਗਣ ਸਮੇਂ ਪੈਦਾ ਹੋਇਆ"
ਤੀਜਾ ਘੱਲੂਘਾਰਾ ਜੂਨ ੧੯੮੪ ਸਿੱਖ-ਯਾਦ ਦਾ ਅਭੁੱਲ ਹਿੱਸਾ ਬਣ ਚੁੱਕਾ ਹੈ। ਇਸ ਅਭੁੱਲ ਯਾਦ ਵਿੱਚੋਂ ਹੀ ਜੂਨ ੧੯੮੪ ਪਿੱਛੇ ਕਾਰਜਸ਼ੀਲ ਅਦਿਸ ਤੇ ਸੂਖਮ ਕਾਰਨਾ ਨੂੰ ਭਾਲਕੇ, ਇਸ ਵਰਤਾਰੇ ਨੂੰ ਸਮਝਣ ਦੇ ਯਤਨ ਛੁਪੇ ਹੋਏ ਹਨ। ਓਪਰੀ ਨਜਰੇ ਵੇਖਣਾ ਹੋਵੇ ਤਾਂ ਸਿੱਖੀ ਦੀ ਵਿਰੋਧੀ ਧਿਰ ਬਿਪਰ ਸੰਸਕਾਰੀ ਹਿੰਦੂ ਸੀ ਅਤੇ ਹੈ। ਇਸ ਕਰਕੇ ਜੂਨ ੧੯੮੪ ਦੇ ਵਰਤਾਰੇ ਨੂੰ ਸਮਝਣ ਲਈ ਬਿਪਰ-ਸੰਸਕਾਰੀ ਹਿੰਦੂ-ਮਨ ਦੀ ਬਣਤਰ ਅਤੇ ਇਤਿਹਾਸ ਵਿਚ ਸਿੱਖੀ ਨਾਲ ਇਸਦੇ ਵਿਹਾਰ ਨੂੰ ਸਮਝਣਾ ਬਹੁਤ ਲਾਜਮੀ ਬਣ ਜਾਂਦਾ ਹੈ,
ਕਰਕੇ ਜੂਨ ੧੯੮੪ ਦੇ ਜੂਨ ੧੯੮੪ ਸਿੱਖ-ਯਾਦ ਦਾ ਇਕ ਅਮਿੱਟ ਹਿੱਸਾ ਬਣ ਚੁੱਕਾ ਹੈ। ਇਸ ਅਮਿੱਟ ਯਾਦ ਵਿੱਚੋਂ ਹੀ ਜੂਨ ੧੯੮੪ ਪਿੱਛੇ ਕਾਰਜਸ਼ੀਲ ਅਦਿਸ ਤੇ ਸੂਖਮ ਕਾਰਨਾ ਨੂੰ ਭਾਲਕੇ, ਇਸ ਵਰਤਾਰੇ ਨੂੰ ਸਮਝਣ ਦੇ ਯਤਨ ਛੁਪੇ ਹੋਏ ਹਨ। ਓਪਰੀ ਨਜਰੇ ਵੇਖਣਾ ਹੋਵੇ ਤਾਂ ਸਿੱਖੀ ਦੀ ਵਿਰੋਧੀ ਧਿਰ ਬਿਪਰ ਸੰਸਕਾਰੀ ਹਿੰਦੂ ਸੀ ਅਤੇ ਹੈ।
ਪ੍ਰੋ. ਪੂਰਨ ਸਿੰਘ ਉੱਘੇ ਸਿੱਖ ਚਿੰਤਕ ਹਨ। ਪ੍ਰੋ ਸਾਹਿਬ ਦੀ ਲਿਖਤਾ ਅਸੀਮ ਮੰਡਲਾ ਦੇ ਦਰਸ਼ਨ ਹਨ। ਪ੍ਰੋ ਪੂਰਨ ਸਿੰਘ ਨੂੰ ਪੜਦਿਆ ਇਝ ਲੱਗਦਾ ਹੈ ਜਿਵੇ ਚੇਤਨਾ ਦੁਆਲੇ ਵਲੇ ਹੋਏ ਲਘੂ ਘੇਰੇ ਟੁੱਟ ਰਹੇ ਹੋਣ ਅਤੇ ਚੇਤਨਾ ਕਿਸੇ ਵਿਸ਼ਾਲਤਾ ਵੱਲ ਫੈਲ ਰਹੀ ਹੋਵੇ। ਪ੍ਰੋ ਪੂਰਨ ਸਿੰਘ ਦੀਆਂ ਲਿਖਤਾਂ ਕਠੋਰ ਚੇਤਨਾ (rigid-mind) ਲਈ ਤੇਗ ਦੀ ਤੇਜ ਧਾਰ ਦੀ ਤਰਾਂ ਹਨ ਜਿਸਦੀ ਧਾਰ ਚੇਤਨਾ ਨੂੰ ਕਠੋਰਤਾ ਦੀ ਫਜੂਲ ਜਕੜ ਤੋਂ ਅਜਾਦ ਕਰਵਾਉਦੀ ਹੋਵੇ।
ਪੱਛਮ ਦਾ ਤਾਰਕਿਕ ਖਿਆਲ ਸਦਾ ਹੀ ਦਵੰਦ ਵਿੱਚ ਵਿਚਰਦਾ ਹੈ। ਇਹ ਤਾਰਕਿਕ ਵਰਤਾਰਾ ਜੀਵਨ ਨੂੰ ਸਮੁੱਚਤਾ ਵੱਲ ਵਿਗਸਣ ਵਿੱਚ ਖੜੋਤ ਬਣਦਾ ਰਿਹਾ ਹੈ। ਮਨੁੱਖ ਅਤੇ ਉਸਦੀ ਤਾਰਕਿਕ ਬੁੱਧੀ ਇਸ ਖਿਆਲ ਦਾ ਕੇਂਦਰ ਹਨ। ਤਾਰਕਿਕ ਮਨ ਦਾ ਇਹ ਸੁਭਾਅ ਹੁੰਦਾ ਹੈ ਕਿ ਉਹ ਦਿਸਦੇ ਸੰਸਾਰ ਜਾਂ ਇੰਦਰਿਆਵੀ ਪੱਧਰ 'ਤੇ ਸਿੱਧ ਹੋਣ ਵਾਲੀਆਂ ਵਸਤਾਂ ਨੂੰ ਹੀ ਅਸਲ ਮੰਨਦਾ ਹੈ।
ਪੁਸਤਕ 'ਖਾੜਕੂ ਸੰਘਰਸ਼ ਦੀ ਸਾਖੀ' ਸਿੱਖ ਯਾਦ ਦੇ ਪਵਿੱਤਰ ਅਹਿਸਾਸ ਹਨ। ਸਿੱਖ ਯਾਦ ਬੜੀ ਬਲਵਾਨ ਹੈ ਇਸਦੇ ਅੰਦਰ ਸਦੀਆਂ ਦੀ ਪੀੜ ਸਮਾਂ ਸਕਦੀ ਹੈ ਅਤੇ ਇਹ ਕਿਸੇ ਤਰਕ ਦੀ ਮੁਥਾਜ ਵੀ ਨਹੀ ਹੁੰਦੀ। ਇਸਦੇ ਆਵੇਸ਼ ਵਿਚ ਕੁਲ ਜ਼ਜਬਾਤ ਸਮਾ ਸਕਦੇ ਹਨ ਅਤੇ ਇਸ ਨੇ ਸਦਾ ਹੀ ਬੜੀਆਂ ਕੀਮਤੀ ਚੀਜਾਂ ਦੀ ਸੰਭਾਲ ਕੀਤੀ ਹੈ ਅਤੇ ਸਮਾਂ ਆਉਣ ਉੱਤੇ ਆਪਣੀ ਪਵਿੱਤਰ ਅਤੇ ਨਿਰਮਲ ਗਵਾਹੀ ਨੂੰ ਕਲਮਬੰਦ ਵੀ ਕਰਵਾਇਆ ਹੈ।
ਬੇਸ਼ੱਕ ਖਾਲਸਾ ਪੰਥ ਨੇ ਮਨੁੱਖ ਦੇ ਅਜਿਹੇ ਕਿਰਦਾਰ ਦੀ ਸਿਰਜਣਾ ਕੀਤੀ ਹੈ ਜੋ ਵਿਲੱਖਣ ਮੁੱਲਾਂ ਦਾ ਧਾਰਨੀ ਹੈ। ਸਿੱਖੀ ਕੇਵਲ ਹਦਾਇਤ ਨੂੰ ਮੰਨ ਲੈਣ ਦਾ ਧਰਮ ਨਹੀਂ ਹੈ ਬਲਕਿ ਸਿੱਖ ਦੀ ਸੁਰਤਿ, ਮਤਿ, ਮਨ ਅਤੇ ਬੁੱਧ ਗੁਰਬਾਣੀ ਅਤੇ ਸਿੱਖ ਇਤਿਹਾਸ ਰਾਹੀਂ ਘੜੇ ਜਾਂਦੇ ਹਨ। ਇਸ ਤਰ੍ਹਾਂ ਸਿੱਖੀ ਦੀ ਟਕਸਾਲ ਵਿੱਚ ਘੜਿਆ ਹੋਇਆ ਮਨੁੱਖ, ਜੀਵਨ ਵਿੱਚ ਵੱਖਰੀ ਤਰ੍ਹਾਂ ਦਾ ਵਿਹਾਰ ਅਮਲ ਵਿੱਚ ਲਿਆਉਂਦਾ ਹੈ।
Next Page »