ਸਿੱਖ ਖਬਰਾਂ

ਆਖਰ 22 ਦਿਨਾਂ ਦੇ ਲੰਮੇ ਪੁਲਿਸ ਰਿਮਾਂਡ ਤੋਂ ਬਾਅਦ ਭਾਈ ਹਰਮਿੰਦਰ ਸਿੰਘ ਮਿੰਟੂ ਨੂੰ ਜੇਲ੍ਹ ਭੇਜਿਆ

By ਸਿੱਖ ਸਿਆਸਤ ਬਿਊਰੋ

November 30, 2014

ਜਲੰਧਰ (30 ਨਵੰਬਰ 2014 ): ਪੰਜਾਬ ਪੁਲਿਸ ਵੱਲੋਂ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰਕੇ ਪੰਜਾਬ ਲਿਆਂਦੇ ਭਾਈ ਹਰਮਿਮਦਰ ਸਿੰਘ ਮਿੰਟੂ ਨੂੰ ਅੱਜ 8 22 ਦਿਨਾਂ ਪੁਲਿਸ ਰਿਮਾਂਡ ਉਪਰੰਤ ਡਿਊਟੀ ਮੈਜਿਸਟਰੇਟ ਜਲੰਧਰ ਸ੍ਰੀ ਸਿਮਰਨ ਸਿੰਘ ਦੀ ਅਦਲਾਤ ਵਲੋਂ ਜੁਡੀਅਸ਼ਲ ਰਿਮਾਂਡ (ਜੇਲ੍ਹ) ਵਿਚ ਭੇਜਣ ਦੇ ਹੁਕਮ ਸੁਣਾਏ ਗਏ।

ਇਸ ਦੌਰਾਨ ਭਾਈ ਮਿੰਟੂ ਉਪਰ ਜਲੰਧਰ ਦਿਹਾਤੀ ਪੁਲਿਸ ਅਧੀਨ ਪੈਂਦੇ ਥਾਣਾ ਭੋਗਪੁਰ ਵਿਚ ਦਰਜ਼ 2 ਮੁਕੱਦਮੇ ਪਾ ਦਿੱਤੇ ਗਏ ਜੋ ਕਿ ਕ੍ਰਮਵਾਰ ਮੁਕੱਦਮਾ ਨੰਬਰ 103/2009 ਤੇ 102/2014 ਹਨ। ਇਹਨਾਂ ਮੁਕੱਦਮਿਆਂ ਵਿਚ ਉਹਨਾਂ ਉਪਰ ਏ.ਕੇ 47, ਇਕ ਪਿਸਟਲ ਤੇ ਕੁਝ ਰੌਂਦਾਂ ਦੀ ਬਰਾਮਦਗੀ ਵੀ ਪਾਈ ਗਈ ਹੈ।

ਭਾਈ ਹਰਮਿੰਦਰ ਸਿੰਘ ਮਿੰਟੂ ਵਲੋਂ ਪੇਸ਼ ਹੋਏ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਭਾਈ ਹਰੰਿਦਰ ਸਿੰਘ ਮਿੰਟੂ ਸਰੀਰਕ ਤੇ ਮਾਨਸਿਕ ਤੌਰ ‘ਤੇ ਚੜ੍ਹਦੀ ਕਲਾ ਵਿਚ ਹਨ ਤੇ ਉਹਨਾਂ ਦੀ ਪਹਿਲਾਂ ਤੋਂ ਹੋਈ ਹਾਰਟ ਸਰਜਰੀ ਕਾਰਨ ਕੁਝ ਤਕਲੀਫ ਜਰੂਰ ਹੋਈ ਸੀ ਪਰ ਅਦਾਲਤ ਵਲੋਂ ਕੀਤੇ ਹੁਕਮਾਂ ਮੁਤਾਬਕ ਭਾਈ ਮਿੰਟੂ ਦਾ ਮੈਡੀਕਲ ਲਗਾਤਾਰ ਕਰਵਾਇਆ ਜਾਂਦਾ ਰਿਹਾ ਤੇ ਉਹਨਾਂ ਦੀ ਜਾਂਚ ਹਾਰਟ ਸਪੈਸ਼ਲਿਸਟ ਤੋਂ ਵੀ ਕਰਵਾਈ ਗਈ ਤੇ ਉਸ ਮੁਤਾਬਕ ਦਵਾਈ ਚੱਲ ਰਹੀ ਹੈ।

ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਪੁਲਿਸ ਮੁਤਾਬਕ ਭਾਈ ਮਿੰਟੂ ਉਪਰ 8 ਮੁੱਕਦਮੇ ਹੋਰ ਦਰਜ਼ ਹਨ ਤੇ ਆਊਂਦੇ ਦਿਨਾਂ ਵਿਚ ਉਹਨਾਂ ਨੂੰ ਹੋਰਨਾਂ ਪੁਲਿਸ ਜਿਲ੍ਹਿਆਂ ਦੀ ਪੁਲਿਸ ਪ੍ਰੋਡਕਸ਼ਨ ਵਾਰੰਟਾਂ ਉਪਰ ਲਿਜਾ ਸਕਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: