ਭਾਈ ਜਗਤਾਰ ਸਿੰਘ ਤਾਰਾ ਪੁਲਿਸ ਹਿਰਾਸਤ ਵਿੱਚ (ਫਾਈਲ ਫੋਟੋ)

ਸਿੱਖ ਖਬਰਾਂ

ਬੁੜੈਲ ਜੇਲ ਵਿੱਚ ਨਜ਼ਰਬੰਦ ਭਾਈ ਤਾਰਾ ਨੇ ਭੁੱਖ ਹੜਤਾਲ ਖਤਮ ਕੀਤੀ

By ਸਿੱਖ ਸਿਆਸਤ ਬਿਊਰੋ

June 29, 2015

ਚੰਡੀਗੜ੍ਹ (28 ਜੂਨ, 2015): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਨਾਲ ਸਬੰਧਤਿ ਥਾਈਲੈਂਡ ਤੋਂ ਗ੍ਰਿਫਤਾਰ ਕਰਕੇ ਲਿਆਂਦੇ ਭਾਈ ਜਗਤਾਰ ਸਿੰਘ ਤਾਰਾ ਨੇ ਜੇਲ ਪ੍ਰਸ਼ਾਸ਼ਨ ਵਿਰੁੱਧ ਸ਼ੁਰੂ ਕੀਤੀ ਭੁੱਖ ਹੜਤਾਲ ਵਾਪਸ ਲੈ ਲਈ ਹੈ।

ਜੇਲ੍ਹ ਪ੍ਰਸ਼ਾਸਨ ਵੱਲੋਂ ਰਿਸ਼ਤੇਦਾਰਾਂ ਅਤੇ ਪਰਿਵਾਰਕ ਮਿੱਤਰਾਂ ਨਾਲ ਮੁਲਾਕਾਤ ਨਾ ਕਰਨ ਦੇਣ ਕਰਕੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਅੰਦਰ ਭੁੱਖ ਹੜਤਾਲ ‘ਤੇ ਬੈਠੇ ਖਾੜਕੂ ਭਾਈ ਜਗਤਾਰ ਸਿੰਘ ਤਾਰਾ ਵੱਲੋਂ ਆਪਣੀ ਭੁੱਖ ਹੜਤਾਲ ਖ਼ਤਮ ਕੀਤੇ ਜਾਣ ਦੀ ਸੂਚਨਾ ਮਿਲੀ ਹੈ ।

ਜਾਣਕਾਰੀ ਅਨੁਸਾਰ ਜੇਲ੍ਹ ਪ੍ਰਸ਼ਾਸਨ ਨੇ ਭਾਈ ਤਾਰਾ ਨੂੰ ਇਹ ਗੱਲ ਆਖੀ ਹੈ ਕਿ ਜੇਕਰ ਉਹ ਖੂਨ ਦੇ ਰਿਸ਼ਤੇ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਹੋਰ ਰਿਸ਼ਤੇਦਾਰਾਂ ਅਤੇ ਪਰਿਵਾਰਕ ਮਿੱਤਰਾਂ ਨਾਲ ਵੀ ਮੁਲਾਕਾਤ ਕਰਨੀ ਚਾਹੁੰਦਾ ਹੈ ਤਾਂ ਉਸ ਨੂੰ ਇਸ ਦੇ ਲਈ ਹੇਠਲੀ ਅਦਾਲਤ ਵਿਚ ਅਰਜ਼ੀ ਦਾਇਰ ਕਰਨੀ ਹੋਵੇਗੀ ਅਤੇ ਅਦਾਲਤ ਵੱਲੋਂ ਇਜਾਜ਼ਤ ਪ੍ਰਦਾਨ ਕੀਤੇ ਜਾਣ ‘ਤੇ ਜੇਲ੍ਹ ਪ੍ਰਸ਼ਾਸਨ ਉਨ੍ਹਾਂ ਦੀ ਮੁਲਾਕਾਤ ਲਈ ਖ਼ੁਦ ਪ੍ਰਬੰਧ ਕਰ ਦੇਵੇਗਾ ।

ਸੂਤਰਾਂ ਅਨੁਸਾਰ ਬੁੜੈਲ ਜੇਲ੍ਹ ਦੇ ਉਚ ਸੁਰੱਖਿਆ ਸੈਲ ‘ਚ ਬੰਦ ਭਾਈ ਤਾਰਾ ਨੇ 26 ਜੂਨ ਤੋਂ ਜੇਲ੍ਹ ਅੰਦਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ, ਕਿਉਂਕਿ ਉਸ ਦੇ ਜੇਲ੍ਹ ਵਿਚ ਇਧਰ-ਉਧਰ ਜਾਣ ‘ਤੇ ਵੀ ਪਾਬੰਦੀ ਹੈ ਅਤੇ ਖ਼ੂਨ ਦੇ ਰਿਸ਼ਤੇ ਵਾਲਿਆਂ ਨੂੰ ਹੀ ਉਸ ਨਾਲ ਮਿਲਣ ਦਿੱਤਾ ਜਾ ਰਿਹਾ ਹੈ ।

ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਭਾਈ ਤਾਰਾ ਜਿਨ੍ਹਾਂ ਹੋਰ ਵਿਅਕਤੀਆਂ ਨਾਲ ਮੁਲਾਕਾਤ ਕਰਨ ਦਾ ਇੱਛੁਕ ਹੈ ਉਹ ਉਸ ਦੇ ਨੇੜਲੇ ਰਿਸ਼ਤੇਦਾਰਾਂ ‘ਚੋਂ ਨਹੀਂ ਹਨ, ਜਿਸ ਕਾਰਨ ਸੁਰੱਖਿਆ ਏਜੰਸੀਆਂ ਨੇ ਮੁਲਾਕਾਤ ਲਈ ਇਜਾਜ਼ਤ ਨਹੀਂ ਦਿੱਤੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: