ਪੰਜਾਬ ਦੀ ਰਾਜਨੀਤੀ

ਬੀਰ ਦਵਿੰਦਰ, ਗੌਤਮਬੀਰ ਸਿੰਘ, ਅਰਵਿੰਦਰ ਕੌਰ ਓਬਰਾਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ

By ਸਿੱਖ ਸਿਆਸਤ ਬਿਊਰੋ

January 31, 2017

ਚੰਡੀਗੜ੍ਹ: ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਸੋਮਵਾਰ ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਅਤੇ ਸੀਨੀਅਰ ਆਗੂ ਜੱਸੀ ਜਸਰਾਜ ਦੀ ਮੌਜੂਦਗੀ ਵਿੱਚ ‘ਆਪ’ ਵਿੱਚ ਸ਼ਾਮਲ ਹੋ ਗਏ। ਬੀਰ ਦਵਿੰਦਰ ਸਿੰਘ ਨੂੰ ਖਰੀਆਂ ਗੱਲਾਂ ਆਖਣ ਵਾਲੇ ਆਗੂ ਵਜੋਂ ਜਾਣਿਆ ਜਾਂਦਾ ਹੈ।

ਇਸ ਦੌਰਾਨ ਤ੍ਰਿਣਮੂਲ ਕਾਂਗਰਸ ਦੇ ਮੀਡੀਆ ਇੰਚਾਰਜ ਅਤੇ ਟੀ.ਐੱਮ.ਸੀ. ਦੇ ਸੂਬਾ ਮੁਖੀ ਜਗਮੀਤ ਸਿੰਘ ਬਰਾੜ ਦੇ ਨੇੜਲੇ ਸਾਥੀ ਗੌਤਮਬੀਰ ਸਿੰਘ ਆਪਣੇ ਸਾਥੀ ਅਮਰਜੀਤ ਸਿੰਘ ਨਾਲ ਸੋਮਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੂਬਾ ਇੰਚਾਰਜ ਸੰਜੇ ਸਿੰਘ ਮੌਜੂਦ ਸਨ। ਗੌਤਮਬੀਰ ਸਿੰਘ ਸੂਬੇ ਵਿੱਚ ਟੀ.ਐੱਮ.ਸੀ. ਦੀ 6 ਮੈਂਬਰੀ ਕਮੇਟੀ ਦੇ ਮੈਂਬਰ ਸਨ।

ਜਲੰਧਰ ’ਚ ਬਾਦਲ ਦਲ ਦੇ ਸੀਨੀਅਰ ਆਗੂ ਅਤੇ ਡਿਪਟੀ ਮੇਅਰ ਅਰਵਿੰਦਰ ਕੌਰ ਓਬਰਾਏ ਵੀ ਸੋਮਵਾਰ ਨੂੰ ਹੀ ਆਪਣੇ ਪਤੀ ਤੇ ਸਾਬਕਾ ਕੌਂਸਲਰ ਕੁਲਦੀਪ ਸਿੰਘ ਓਬਰਾਏ ਬਾਦਲ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।

ਨਵੇਂ ਆਗੂਆਂ ਦਾ ਸੁਆਗਤ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਲੋਕ ਰਵਾਇਤੀ ਸਿਆਸੀ ਪਾਰਟੀਆਂ ਦੇ ਕੰਮ ਕਰਨ ਦੇ ਰਵਾਇਤੀ ਤਰੀਕੇ ਤੋਂ ਅੱਕੇ ਹੋਏ ਹਨ ਅਤੇ ਉਹ ਸੂਬੇ ਦੀ ਸਿਆਸੀ ਪ੍ਰਣਾਲੀ ਵਿੱਚ ਤਬਦੀਲੀ ਚਾਹੁੰਦੇ ਹਨ। ਉਨਾਂ ਕਿਹਾ ਕਿ ਸਮਾਜ ਦੀ ਸੇਵਾ ਕਰਨ ਲਈ ਆਮ ਆਦਮੀ ਪਾਰਟੀ ਇੱਕ ਵੱਡਾ ਮੰਚ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: